ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਦਾ ਨਤੀਜਾ ਸੌ ਫ਼ੀਸਦੀ ਰਿਹਾ
ਭਾਦਸੋਂ,16 ਮਈ ( ਜਗਜੀਤ ਸਿੰਘ ਕੈਂਥ) :- ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਮੌਹਾਲੀ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਦਾ ਨਤੀਜਾ ਸੌ ਫ਼ੀਸਦੀ ਰਿਹਾ। ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਪਰਨੀਤ ਕੌਰ ਨੇ 91% ਅੰਕ ਹਾਸਲ ਕਰਕੇ ਪਹਿਲਾ ਸਥਾਨ, ਅਮਨਦੀਪ ਨੇ 87% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਪਰਮਿੰਦਰ ਸਿੰਘ ਨੇ 84% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਾਮਰਸ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ 83%, ਜਸ਼ਨਪ੍ਰੀਤ ਸਿੰਘ ਨੇ 74% ਅਤੇ ਰਵਨੀਤ ਕੌਰ ਨੇ 72% ਅੰਕ ਹਾਸਲ ਕੀਤੇ। ਸਕੂਲ ਦਾ ਮੈਡੀਕਲ ਦੇ ਵਿਦਿਆਰਥੀਆਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ ।ਬਾਕੀ ਵਿਦਿਅਰਥੀਆਂ ਨੇ ਵੀ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਪਹਿਲੇ ਦਰਜੇ ਦੇ ਅੰਕ ਪ੍ਰਾਪਤ ਕੀਤੇ।ਜਿੰਦਲ ਐਜੂਕੇਸ਼ਨਲ ਅਤੇ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਰਾਮ ਪਾਲ ਜਿੰਦਲ ਅਤੇ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਅਤੇ ਖੇੜੀ ਜੱਟਾਂ ਦੇ ਐਮ. ਡੀ. ਸ਼੍ਰੀਮਤੀ ਨਿਸ਼ਾ ਜਿੰਦਲ ਦੁਆਰਾ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 11000/- ਰੁਪਏ ਦੀ ਇਨਾਮੀ ਰਾਸ਼ੀ ਅਤੇ ਬਾਕੀ ਵਿਦਿਆਰਥੀਆ ਨੂੰ ਟਰਾਫੀ ਦੇਕੇ ਸਨਮਾਨ ਕੀਤਾ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਵਿਦਿਆਰਥੀਆ ਨੂੰ ਲਗਨ ਨਾਲ ਆਪਣੇ ਟੀਚਿਆਂ ਵੱਲ ਵਧਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਕੂਲ ਪ੍ਰਿੰਸੀਪਲ ਦਲਜੀਤ ਇੰਦਰ ਕੌਰ(ਪ੍ਰਿੰਸੀਪਲ ਆਲੋਵਾਲ ਸਕੂਲ), ਪਰਵਿੰਦਰ ਸ਼ਰਮਾ (ਪ੍ਰਿੰਸੀਪਲ ਖੇੜੀ ਜੱਟਾਂ ਸਕੂਲ), ਸੁਖਵਿੰਦਰ ਸਿੰਘ, ਪ੍ਰਿੰਸ ਸ਼ਰਮਾ,ਅਮਰੀਕ ਸਿੰਘ,ਪਰਮਜੀਤ ਕੌਰ, ਗੁਰਪ੍ਰੀਤ ਕੌਰ, ਸੁਖਵਿੰਦਰ ਕੌਰ, ਕੁਲਜੀਤ ਕੌਰ, ਅਮਨਦੀਪ ਕੌਰ, ਮਨਦੀਪ ਕੌਰ,ਗਗਨਦੀਪ ਕੌਰ ਅਤੇ ਸਮੂਹ ਸਕੂਲ ਸਟਾਫ ਮੌਜੂਦ ਸੀ।