देश का तेजी से बढ़ता न्यूज नेटवर्क
ਜਲੰਧਰ: [PRINCE THAKUR state Reporter ITN Punjab ]
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ 2026 ਨੂੰ ਜਲੰਧਰ ਦੌਰੇ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਪੁਲਿਸ (ਟ੍ਰੈਫਿਕ), ਜਲੰਧਰ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।
ਜਾਰੀ ਐਡਵਾਈਜ਼ਰੀ ਅਨੁਸਾਰ 17 ਜੁਲਾਈ ਨੂੰ ਸਵੇਰੇ 12:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਜਲੰਧਰ ਸ਼ਹਿਰ ਅਤੇ ਆਲੇ-ਦੁਆਲੇ ਦੇ ਕਈ ਰੂਟਾਂ ‘ਤੇ ਟ੍ਰੈਫਿਕ ਦੀ ਆਵਾਜਾਈ ਪ੍ਰਭਾਵਿਤ ਰਹੇਗੀ। ਇਸ ਦੌਰਾਨ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਅਤੇ ਪੁਲਿਸ ਵੱਲੋਂ ਦੱਸੇ ਗਏ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਟ੍ਰੈਫਿਕ ਪ੍ਰਬੰਧ ਇਸ ਤਰ੍ਹਾਂ ਰਹਿਣਗੇ:
ਅੰਮ੍ਰਿਤਸਰ ਤੋਂ ਜਲੰਧਰ ਆਉਣ ਵਾਲੇ ਵਾਹਨ: ਕਪੂਰਥਲਾ ਰਾਹੀਂ ਜਲੰਧਰ ਵਿੱਚ ਦਾਖਲ ਹੋਣ।
ਹੁਸ਼ਿਆਰਪੁਰ ਤੋਂ ਜਲੰਧਰ ਆਉਣ ਵਾਲੇ ਵਾਹਨ: ਕਿਸ਼ਨਗੜ੍ਹ, ਭੋਗਪੁਰ ਅਤੇ ਬੁਲੰਦਪੁਰ ਰਾਹੀਂ ਆਉਣ।
ਲੁਧਿਆਣਾ ਤੋਂ ਜਲੰਧਰ ਆਉਣ ਵਾਲੇ ਵਾਹਨ: 66 ਫੁੱਟੀ ਰੋਡ, ਜਮਸ਼ੇਰ, ਜੀ.ਐਨ.ਏ. ਚੌਕ ਅਤੇ ਹਵੇਲੀ ਰਾਹੀਂ ਡਾਇਵਰਟ ਕੀਤੇ ਜਾਣਗੇ।
ਪਠਾਨਕੋਟ ਤੋਂ ਜਲੰਧਰ ਆਉਣ ਵਾਲੇ ਵਾਹਨ: ਮਕਸੂਦਾ ਚੌਕ, ਕਪੂਰਥਲਾ ਚੌਕ ਅਤੇ ਨਕੋਦਰ ਚੌਕ ਰਾਹੀਂ ਬੱਸ ਸਟੈਂਡ ਜਲੰਧਰ ਵੱਲ ਭੇਜੇ ਜਾਣਗੇ।
ਕਮਿਸ਼ਨਰੇਟ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਪੁਲਿਸ ਦਾ ਸਹਿਯੋਗ ਕਰਨ ਅਤੇ ਨਿਰਧਾਰਤ ਰੂਟਾਂ ਦੀ ਪਾਲਣਾ ਕਰਕੇ ਆਪਣੀ ਯਾਤਰਾ ਸੁਚੱਜੀ ਬਣਾਉਣ।
