2017 ਤੋ 2022 ਦੇ ਕਾਂਗਰਸ ਦੇ ਰਾਜ ‘ਚ ਵੱਡੇ ਨਾ ਭੁਲੱਣਯੋਗ ਘੁਟਾਲੇ ਹੋਏ : ਐਡਵੋਕੇਟ ਮਯੰਕ ਸ਼ਰਮਾ

2017 ਤੋ 2022 ਦੇ ਕਾਂਗਰਸ ਦੇ ਰਾਜ ‘ਚ ਵੱਡੇ ਨਾ ਭੁਲੱਣਯੋਗ ਘੁਟਾਲੇ ਹੋਏ : ਐਡਵੋਕੇਟ ਮਯੰਕ ਸ਼ਰਮਾ

ਅਮਲੋਹ( ਅਜੇ ਕੁਮਾਰ)

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਯੂਵਾ ਨੇਤਾ ਐਡਵੋਕੇਟ ਮਯੰਕ ਸ਼ਰਮਾ ਨੇ ਕਿਹਾ ਕਿ ਪਿਛਲੇ ਦਿਨੀ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਈਡੀ ਜਾਂਚ ਉੱਪਰ ਸਵਾਲੀਆ ਨਿਸ਼ਾਨ ਲਗਾਏ ਹਨ ਜਿਸ ਦਾ ਸਖਤ ਨੋਟਿਸ ਲੈਦਿਆ ਉਨ੍ਹਾਂ ਕਿਹਾ ਕਿ ਈਡੀ ਆਪਣਾ ਕੰਮ ਬਖੂਬੀ ਕਰ ਰਹੀ ਹੈ ਜੋ ਕਿ ਸੁਤੰਤਰ ਸਰਕਾਰੀ ਸੰਸਥਾ ਹੈ ਜੋ ਦੇਸ਼ ਦੇ ਹਿਤ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭ ਤੋ ਵੱਧ ਅਗਰ ਕਿਸੇ ਪਾਰਟੀ ਨੇ ਘਾਣ ਕੀਤਾ ਤਾਂ ਉਹ ਕਾਂਗਰਸ ਪਾਰਟੀ ਨੇ ਕੀਤਾ। ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਮੰਤਰੀ ਵਿਧਾਇਕਾਂ ਨੇ ਮਨ ਮਰਜ਼ੀ ਨਾਲ ਫੈਸਲੇ ਲਏ ਅਤੇ ਲੋਕਾਂ ਦੇ ਹਿੱਤਾ ਨੂੰ ਮਾਰਨ ਦਾ ਕੰਮ ਕੀਤਾ। ਕਾਂਗਰਸ ਨੇ ਪੰਜਾਬ ਸਿੱਰ ਕਰਜ਼ੇ ਦੀ ਪੋਟਲੀ ਦੀ ਸੁਰਆਤ ਕੀਤੀ ਜਿਸ ਨੂੰ ਹੁਣ ਦੇ ਮੁੱਖ ਮੰਤਰੀ ਵੀ ਵਧਾ ਕੇ ਪੰਜਾਬ ਨੂੰ ਕੰਗਾਲ ਬਣਾ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋ ਪੰਜਾਬ ਵਿੱਚ ਵਿੱਤੀ ਐਮਰਜੈਂਸੀ ਦੀ ਸੁਰੂਆਤ ਹੋ ਜਾਵੇਗੀ । ਉਨ੍ਹਾਂ ਕਾਂਗਰਸ ਅਤੇ ਆਪ ਨੂੰ ਇਸ ਦੇ ਲਈ ਜੁਮੇਵਾਰ ਠਹਿਰਾਇਆ ਅਤੇ ਕਿਹਾ ਕਿ ਕਾਂਗਰਸ ਸਰਕਾਰ ਦੋਰਾਨ ਪ੍ਰਦੂਸ਼ਣ ਵਿਭਾਗ ਦੁਆਰਾ ਬਣਾਇਆ ਪੋਲਸੀ ਦੀ ਬਦੋਲਤ ਮੰਡੀਗੋਬਿੰਦਗੜ੍ਹ ਵਿੱਚ ਦਰਜਨਾਂ ਮਾਲਿਕ ਆਪਣੀਆ ਮਿੱਲਾਂ ਤੋ ਵਾਂਝੇ ਹੋ ਗਏ। ਉਨ੍ਹਾਂ ਕਾਂਗਰਸ ‘ਤੇ ਵਪਾਰੀ ਵਰਗ ਨਾਲ ਧੋਖਾ ਕਰਨ ਦਾ ਦੋਸ਼ ਲਾਇਆ। ਪੰਜਾਬ ਦੀ ਆਪ ਸਰਕਾਰ ਦਾ ਜਿਕਰ ਕਰਦਿਆ ਉਨ੍ਹਾਂ ਕਿਹਾ ਕਿ ਇਹ ਵਪਾਰੀ ਵਰਗ ਨਾਲ ਝੂਠੇ ਵਾਹਦੇ ਅਤੇ ਇਸਤਿਹਾਰ ਦੇ ਕੇ ਗੁੰਮਰਾਹ ਕਰ ਰਹੀ ਹੈ ਜਦੋ ਕਿ ਸਚਾਈ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਲੋਕਾਂ ਨੂੰ ਭਾਜਪਾ ਨਾਲ ਜੁੜਨ ਦਾ ਸੱਦਾ ਦਿੰਦਿਆ ਕਿਹਾ ਕਿ ਭਾਜਪਾ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ।

ਫੋਟੋ ਕੈਪਸ਼ਨ: ਐਡਵੋਕੇਟ ਮਯੰਕ ਸ਼ਰਮਾ

Leave a Comment

16:57