ਸ਼੍ਰੋਮਣੀ ਕਮੇਟੀ ਮੈਬਰ ਭਾਈ ਗੁਰਪ੍ਰੀਤ ਰੰਧਾਵਾ ਦਾ ਸਮਾਜ ਸੇਵੀ ਡਾ. ਰਘਬੀਰ ਸੁਕਲਾ ਦੀ ਅਗਵਾਈ ‘ਚ ਕੀਤਾ ਸਨਮਾਨ
ਸਮਾਜ ਸੇਵੀ ਡਾ. ਰਘਬੀਰ ਸੁਕਲਾ ਦੀ ਅਗਵਾਈ ‘ਚ ਹਰ ਐਤਵਾਰ ਨੂੰ ਲਗਾਇਆ ਜਾਦਾ ਹੈ ਮੈਡੀਕਲ ਕੈਪ
ਅਮਲੋਹ,(ਅਜੇ ਕੁਮਾਰ)
ਉਘੇ ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ ਦੇ ਨਾਭਾ ਰੋਡ ਉਪਰ ਸਥਿੱਤ ਸੁਕਲਾ ਹਸਪਤਾਲ ਵਿਚ ਵਿਸ਼ਾਲ ਆਯੁਰਵੈਦਿਕ ਕੈਪ ਲਗਾਇਆ ਗਿਆ ਜਿਸ ਵਿਚ ਉਘੇ ਵੈਦ ਡਾ. ਗੁੰਨਜਨ ਮਿਸ਼ਰਾ ਅਤੇ ਉਨ੍ਹਾਂ ਦੀ ਟੀਮ ਵਲੋਂ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਦਵਾਈਆਂ ਦਿਤੀਆਂ ਗਈਆਂ। ਇਸ ਮੌਕੇ ਡਾ. ਸ਼ੁਕਲਾ, ਉਨ੍ਹਾਂ ਦੀ ਪਤਨੀ ਸਸ਼ੀ ਬਾਲਾ ਅਤੇ ਵੈਦ ਡਾ. ਗੁੰਨਜਨ ਮਿਸ਼ਰਾ ਨੇ ਵੱਧ ਰਹੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਮੌਸਮੀ ਸਬਜੀਆਂ ਅਤੇ ਫ਼ਲਾਂ ਦੀ ਵਰਤੋ ਦੀ ਗੱਲ ਆਖੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਅਤੇ ਉਘੇ ਪੰਥ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਵਿਸੇਸ਼ ਤੌਰ ‘ਤੇ ਸਿਰਕਤ ਕੀਤੀ ਅਤੇ ਡਾ. ਸੁਕਲਾ ਵਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ। ਇਸ ਮੌਕੇ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਰਾਮ ਸਰਨ ਸੂੁਦ, ਜਥੇਦਾਰ ਹਰਨੇਕ ਸਿੰਘ ਸ਼ੇਰਪੁਰ, ਧਰਮਿੰਦਰ ਭਾਰਦਵਾਜ਼ ਬੀਕਾਨੇਰ ਸਵੀਟਸ਼, ਮਨਜੀਤ ਸਿੰਘ ਮਾਨ, ਓਮ ਮਿਸ਼ਰਾ, ਅਸ਼ੋਕ ਮੋਦੀ, ਕੁਲਵੰਤ ਕੌਰ, ਸੁਰਿੰਦਰ ਕੌਰ, ਪਰਮਜੀਤ ਕੌਰ, ਸਿਮਰਨਜੀਤ ਕੌਰ, ਅਮਰਜੀਤ ਕੌਰ, ਨਤਸ਼ਾ ਸ਼ਰਮਾ, ਸੰਦੀਪ ਕੌਰ ਭੰਗੂ ਅਤੇ ਅਮਨਪ੍ਰੀਤ ਕੌਰ ਆਦਿ ਹਾਜਰ ਸਨ। ਇਸ ਮੌਕੇ ਇਲਾਕੇ ਦੇ ਪਤਵੰਤਿਆਂ ਵਲੋਂ ਡਾ. ਸੁਕਲਾ ਦੀ ਅਗਵਾਈ ਹੇਠ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦਾ ਸਨਮਾਨ ਵੀ ਕੀਤਾ ਗਿਆ।
ਫੋਟੋ ਕੈਪਸ਼ਨ: ਸਮਾਜ ਸੇਵੀ ਡਾ. ਰਘਬੀਰ ਸੁਕਲਾ ਅਤੇ ਹੋਰ ਪੰਥ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦਾ ਸਨਮਾਨ ਕਰਦੇ ਹੋਏ।