ਅਮਲੋਹ,(ਅਜੇ ਕੁਮਾਰ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਕੂਲ ਦੇ ਮੀਡੀਆਂ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਗੁਰਦਿਆਲ ਸਿੰਘ ਹੰਸਰਾਂ ਚੈਰੀਟੇਬਲ ਵਿੱਦਿਅਕ ਟਰੱਸਟ ਅਤੇ ਸੁਰਜੀਤ ਸਿੰਘ ਸੰਧੂ ਚੈਰੀਟੇਬਲ ਵਿੱਦਿਅਕ ਟਰੱਸਟ ਨਰਾਇਣਗੜ੍ਹ ਦੇ ਸਹਿਯੋਗ ਨਾਲ ਸਟੇਟ ਐਵਾਰਡੀ ਪ੍ਰਿੰਸੀਪਲ ਸਿਕੰਦਰ ਸਿੰਘ ਗਿੱਲ ਅਤੇ ਸਕੂਲ ਇੰਚਾਰਜ ਜਸਵਿੰਦਰ ਸਿੰਘ ਗਰੇਵਾਲ ਲੈਕਚਰਾਰ ਪੋਲ ਸਾਇੰਸ ਦੀ ਅਗਵਾਈ ਹੇਠ ਵਿੱਦਿਅਕ ਸ਼ੈਸਨ 2023-24 ਦੌਰਾਨ ਪਹਿਨੀਆਂ ਤਿੰਨ ਪੁਜੀਸ਼ਨਾ ਹਾਸਿਲ ਕਰਨ, ਖੇਡਾਂ, ਐਨਐਸਐਸ ਆਦਿ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿਚ ਉਪ ਜ਼ਿਲ੍ਹਾ ਸਿਖਿਆ ਅਫ਼ਸਰ ਦੀਦਾਰ ਸਿੰਘ ਮਾਂਗਟ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ ਜਦੋ ਕਿ ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਕੁਲਵੀਰ ਸਿੰਘ ਸੰਧੂ ਅਤੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਰਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਮਸਪੁਰ ਨੇ ਕੀਤੀ। ਸਮਾਗਮ ਵਿੱਚ ਡਾਕਟਰ ਸਵਿੰਦਰ ਸਿੰਘ ਮੁੱਖੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬੀਜ਼ ਫਾਰਮ ਨਰਾਇਣਗੜ੍ਹ, ਪ੍ਰਿੰਸੀਪਲ ਰਾਜਿੰਦਰ ਕਾਂਤ ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਭੁੱਢਾ, ਰੋਸ਼ਨ ਸੂਦ ਸਾਬਕਾ ਡਾਇਰੈਕਟਰ ਐਸ.ਸੀ.ਈ.ਆਰ.ਟੀ., ਪ੍ਰਿੰਸੀਪਲ ਇਲਬਾਲ ਸਿੰਘ ਅਮਲੋਹ, ਮੁੱਖ-ਅਧਿਆਪਕਾ ਤਲਵੀਰ ਕੌਰ ਨੂਰਪੁਰਾ ਅਤੇ ਅੱਛਰ ਪਾਲ ਸਰਮਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸ਼ਰ ਅਮਲੋਹ ਨੇ ਬਤੌਰ ਵਿਸ਼ੇਸ ਮਹਿਮਾਨ ਸ਼ਿਰਕਤ ਕੀਤੀ। ਸਟੇਜ਼ ਦੀ ਭੁਮਿਕਾ ਸਾਇੰਸ ਅਧਿਆਪਕਾ ਕੁਮਾਰੀ ਸੀਰਤ ਘਈ ਅਤੇ ਹਿੰਦੀ ਮਾਸਟਰ ਰਾਜ਼ੇਸ ਕੁਮਾਰ ਨੇ ਬਾਖੂਬੀ ਨਿਭਾਈ। ਸਕੂਲ ਲੈਕਚਰਾਰ ਬਲਵੀਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਕੂਲ ਦੀ ਸਲਾਨਾ ਰਿਪੋਰਟ ਲੈਕਚਰਾਰ ਕਮਲਪ੍ਰੀਤ ਕੌਰ ਨੇ ਪੜੀ। ਉੱਪਜਿਲ੍ਹਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ ਨੇ ਸਕੂਲ ਦੀਆਂ ਸਾਨਦਾਰ ਪ੍ਰਾਪਤੀਆਂ ਲਈ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਇੱਕ ਨਿਸਾਨਾ ਮਿੱਥ ਕੇ ਉਸ ਦੀ ਪ੍ਰਾਪਤੀ ਲਈ ਸ਼ਖਤ ਮਿਹਨਤ ਕਰਨ ਦਾ ਸੰਦੇਸ ਦਿੱਤਾ। ਸਕੂਲ ਵਿਦਿਆਰਥੀਆ ਵੱਲੋਂ ਅੰਗਰੇਜੀ ਮਾਸਟਰ ਵਰਿੰਦਰ ਸਿੰਘ, ਸਾਇੰਸ ਮਿਸਟਰੈਸ ਪੂਜਾ ਵਡੇਰਾ ਦੀ ਅਗਵਾਈ ਵਿੱਚ ਤਿਆਰ ਕੀਤਾ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਸਮਾਗਮ ਵਿੱਚ ਪ੍ਰਿੰਸੀਪਲ ਸਿਕੰਦਰ ਸਿੰਘ ਗਿੱਲ ਅਤੇ ਸਕੂਲ ਇੰਚਾਰਜ ਜਸਵਿੰਦਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਅਖੀਰ ਵਿੱਚ ਪ੍ਰਿੰਸੀਪਲ ਸਿਕੰਦਰ ਸਿੰਘ ਗਿੱਲ ਨੇ ਧੰਨਵਾਦ ਕੀਤਾ। ਸਮਾਗਮ ਵਿੱਚ ਚੇਅਰਮੈਨ ਸ਼ੇਰ ਸਿੰਘ ਭੋਲੀਆਂ, ਕੁਲਜੀਤ ਸਿੰਘ ਨਰਾਇਣਗੜ੍ਹ, ਕਮਲਜੀਤ ਸਿੰਘ ਭੋਲੀਆਂ, ਸਰਪੰਚ ਧਰਮਿੰਦਰ ਸਿੰਘ ਭੱਦਲਥੂਹਾ, ਗੁਰਦੀਪ ਸਿੰਘ ਬਰੌਂਗਾ ਬਲੰਦ, ਹਰਦੀਪ ਸਿੰਘ ਧਾਰਨੀ, ਰਣਧੀਰ ਸਿੰਘ ਧੀਰਾ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਕਲਦੀਪ ਸਿੰਘ ਮੁਢੜੀਆਂ, ਕੈਪਟਨ ਜਸਵੰਤ ਸਿੰਘ ਬਾਜਵਾ, ਲੈਕਚਰਾਰ ਹਰਪਾਲ ਸਿੰਘ ਬਰੌਂਗਾ, ਲੈਕਚਰਾਰ ਬੂਟਾ ਸਿੰਘ ਭੰਦੋਹਲ, ਲੈਕਚਰਾਰ ਅਮਰੀਕ ਸਿੰਘ ਸੋਹੀ, ਕੰਪਿਊਟਰ ਅਧਿਆਪਕ ਗੁਰਪ੍ਰੀਤ ਸਿੰਘ ਨੂਰਪੁਰਾ, ਡੀਪੀਈ ਸੁੱਖਵਿੰਦਰ ਸਿੰਘ, ਡੀਪੀਈ ਦਵਿੰਦਰ ਸਿੰਘ ਰਹਿਲ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਅਤੇ ਮਾਸਟਰ ਪ੍ਰਗਟ ਸਿੰਘ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਮੁੱਖ-ਮਹਿਮਾਨ ਅਤੇ ਹੋਰ ਹੋਣਹਾਰ ਬੱਚਿਆਂ ਦਾ ਸਨਮਾਨ ਕਰਦੇ ਹੋਏ।*