ਅਮਲੋਹ,(ਅਜੇ ਕੁਮਾਰ)
ਗਊ ਸੇਵਾ ਸੰਮਤੀ ਅਮਲੋਹ ਵਲੋਂ ਕਰਵਾਏ ਧਾਰਮਿਕ ਸਮਾਗਮ ਵਿਚ ਪੰਜਾਬ ਦੇ ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ ਨੇ ਗੁਰਦੁਆਰਾ ਸ੍ਰੀ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਚੀਮਾ ਦਾ ਵਿਸੇਸ ਸਨਮਾਨ ਕੀਤਾ। ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ ਨੇ ਦਸਿਆ ਕਿ ਸੰਮਤੀ ਵਲੋਂ ਸਮੇਂ ਸਮੇਂ ਸਹਿਰ ਦੀਆਂ ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਨੂੰ ਬਣਦਾ ਸਹਿਯੋਗ ਦਿਤਾ ਜਾ ਰਿਹਾ ਹੈ, ਜਿਸ ਦੀ ਕੜ੍ਹੀ ਅਧੀਨ ਹੀ ਪਿਛਲੇ ਸਮੇਂ ਵਿਚ ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਦਰਸ਼ਨ ਸਿੰਘ ਵਲੋ ਸਮੂਹ ਮੈਬਰਾਂ ਦੇ ਸਹਿਯੋਗ ਨਾਲ ਗਊਸ਼ਾਲਾ ਨੂੰ ਗਊ ਮਾਤਾ ਲਈ ਚਾਰੇ ਆਦਿ ਲਈ ਟਰਾਲੀ ਦੀ ਖਰੀਦ ਵਿਚ ਵੀ ਸਹਿਯੋਗ ਦਿਤਾ ਗਿਆ। ਉਨ੍ਹਾਂ ਸ੍ਰੀ ਚੀਮਾ ਦਾ ਧੰਨਵਾਦ ਕਰਦਿਆ ਸਮਾਗਮ ਵਿਚ ਵਿਸੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਗਊਸ਼ਾਲਾ ਅਮਲੋਹ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਪ੍ਰਧਾਨ ਸਿਵ ਕੁਮਾਰ ਗਰਗ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ ਗਰਗ, ਸੰਮਤੀ ਦੇ ਮੀਤ ਪ੍ਰਧਾਨ ਐਸਡੀਓ ਸੰਜੀਵ ਧੀਰ, ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਰਾਮ ਮੰਦਰ ਟਰੱਸਟ ਦੇ ਪ੍ਰਧਾਨ ਸੋਹਣ ਲਾਲ ਅਬਰੋਲ, ਖਜ਼ਾਨਚੀ ਸਿਵ ਕੁਮਾਰ ਗੋਇਲ, ਰਾਮ ਲੀਲਾ ਹਾਲ ਦੇ ਪ੍ਰਧਾਨ ਰਾਜ ਪਾਲ ਗਰਗ, ਰਾਮ ਲੀਲਾ ਕਲਾ ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ੍ਹ, ਵੈਦਿਕ ਸਨਾਤਨ ਭਵਨ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ, ਕ੍ਰਿਸ਼ਨਾ ਮੰਦਰ ਅਮਲੋਹ ਦੇ ਸਰਪਰਸਤ ਰਮੇਸ ਗੁਪਤਾ, ਸਿਵ ਮੰਦਰ ਕਮੇਟੀ ਦੇ ਪ੍ਰਧਾਨ ਬਲਦੇਵ ਸੇਢਾ, ਸੁਭਾਸ਼ ਜੋਸ਼ੀ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਨੋਹਰ ਲਾਲ ਵਰਮਾ, ਮਦਨ ਮੋਹਨ ਅਬਰੋਲ, ਬੱਬੀ ਡੰਗ, ਭੂਸ਼ਨ ਗਰਗ, ਚਮਨ ਲਾਲ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਸ਼ੋਕ ਬਾਂਸਲ, ਜਤਿੰਦਰ ਕਰਕਰਾ, ਐਡਵੋਕੇਟ ਗੋਰਵ ਗਰਗ, ਐਡਵੋਕੇਟ ਰੋਬਿਨ ਬਾਂਸਲ, ਐਡਵੋਕੇਟ ਸੁਭਾਸ਼ ਲੁਟਾਵਾ, ਰਿਟ. ਤਹਿਸੀਲਦਾਰ ਜਸਪਾਲ ਸਿੰਘ, ਰਿਟ. ਮੈਨੇਜਰ ਭੂਸ਼ਨ ਸਰਮਾ, ਪੈਨਸਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰੋਸ਼ਨ ਸੂਦ, ਮਾਸਟਰ ਹਾਕਮ ਰਾਏ, ਜਵਾਲਾ ਦੇਵੀ ਚੰਭਾ ਮੱਲ ਟਰੱਸਟ ਦੇ ਚੇਅਰਮੈਨ ਰਾਮ ਸਰਨ ਸੂਦ, ਕੌਂਸਲਰ ਪੂਨਮ ਜਿੰਦਲ, ਜਸਵਿੰਦਰ ਸਿੰਘ ਬਿੰਦਰ, ਸਾਬਕਾ ਕੌਂਸਲਰ ਰਕੇਸ ਬੱਬਲੀ, ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸ਼ਹਿਰੀ ਪ੍ਰਧਾਨ ਹੈਪੀ ਪਜਨੀ, ਗੁਰਮੁੱਖ ਸਿੰਘ ਨਰੈਣਗੜ੍ਹ, ਮਨਪ੍ਰੀਤ ਸਿੰਘ ਮਿੰਟਾ, ਅਸ਼ੋਕ ਮਿੱਤਲ, ਪੰਮੀ ਜਿੰਦਲ, ਪੱਤਰਕਾਰ ਗੁਰਚਰਨ ਸਿੰਘ ਜੰਜੂਆਂ,ਅਜੇ ਕੁਮਾਰ, ਜਸਵੰਤ ਸਿੰਘ ਗੋਲਡ, ਰਿਸ਼ੂ ਗੋਇਲ, ਮੋਹਿਤ ਗਰਗ ਅਤੇ ਸਵਰਨਜੀਤ ਸਿੰਘ ਸੇਠੀ ਆਦਿ ਹਾਜ਼ਰ ਸਨ। ਇਸ ਮੌਕੇ ਸਮਾਜ ਸੇਵੀ ਸੁਭਾਸ ਜੋਸ਼ੀ ਨੇ ਗਵਾਲਿਆਂ ਦੇ ਕਮਰੇ ਲਈ 5100 ਇੱਟਾਂ ਦੇਣ ਦਾ ਭਰੋਸਾ ਦਿਤਾ। ਇਸ ਮੌਕੇ ਹੋਰ ਵੀ ਦਾਨੀਆਂ ਨੇ ਮਦਦ ਦੇਣ ਦਾ ਭਰੋਸਾ ਦਿਤਾ। ਪ੍ਰਧਾਨ ਭੂਸ਼ਨ ਸੂਦ ਨੇ ਧੰਨਵਾਦ ਕੀਤਾ ਜਦੋ ਕਿ ਮਾਸਟਰ ਰਜੇਸ ਕੁਮਾਰ ਨੇ ਸਟੇਜ਼ ਸਕੱਤਰ ਦੀ ਭੁਮਿਕਾ ਨਿਭਾਈ। ਸਮਾਗਮ ਵਿਚ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧਾਂ ਤੋਂ ਇਲਾਵਾ ਕੀਰਤਨ ਮੰਡਲੀਆਂ ਨੇ ਵੀ ਭਾਗ ਲਿਆ।
*ਫ਼ੋਟੋ ਕੈਪਸਨ: ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ ਅਤੇ ਹੋਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ ਦਾ ਸਨਮਾਨ ਕਰਦੇ ਹੋਏ।*