ਕਾਂਗਰਸ ਪਾਰਟੀ 2027 ਦੀਆਂ ਚੋਣਾਂ ‘ਚ ਸਾਨਦਾਰ ਜਿਤ ਹਾਸਲ ਕਰਕੇ ਸਰਕਾਰ ਬਣਾਵੇਗੀ-ਸਲਾਣਾ

ਕਾਂਗਰਸ ਪਾਰਟੀ 2027 ਦੀਆਂ ਚੋਣਾਂ ‘ਚ ਸਾਨਦਾਰ ਜਿਤ ਹਾਸਲ ਕਰਕੇ ਸਰਕਾਰ ਬਣਾਵੇਗੀ-ਸਲਾਣਾ

ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਹੋਈ ਪ੍ਰਭਾਵਸ਼ਾਲੀ ਮੀਟਿੰਗ

ਅਮਲੋਹ,(ਅਜੇ ਕੁਮਾਰ)

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਦੀਆਂ ਹਦਾਇਤਾਂ ਨੂੰ ਮੁੱਖ ਰੱਖ ਕੇ ਸ਼ਹਿਰ ਵਿਚ ਕਾਂਗਰਸ ਪਾਰਟੀ ਨੂੰ ਹੋਰ ਵਧੇਰੇ ਮਜਬੂਤ ਕਰਨ ਲਈ ਕਾਂਗਰਸ ਦਫ਼ਤਰ ਵਿਚ ਇਕ ਪ੍ਰਭਾਵਸ਼ਾਲੀ ਮੀਟਿੰਗ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਆਉਂਣ ਵਾਲੀਆਂ ਚੋਣਾਂ ਨੂੰ ਮੁੱਖ ਰੱਖ ਕੇ ਕਾਂਗਰਸ ਆਗੂਆਂ ਅਤੇ ਵਰਕਰਾਂ ਦੇ ਸੁਝਾਅ ਲਏ ਗਏ ਅਤੇ ਵਾਰਡ ਪੱਧਰ ‘ਤੇ ਕਮੇਟੀਆਂ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿਚ ਮਾਸਟਰ ਅਵਿਨਾਸ਼ ਵਰਮਾ, ਗੰਗਾ ਪੁਰੀ, ਐਡਵੋਕੇਟ ਦੇਵ ਰਤਨ ਸ਼ਰਮਾ, ਮਾਸਟਰ ਮਨੋਹਰ ਲਾਲ, ਰਾਮ ਸਰੂਪ ਥੌਰ, ਡਾ. ਸ਼ਮਸ਼ੇਰ ਚੰਦ ਗੋਇਲ, ਕੌਂਸਲ ਦੇ ਸਾਬਕਾ ਪ੍ਰਧਾਨ ਲਾਲ ਚੰਦ ਗਰਗ, ਸੁਰਿੰਦਰ ਜਿੰਦਲ, ਐਡਵੋਕੇਟ ਮੇਲਾ ਰਾਮ, ਬੱਬੂ ਰਾਣਾ, ਸੱਤਪਾਲ ਲੁਟਾਵਾ, ਰਾਕੇਸ਼ ਕੁਮਾਰ ਗੋਗੀ, ਐਡਵੋਕੇਟ ਯਾਦਵਿੰਦਰ ਸਿੰਘ, ਅਜੀਬ ਲੋਚਨ ਸ਼ਰਮਾ, ਜਸਵੰਤ ਰਾਏ ਸ਼ਰਮਾ, ਨਰੇਸ ਸ਼ਰਮਾ, ਸਿਉਤੀ ਲਾਲ, ਮੰਗੂ ਰਾਮ, ਹਰਮਿੰਦਰ ਕੌਰ, ਰਣਜੀਤ ਕੌਰ, ਹਰਬੰਸ ਕੌਰ, ਰਾਜੀਵ ਬੈਸ, ਸੁਮਨ ਕੌਰ, ਮਨਦੀਪ ਸ਼ਰਮਾ, ਭਗਵਾਨ ਦਾਸ ਮਾਜਰੀ, ਨਿਰਮਲ ਸਿੰਘ, ਅਨਿਲ ਲੁਟਾਵਾ, ਸੰਜੀਵ ਧੰਮੀ, ਸਿੰਦਰ ਮੋਹਨ ਪੁਰੀ, ਕੌਸਲਰ ਕੁਲਵਿੰਦਰ ਸਿੰਘ, ਕੌਸਲਰ ਰਾਜਾ ਰਾਮ, ਖਜਾਨਾ ਰਾਮ, ਹੈਪੀ ਗਰਗ, ਪੰਮੀ ਕਰਕਰਾ, ਬਿੱਲੂ ਮਸ਼ਾਲ, ਮਲਹਾਰ ਸਿੰਘ, ਮਹਿੰਦਰ ਪਜਨੀ, ਭੂਸਣ ਸ਼ਰਮਾ, ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸਾਦੀ ਖਾ, ਦਵਿੰਦਰ ਖ਼ਾਂ, ਉਮੇਸ਼ ਮਿੰਟਾ, ਸੁਖਵਿੰਦਰ ਸਿੰਘ ਸੁੱਖ ਰਾਏਪੁਰ, ਸੰਮਤੀ ਮੈਬਰ ਬਲਵੀਰ ਸਿੰਘ ਮਿੰਟੁ, ਕੌਂਸਲਰ ਕੁਲਵਿੰਦਰ ਸਿੰਘ, ਕੌਂਸਲਰ ਕਮਲਜੀਤ ਕੋਰ, ਗੁਰਮੀਤ ਸਿੰਘ ਟਿੱਬੀ, ਅਮਨਦੀਪ ਸਿੰਘ, ਡਾ.ਹਰਿੰਦਰ ਸਿੰਘ ਸਾਹੀ, ਮਾਸਟਰ ਮਨੋਹਰ ਲਾਲ, ਜਗਦੀਸ਼ ਸਿੰਘ ਦਿਸ਼ਾ ਸੌਂਟੀ, ਜਗਤਾਰ ਸਿੰਘ ਤੰਗਰਾਲਾ, ਲਾਲ ਚੰਦ ਕਾਲਾ, ਸ਼ਸ਼ੀ ਸ਼ਰਮਾ ਅਤੇ ਪੀਏ ਮਨਪ੍ਰੀਤ ਸਿੰਘ ਮਿੰਟਾ ਆਦਿ ਨੇ ਵਿਚਾਰ ਪੇਸ ਕੀਤੇ।

ਫੋਟੋ ਕੈਪਸ਼ਨ: ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਅਤੇ ਹੋਰ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ।

Leave a Comment

16:57