ਸਕੂਲ ਆਫ ਐਮੀਨੈਂਸ ਅਮਲੋਹ ਵਿਖੇ ਹਾਕੀ ਸਮਰ ਕੈਂਪ ਸ਼ੁਰੂ
ਕੋਚ ਰਜਿੰਦਰ ਟਿਵਾਣਾ ਨੇ ਆਪਣੀ ਪਤਨੀ ਦੀ ਯਾਦ ਵਿੱਚ 11 ਹਜਾਰ ਰੁਪਏ ਖਿਡਾਰੀਆਂ ਦੀ ਖੁਰਾਕ ਲਈ ਦਿੱਤੇ
ਅਮਲੋਹ( ਅਜੇ ਕੁਮਾਰ)
ਸਕੂਲ ਆਫ ਐਮੀਨੈਂਸ ਅਮਲੋਹ ਦੇ ਗਰਾਊਂਡ ਵਿੱਚ ਵਿੱਚ ਹਰ ਸਾਲ ਦੀ ਤਰ੍ਹਾਂ ਹਾਕੀ ਖਿਡਾਰੀਆਂ ਦਾ ਸਮਰ ਕੈਂਪ ਸ਼ੁਰੂ ਹੋ ਗਿਆ। ਸਰੀਰਕ ਸਿੱਖਿਆ ਲੈਕਚਰਾਰ ਬੀਰਪਾਲ ਸਿੰਘ ਗਿੱਲ, ਡੀਪੀਈ ਦਵਿੰਦਰ ਸਿੰਘ ਰਹਿਲ ਅਤੇ ਹੁਸਨ ਪ੍ਰੀਤ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਦੀ ਖੇਡ ਵਿੱਚ ਨਿਖਾਰ ਲਿਆਉਣ ਅਤੇ ਉਨ੍ਹਾਂ ਨੂੰ ਪੋਸਟਿਕ ਖੁਰਾਕ ਦੇਣ ਲਈ ਇਹ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਲੋਹ ਸਕੂਲ ਦੇ ਗਰਾਊਂਡ ਵਿੱਚ ਹਾਕੀ ਦੀ ਪ੍ਰੈਕਟਿਸ ਪੂਰਾ ਸਾਲ ਚਲਦੀ ਹੈ ਪਰ ਜੂਨ ਵਿਚ ਉਨ੍ਹਾਂ ਨੂੰ ਪ੍ਰੈਕਟਿਸ ਦੇ ਨਾਲ-ਨਾਲ ਪੋਸਟਿਕ ਖੁਰਾਕ ਵੀ ਦਿੱਤੀ ਜਾਂਦੀ ਹੈ। ਇਸ ਗਰਾਊਂਡ ਨੇ ਹਾਕੀ ਦੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ। ਖਿਡਾਰੀਆਂ ਦੀ ਖੁਰਾਕ ਲਈ ਕੋਚ ਰਜਿੰਦਰ ਸਿੰਘ ਟਿਵਾਣਾ ਨੇ ਆਪਣੀ ਧਰਮ ਪਤਨੀ ਪਰਮਿੰਦਰ ਕੌਰ ਟਿਵਾਣਾ ਦੀ ਯਾਦ ਵਿੱਚ 11 ਹਜਾਰ ਦੀ ਰਾਸੀ ਦਿਤੀ। ਉਨ੍ਹਾਂ ਦੱਸਿਆ ਕਿ ਖਿਡਾਰੀ ਕੋਚ ਯਾਦਵਿੰਦਰ ਸਿੰਘ ਯਾਦੂ ਅਤੇ ਗਣੇਸ਼ ਕੁਮਾਰ ਦੀ ਦੇਖ-ਰੇਖ ਹੇਠਾਂ ਕੋਚਿੰਗ ਪ੍ਰਾਪਤ ਕਰਨਗੇ। ਇਸ ਮੌਕੇ ਪੁਰਾਣੇ ਹਾਕੀ ਖਿਡਾਰੀ ਮਨਜੀਤ ਸਿੰਘ ਕੈਂਥ, ਜਤਿੰਦਰ ਸਿੰਘ ਦਿਓਲ, ਪ੍ਰੋਫੈਸਰ ਹਰਸੁਮਿਤ ਸਿੰਘ, ਬ੍ਰਿਜ ਭੂਸ਼ਨ ਗਰਗ, ਚਰਨਜੀਤ ਅਬਰੋਲ ਅਤੇ ਜਤਿੰਦਰ ਕੁਮਾਰ ਆਦਿ ਮੌਜੂਦ ਸਨ।
ਫੋਟੋ ਕੈਪਸਨ: ਸਮਰ ਕੈਪ ਦੌਰਾਨ ਖਿਡਾਰੀ ਸਾਂਝੀ ਤਸਵੀਰ ਕਰਵਾਉਂਦੇ ਹੋਏ।