ਗਊ ਸੇਵਾ ਸਮਿਤੀ ਨੇ ਗਊਸ਼ਾਲਾ ਅਮਲੋਹ ‘ਚ ਗਊ ਪੂਜਾ ਕਰਕੇ ਇਕਾਂਸਦੀ ਦਾ ਦਿਹਾੜਾ ਮਨਾਇਆ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸੇਵਾ ਸਮਿਤੀ ਅਮਲੋਹ ਨੇ ਸ੍ਰੀ ਸੰਗਮੇਸ਼ਵਰ ਗਊ ਸ਼ਾਲਾ ਅਮਲੋਹ ਵਿਚ ਪਰਮਾ ਇਕਾਂਸਦੀ ਦਾ ਦਿਹਾੜਾ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸਰਮਾ ਅਤੇ ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਪੂਜਾ ਦੀ ਰਸਮ ਜ਼ਿਲ੍ਹਾ ਮੋਗਾ ਨਿਵਾਸੀ ਸੁਦਰਸ਼ਨਾ ਸੂਦ, ਜਸਵੰਤ ਰਾਏ ਪੱਲਟਾ ਅਤੇ ਸਵਿਤਾ ਪਲੱਟਾਂ ਫਿਰੋਜਪੁਰ ਦੇ ਪ੍ਰੀਵਾਰਾਂ ਵਲੋਂ ਕੀਤੀ ਗਈ। ਮੰਦਰ ਦੇ ਮੁਖ ਪੁਜਾਰੀ ਪੰਡਤ ਰੋਸਨ ਲਾਲ ਨੇ ਮੰਤਰਾਂ ਦਾ ਉਚਾਰਣ ਕਰਕੇ ਪੂਜਾ ਦੀ ਰਸਮ ਕਰਵਾਈ। ਇਸ ਮੌਕੇ ਗਊ ਮਾਤਾ ਲਈ ਸਪੈਸਲ ਤਿਆਰ ਕੀਤੀ ਫੀਡ ਦੀ ਸੇਵਾ ਵੀ ਕਰਵਾਈ ਗਈ। ਪ੍ਰਬੰਧਕਾਂ ਵਲੋਂ ਇਨ੍ਹਾਂ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਿਟ. ਸੀ.ਡੀ.ਪੀ.ਓ. ਮੰਜੂ ਸੂਦ, ਸ੍ਰੀ ਰਾਮ ਸਰਧਾ ਮੰਚ ਦੇ ਪ੍ਰਧਾਨ ਰਕੇਸ ਕੁਮਾਰ ਗੋਗੀ, ਗਿਨੀ ਸੂਦ, ਕਿਆਂਸ ਸੂਦ, ਅਸੋਕ ਧੱਮੀ, ਜੁਗਲ ਕਿਸੋਰ ਅਤੇ ਸੇਵਾਦਾਰ ਅਸੋਕ ਕੁਮਾਰ ਗੁਪਤਾ ਆਦਿ ਹਾਜਰ ਸਨ।
ਫੋਟੋ ਕੈਪਸਨ: ਸਰਪਰਸਤ ਪ੍ਰੇਮ ਚੰਦ ਸਰਮਾ, ਭੂਸ਼ਨ ਸੂਦ, ਸਿਵ ਕੁਮਾਰ ਗਰਗ ਅਤੇ ਹੋਰ ਪੂਜਾ ਕਰਵਾਉਂਣ ਵਾਲੇ ਸਰਧਾਲੂਆਂ ਦਾ ਸਨਮਾਨ ਕਰਦੇ ਹੋਏ।