ਭਾਦਸੋਂ ਵਿਚ ਬੇਕਾਬੂ ਟੈਂਕਰ ਨੇ ਮਸ਼ਹੂਰ ਦੁਕਾਨ ਅਸ਼ੋਕ ਕੁਮਾਰ ਬਰਤਨ ਸਟੋਰ ਦਾ ਕੀਤਾ ਭਾਰੀ ਨੁਕਸਾਨ

ਜੁਲਾਈ ਮਹੀਨੇ ਦੀ 28 ਤਾਰੀਕ ਨੂੰ ਰਾਤ ਦੋ ਵਜੇ ਦੇ ਕਰੀਬ ਮੇਨ ਬਜਾਰ ਭਾਦਸੋ ਦੇ ਜਿਸ ਬਰਤਨ ਸਟੋਰ ਵਿੱਚ ਬੇਕਾਬੂ ਕਾਰ ਸ਼ਟਰ ਭੰਨ ਕੇ ਅੰਦਰ ਜਾ ਵੜੀ ਸੀ, ਬੀਤੀ ਰਾਤ ਦੋ ਮਹੀਨੇ ਬਾਅਦ 28 ਸਤੰਬਰ ਦੀ ਰਾਤ ਉਸੇ ਸਮੇਂ ‘ਤੇ ਦੁੱਧ ਨਾਲ ਭਰਿਆ ਟੈਕਰ ਬੇਕਾਬੂ ਹੋ ਕੇ ਉਕਤ ਬਰਤਨ ਸਟੋਰ ਸ਼ਟਰ ਤੇ ਪਿੱਲਰ ਭੰਨ ਕੇ ਅੰਦਰ ਜਾ ਵੜਿਆ ।

ਟੰਕਰ ਸਿਰਸਾ ਹਰਿਆਣਾ ਦੇ ਇੱਕ ਮਿਲਕ ਕੁਲੈਕਸ਼ਨ ਸੈਟਰ ਤੇ 20 ਹਜ਼ਾਰ ਲੀਟਰ ਦੁੱਧ ਗੋਬਿੰਦਗੜ (ਫਤਿਹਗੜ੍ਹ ਸਾਹਿਬ) ਦੇ ਇਕ ਵੱਡੇ ਡੇਅਰੀ ਕੁਲੈਕਸ਼ਨ ਸੈਂਟਰ ‘ਤੇ ਲਿਜਾ ਰਿਹਾ ਸੀ । ਬੇਸ਼ੱਕ ਦੁਕਾਨ ਵਿੱਚ ਜਾ ਵਜਿਆ ਟੱਕਰ ਬੁਰੀ ਤਰਾ ਬਾਰ ਹੋ ਗਿਆ ਪਰ ਟੰਕਰ ਕੇ ਡਰਾਇਵਰ ਤੇ ਕਲੀਨਰ ਦੇ ਮਾਮੂਲੀ ਸੱਟਾ ਵਜੀਆ ਜਿਨ੍ਹਾ ਨੂੰ ਦੁਕਾਨ ਮਾਲਕਾ ਨੇ ਹੀ ਰਾਤ ਨੂੰ ਹਸਪਤਾਲ ਪਹੁੰਚਾਇਆ । ਸਥਾਨਕ ਵਪਾਰ ਮੰਡਲ ਵੱਲੋਂ ਦੋਵਾ ਧਿਰਾ ਨੂੰ ਬਿਠਾ ਕੇ ਆਪਸ ਵਿਚ ਸਮਝੌਤਾ ਕਰਵਾ ਦਿੱਤਾ ਗਿਆ। ਇਸ ਮੌਕੇ ਵਪਾਰ ਮੰਡਲ ਪ੍ਰਧਾਨ ਰਣਧੀਰ ਸਿੰਘ ਢੀਂਡਸਾ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਨਾਭਾ ਗੋਬਿੰਦਗੜ੍ਹ ਮਾਰਗ ਦਾ ਨਵ ਨਿਰਮਾਣ ਹੋਣ ਤੋ ਮਹੀਨੇ ਬੀਤ ਜਾਣ ਦੇ ਬਾਵਜੂਦ ਇੱਥੇ ਕੋਈ ਸਾਈਨ ਬੋਰਡ ਨਹੀ ਲਗਾਏ ਗਏ। ਜਿਸ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ।

ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੜਕ ‘ਤੇ ਸਾਈਨ ਬੋਰਡ ਲਗਵਾਏ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆ ਤੇ ਬਚਾਅ ਹੋ ਸਕੇ । ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਗੋਰਵ ਸਿੰਗਲਾ ਨੇ ਕਿਹਾ ਕਿ ਬਰਸਾਤਾ ਦੇ ਮੌਸਮ ਕਾਰਨ ਸਾਈਨ ਬੋਰਡ ਲਗਾਉਣ ਦਾ ਕੰਮ ਧੀਮਾ ਹੋ ਗਿਆ ਸੀ । ਸੋਮਵਾਰ 30 ਸਤੰਬਰ ਤੋਂ ਸਾਈਨ ਬੋਰਡ ਲਗਵਾਉਣ ਦਾ ਕੰਮ ਤੇਜ ਕਰਵਾ ਦਿੱਤਾ ਜਾਏਗਾ।

ਪੱਤਰਕਾਰ ਜਗਜੀਤ ਸਿੰਘ ਕੈਂਥ INDIAN TV NEWS

Leave a Comment