ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ 343ਵੇ ਜਨਮ ਦਿਹਾੜੇ ‘ਤੇ ਨਗਰ ਕੀਰਤਨ ਸਜਾਇਆ

ਮੰਡੀ ਗੋਬਿੰਦਗੜ੍ਹ,( ਅਜੇ ਕੁਮਾਰ)

ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ 343ਵੇ ਜਨਮ ਦਿਹਾੜੇ ‘ਤੇ ਮੁੱਹਲਾ ਸੰਗਤਪੁਰਾ ਦੇ ਗੁਰਦਆਰਾ ਸੰਗਤਸਰ ਸਾਹਿਬ ਅਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਾਨੋ ਸੌਕਤ ਨਾਲ ਅਰੰਭ ਹੋਇਆ ਜੋਂ ਗੁਰਦੁਆਰਾ ਸੰਗਤਸਰ ਸਾਹਿਬ ਮੁੱਹਲਾ ਸੰਗਤਪੁਰਾ ਤੋ ਅਰੰਭ ਹੋ ਕੇ ਐਰੀ ਮਿੱਲ ਰੋਡ, ਗੁਰਦਆਰਾ ਗੁਪਤਸਰ ਸਾਹਿਬ ਜੱਸੜਾ ਅਮਲੋਹ ਰੋੜ, ਜੀਟੀ ਰੋਡ, ਮੀਰੀ ਪੀਰੀ ਗੇਟ, ਮੇਨ ਬਜਾਰ, ਗੁਰਦਆਰਾ ਸਿੰਘ ਸਭਾ, ਪ੍ਰਤਾਪ ਮਿਲ ਰੋਡ, ਨਸਰਾਲੀ, ਵਿਕਾਸ ਨਗਰ, ਮਾਡਲ ਟਾਉਨ, ਗੁਰਦੁਆਰਾ ਸਿੰਘ ਸਭਾ ਮੁੱਹਲਾ ਸੰਗਤਪੁਰਾ ਤੋ ਹੁੰਦਾ ਹੋਇਆ ਵਾਪਸ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ। ਰਸਤੇ ਵਿੱਚ ਥਾਂ-ਥਾਂ ‘ਤੇ ਸੰਗਤਾ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਨਗਰ ਕੀਰਤਨ ਦੇ ਰਸਤੇ ਨੂੰ ਝੰਡੀਆ ਅਤੇ ਸਵਾਗਤੀ ਗੇਟਾ ਦੁਆਰਾ ਸਜਾਇਆ ਗਿਆ ਅਤੇ ਨਗਰ ਕੀਰਤਨ ਦਾ ਸੰਗਤਾ ਨੇ ਥਾਂ-ਥਾਂ ‘ਤੇ ਸਵਾਗਤ ਕੀਤਾ ਅਤੇ ਲੰਗਰ ਲਗਾ ਕੇ ਗੁਰੂ ਘਰ ਦੀਆ ਖੁਸੀਆ ਪ੍ਰਾਪਤ ਕੀਤੀਆ। ਨਗਰ ਕੀਰਤਨ ਵਿੱਚ ਕੀਰਤਨੀ ਜਥੇ ਗੁਰਦੁਆਰਾ ਸੰਗਤਸਰ ਸਾਹਿਬ, ਹੈਡ ਗ੍ਰੰਥੀ ਭਾਈ ਗੁਰਦਰਸਨ ਸਿੰਘ ਅਤੇ ਹੋਰ ਕੀਰਤਨੀ ਜਥਿਆ ਨੇ ਕੀਰਤਨ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ। ਨਗਰ ਕੀਰਤਨ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਅਖਾੜਾ, ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਮੰਡੀ ਗੋਬਿੰਦਗੜ੍ਹ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦੱਲ, ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਜੁਆਇੰਟ ਸੈਕਟਰੀ ਮਨਜੀਤ ਸਿੰਘ, ਮੈਬਰ ਬਹਾਦਰ ਸਿੰਘ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮੇਲਾ ਸਿੰਘ, ਮੀਤ ਪ੍ਰਧਾਨ ਰੋਸਨ ਸਿੰਘ, ਸੈਕਟਰੀ ਮਨਜੀਤ ਸਿੰਘ, ਖਜਾਨਚੀ ਬਲਬੀਰ ਸਿੰਘ, ਸਟੇਜ ਸੈਕਟਰੀ ਹੀਰਾ ਸਿੰਘ, ਸਟੋਰ ਕੀਪਰ ਸੁਰਿੰਦਰ ਸਿੰਘ, ਪ੍ਰਭਦਿਆਲ ਸਿੰਘ, ਸਤਨਾਮ ਸਿੰਘ, ਮੈਬਰ ਗੁਰਨਾਮ ਸਿੰਘ, ਰਭਜੀਤ ਸਿੰਘ, ਅਮਰੀਕ ਸਿੰਘ, ਗੁਰਦਿਆਲ ਸਿੰਘ ਅਤੇ ਚਤਰ ਸਿੰਘ ਆਦਿ ਹਾਜ਼ਰ ਸਨ।

*ਫੋਟੋ ਕੈਪਸਨ: ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਸੁਸਾਇਟੀਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਮਨਜੀਤ ਸਿੰਘ, ਬਹਾਦਰ ਸਿੰਘ ਅਤੇ ਹੋਰ*

Leave a Comment

04:08