
ਕਿਹਾ ਤੀਰਥ ਯਾਤਰਾ’ ਰਾਹੀਂ ਬਜ਼ੁਰਗਾਂ ਨੂੰ ਪਵਿੱਤਰ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਵਾਏ ਜਾ ਰਹੇ ਹਨ
ਭਾਦਸੋਂ, 11 ਜੁਲਾਈ ( ਜਗਜੀਤ ਸਿੰਘ ਕੈਂਥ )– ਨਾਭਾ ਹਲਕੇ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕੇ ਦੇ ਪਿੰਡ ਸਮਸ਼ਪੁਰ, ਖਿਜਰਪੁਰ, ਛੰਨਾਂ ਨੱਥੂਵਾਲੀਆ ਤੇ ਝੰਬਾਲੀ ਤੋਂ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀਆਂ 2 ਬੱਸਾਂ ਨੂੰ ਹਰੀ ਝੰਡੀ ਦੇ ਕੇ ਬੱਸ ਰਵਾਨਾ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪਰਮਾਤਮਾ ਦੀ ਅਪਾਰ ਮਿਹਰ ਸਦਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਬਜ਼ੁਰਗ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਰਾਹੀਂ ਪਵਿੱਤਰ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯਾਤਰਾ ਤਹਿਤ ਸ਼ਾਨਦਾਰ ਸਫ਼ਰ, ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਸਹੂਲਤਾਂ ਨਾਲ ਸਾਡੇ ਬਜ਼ੁਰਗਾਂ ਦੇ ਚਿਹਰਿਆਂ ‘ਤੇ ਆਈ ਰੌਣਕ ਹੀ ਸਰਕਾਰ ਦੀ ਅਸਲ ਕਮਾਈ ਹੈ। ਇਸ ਮੌਕੇ ਪਿੰਡ ਦੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬੇਦਾਰ ਸੰਤੋਖ ਸਿੰਘ ਸਰਪੰਚ ਖਿਜਰਪੁਰ, ਸੁਰਿੰਦਰ ਸਿੰਘ ਸਮਸ਼ਪੁਰ, ਪਰਮਜੀਤ ਕੌਰ ਸਰਪੰਚ ਸਮਸ਼ਪੁਰ, ਕਰਮਜੀਤ ਸਿੰਘ ਛੰਨਾਂ ਨੱਥੂਵਾਲੀਆ, ਕੁਲਵਿੰਦਰ ਸਿੰਘ ਛੰਨਾਂ ਨੱਥੂਵਾਲੀਆ, ਹਰਿੰਦਰ ਸਿੰਘ ਸਰਪੰਚ ਭੜੀ ਪਨੈਚਾਂ, ਗੁਰਸੇਵਕ ਸਿੰਘ ਜਿੰਦਲਪੁਰ, ਜਸਪ੍ਰੀਤ ਸਿੰਘ ਰਾਇਮਲਮਾਜਰੀ, ਇਕਬਾਲ ਖ਼ਾ ਕਾਲਾ, ਰਣਧੀਰ ਸਿੰਘ ਭੜੀ ਆਦਿ ਵੀ ਮੌਜੂਦ ਸਨ।
ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਪਿੰਡ ਸਮਸ਼ਪੁਰ ਤੇ ਛੰਨਾਂ ਨੱਥੂਵਾਲੀਆ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸਾਂ ਨੂੰ ਰਵਾਨਾ ਕਰਦੇ ਹੋਏ।