ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)
ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ 7ਵੀਂ ਸਲਾਨਾ ਐਥਲੈਟਿਕਸ ਅਤੇ ਸਪੋਰਟਸ ਮੀਟ ਦੀ ਮੇਜ਼ਬਾਨੀ ਕੀਤੀ। ਸਮਾਗਮ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦਾ ਉਦਘਾਟਨ ਡਾ. ਬੀ.ਐਸ. ਭਾਟੀਆ ਪ੍ਰੋ-ਵਾਈਸ-ਚਾਂਸਲਰ ਨੇ ਕੀਤਾ ਅਤੇ ਖੇਡਾਂ ਦੀ ਮਹੱਤਤਾ ਤੇ ਚਾਨਣਾ ਪਾਇਆ। ਯੂਨੀਵਰਸਿਟੀ ਦੀਆਂ ਟੀਮਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਜਿਸ ਤੋਂ ਬਾਅਦ ਰਸਮੀ ਮਸ਼ਾਲ ਜਗਾਈ ਗਈ। ਦੋ ਦਿਨਾਂ ਵਿੱਚ ਭਾਗੀਦਾਰਾਂ ਨੇ 100, 200 ਅਤੇ 400 ਮੀਟਰ ਦੌੜ, ਰਿਲੇਅ ਦੌੜ, ਲੰਬੀ ਛਾਲ, ਉੱਚੀ ਛਾਲ, ਸ਼ਾਟ ਪੁਟ, ਡਿਸਕਸ ਥਰੋਅ ਅਤੇ ਜੈਵਲਿਨ ਥਰੋਅ ਸਮੇਤ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਤੈਰਾਕੀ, ਸ਼ਤਰੰਜ, ਬੈਡਮਿੰਟਨ ਅਤੇ ਕਬੱਡੀ ਵਿੱਚ ਵੀ ਫਸਵੇਂ ਮੁਕਾਬਲੇ ਹੋਏ। ਮੁਕਾਬਲਿਆਂ ਦੌਰਾਨ 100 ਮੀਟਰ ਲੜਕੀਆਂ ਦੀ ਦੌੜ ਵਿੱਚ ਨਰਸਿੰਗ ਵਿਭਾਗ ਦੀ ਮੇਲਵੀਨਾ ਜਦੋ ਕਿ ਲੜਕਿਆਂ ਵਿਚ ਫਾਰਮੇਸੀ ਵਿਭਾਗ ਤੋਂ ਜੁਨੈਦ ਨੇ ਪਹਿਲਾ, 200 ਮੀਟਰ ਲੜਕੀਆਂ ਦੀ ਦੌੜ ਵਿੱਚ ਨਰਸਿੰਗ ਵਿੱਚੋਂ ਅੰਕਿਤਾ ਯਾਦਵ ਨੇ ਪਹਿਲਾ ਅਤੇ ਲੜਕਿਆਂ ਵਿਚੋ ਬੀਸੀਏ ਦੀ ਸ਼ਿਵਾ ਨੇ ਪਹਿਲਾ ਸਥਾਨ, 400 ਮੀਟਰ ਲੜਕੀਆਂ ਵਿੱਚ ਹਾਸਪਿਟੈਲਿਟੀ ਵਿਭਾਗ ਤੋਂ ਜਸਦੀਪ ਕੌਰ ਅਤੇ 400 ਮੀਟਰ ਲੜਕਿਆਂ ਵਿੱਚ ਐਜੂਕੇਸ਼ਨ ਵਿਭਾਗ ਤੋਂ ਗੁਰਵਿੰਦਰ ਸਿੰਘ ਨੇ ਪਹਿਲਾ ਸਥਾਨ ਅਤੇ 800 ਮੀਟਰ ਦੌੜ ਵਿੱਚ 800 ਮੀਟਰ ਵਿੱਚ ਸਕੂਲ ਆਫ਼ ਮੈਨੇਜਮੈਂਟ ਐਂਡ ਕਾਮਰਸ ਦੇ ਹਰਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਵਿਭਾਗ ਨੇ ਓਵਰ ਆਲ ਚੈਂਪੀਅਨਸ਼ਿਪ ਟਰਾਫ਼ੀ ਹਾਸਲ ਕੀਤੀ, ਜਦ ਕਿ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਤੋਂ ਭੂਮਿਕਾ ਅਤੇ ਸਿੱਖਿਆ ਵਿਭਾਗ ਦੇ ਹਰਸ਼ਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ‘ਮੀਟ ਦੇ ਸਰਵੋਤਮ ਅਥਲੀਟ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਸਮਾਪਤੀ ਭਾਸ਼ਣ ਵਿੱਚ ਜੀਵਨਜੋਤ ਸਿੰਘ ਜੁਨੇਜਾ, ਦਰੋਣਾਚਾਰੀਆ ਅਵਾਰਡੀ ਅਤੇ ਡਾਇਰੈਕਟਰ ਸਪੋਰਟ ਪੀ.ਆਈ.ਐਸ, ਨੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਵਿੱਦਿਅਕ ਦੇ ਨਾਲ-ਨਾਲ ਖੇਡਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਸਮਾਪਤੀ ਇਨਾਮ ਵੰਡ ਸਮਾਰੋਹ ਨਾਲ ਹੋਈ ਉਪਰੰਤ ਧੰਨਵਾਦੀ ਮਤੇ ਨਾਲ ਕੀਤਾ ਗਿਆ।
*ਫੋਟੋ ਕੈਪਸ਼ਨ: ਜੇਤੂਆਂ ਨੂੰ ਇਨਾਮ ਦਿੰਦੇ ਹੋਏ ਡਾ.ਬੀ.ਐਸ.ਭਾਟੀਆ।*