ਭਾਦਸੋਂ ਵਿੱਚ ਬੱਚਿਆਂ ਵੱਲੋਂ ਹੋਲੀ ਦਾ ਤਿਉਹਾਰ ਰਲ ਮਿਲ ਕੇ ਮਨਾਇਆ ਗਿਆ

ਭਾਦਸੋਂ ਵਿੱਚ ਬੱਚਿਆਂ ਵੱਲੋਂ ਹੋਲੀ ਦਾ ਤਿਉਹਾਰ ਰਲ ਮਿਲ ਕੇ ਮਨਾਇਆ ਗਿਆ

ਭਾਦਸੋਂ :- ਮਾਰਚ 14 (ਜਗਜੀਤ ਸਿੰਘ ) ਦੇਸ਼ ਭਰ ’ਚ ਹੋਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਦਾ ਹੈ। ਉੱਥੇ ਹੀ ਸਬ ਤਹਿਸੀਲ ਭਾਦਸੋ ਵਿੱਚ ਬੱਚਿਆਂ ਵੱਲੋਂ ਰੰਗ ਬਰੰਗੇ ਸੁੱਕੇ ਰੰਗਾਂ ਨਾਲ ਅਤੇ ਪਾਣੀ ਵਾਲੇ ਰੰਗਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ। ਬੱਚਿਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਨੂੰ ਹੋਲੀ ਸੁੱਕੇ ਅਤੇ ਕੈਮੀਕਲ ਰਹਿਤ ਰੰਗਾਂ ਨਾਲ ਹੋਲੀ ਮਨਾਉਣੀ ਚਾਹੀਦੀ ਹੈ। ਬਾਜ਼ਾਰ ’ਚ ਜਗ੍ਹਾ -ਜਗ੍ਹਾ ਰੰਗ ਬਰੰਗੇ ਰੰਗਾਂ ਅਤੇ ਵੱਖ- ਵੱਖ ਤਰ੍ਹਾਂ ਦੀਆਂ ਪਚਕਾਰੀਆਂ ਨਾਲ ਦੁਕਾਨਾਂ ਸਜਾਈਆਂ ਗਈਆਂ । ਇਹਨਾਂ ਦੁਕਾਨਾਂ ’ਤੇ ਵੱਡੀ ਗਿਣਤੀ ’ਚ ਲੋਕ ਖਰੀਦਦਾਰੀ ਕਰਨ ਲਈ ਪਹੁੰਚੇ ਸਨ। ਹੋਲੀ ਖੇਡਦੇ ਬੱਚੇ ਦੈਨਿਸ਼ ਭਾਦਸੋਂ, ਸਾਹਿਬ ,ਅਗਮ, ਗੁਰਸੇਵਕ ਅਵਿਨਾਸ਼, ਰਣਵੀਰ, ਗੁਰਮਾਨ ਆਦਿ ਸ਼ਾਮਿਲ ਸਨ।

ਫੋਟੋ ਕੈਪਸ਼ਨ:- ਹੋਲੀ ਖੇਡਦੇ ਬੱਚਿਆਂ ਦੀ ਤਸਵੀਰ

Leave a Comment

Read More

ਸਿਹਤ ਵਿਭਾਗ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਨਰਸਿੰਗ ਸਕੂਲੀ ਵਿਦਿਆਰਥੀਆਂ ਅਤੇ ਆਸ਼ਾ ਵਰਕਰਾਂ ਨੇ ਰੈਲੀ ‘ਚ ਕੀਤੀ ਸ਼ਮੂਲੀਅਤ *ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)* ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਬੰਧੀ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਵਿੱਚ ਸਰਸਵਤੀ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਅਤੇ ਆਸ਼ਾ ਵਰਕਰਾਂ ਨੇ ਭਾਗ ਲਿਆ ਅਤੇ ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਜਿਲਾ ਹਸਪਤਾਲ ਵਿੱਚ ਸਮਾਪਤ ਹੋਈ। ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਨਸ਼ਾ ਇੱਕ ਮਾਨਸਿਕ ਰੋਗ ਹੈ ਜਿਸ ਦਾ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਖੇ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿਚ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿਲਾ ਹਸਪਤਾਲ ਵਿੱਚ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਵਿਚ ਸਰਕਾਰ ਵੱਲੋਂ ਨਸ਼ਾ ਛਡਾਉਣ ਲਈ ਮੁਫਤ ਸੇਵਾਵਾਂ ਉਪਲਬਧ ਹਨ ਅਤੇ ਜਿਲੇ ਵਿੱਚ 18 ਓਟ ਕਲੀਨਿਕ ਖੋਲੇ ਗਏ ਹਨ ਜਿਨ੍ਹਾਂ ਵਿੱਚੋਂ ਨਸ਼ਾ ਪੀੜਤ ਵਿਅਕਤੀ ਆਪਣੇ ਘਰ ਦੇ ਨੇੜੇ ਹੀ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਨਸ਼ਾ ਛੁਡਾਊ ਕੇਂਦਰ ਤੇ ਸਰਕਾਰੀ ਮੁੜ ਵਸੇਬਾ ਕੇਂਦਰ ਦਾ ਲੋੜਵੰਦ ਵਿਅਕਤੀਆਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਅਤੇ ਨਸ਼ਾ ਛੱਡ ਕੇ ਇੱਕ ਚੰਗਾ ਸਿਹਤਮੰਦ ਜੀਵਨ ਜਿਉਣਾ ਚਾਹੀਦਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਮਰੀਕ ਸਿੰਘ ਚੀਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਸੀਨੀਅਰ ਮੈਡੀਕਲ ਅਫਸਰ ਡਾ ਕੰਵਲਦੀਪ ਸਿੰਘ, ਜਿਲਾ ਸਕੂਲ ਹੈਲਥ ਮੈਡੀਕਲ ਅਫਸਰ ਡਾ ਨਵਨੀਤ ਕੌਰ, ਜਿਲਾ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਬੀਸੀਸੀ ਅਮਰਜੀਤ ਸਿੰਘ, ਮਾਨਵ ਸ਼ਾਹ, ਧਰਮ ਸਿੰਘ ਅਤੇ ਮਨਬੀਰ ਸਿੰਘ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ: ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿੰਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ।

06:22