5 ਟੀਕੇ ਬਿਪਰੋਨੋਰਫੀਨ, 5 ਸ਼ੀਸ਼ੀਆਂ ਏਵਲ ਅਤੇ 3 ਹਜ਼ਾਰ ਦੀ ਨਗਦੀ ਸਮੇਤ 3 ਵਿਅਕਤੀ ਗ੍ਰਿਫਤਾਰ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਜਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਹੁਕਮਾਂ ‘ਤੇ ਨਸ਼ਿਆਂ ਖਿਲਾਫ ਚਲਾਈ ਮਹਿਮ ਤਹਿਤ ਪੁਲਿਸ ਚੌਂਕੀ ਚੁੰਨੀ ਕਲਾਂ ਨੇ 3 ਵਿਅਕਤੀਆਂ ਨੂੰ 5 ਟੀਕੇ ਬਿਪਰੋਨੋਰਫੀਨ ਅਤੇ 5 ਸ਼ੀਸ਼ੀਆਂ ਏਵਲ ਸਮੇਤ ਗ੍ਰਿਫਤਾਰ ਕਰਕੇ ਥਾਣਾ ਬਡਾਲੀ ਆਲਾ ਸਿੰਘ ਵਿਖੇ ਮਾਮਲਾ ਦਰਜ ਕੀਤਾ ਹੈ। ਉਪ ਪੁਲੀਸ ਕਪਤਾਨ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਚੌਂਕੀ ਚੁੰਨੀ ਕਲਾਂ ਦੇ ਇੰਚਾਰਜ ਹਰਜੀਤ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਆਸ਼ੀਦ ਖਾਨ ਪੁੱਤਰ ਇਫਤਕਾਰ ਹੁਸੈਨ ਵਾਸੀ ਪਿੰਡ ਰਾਮਸ਼ਨ ਜਿਲਾ ਜੰਮੂ ਹਾਲ ਪੀਜੀ ਚੁੰਨੀ ਕਲਾਂ, ਪਵਨ ਕੁਮਾਰ ਵਾਸੀ ਚੁੰਨੀ ਖੁਰਦ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਚੁੰਨੀ ਖੁਰਦ ਨਸ਼ੀਲੇ ਟੀਕੇ ਲਿਆ ਕੇ ਚੁੰਨੀ ਦੇ ਇਲਾਕੇ ਵਿੱਚ ਵੇਚਣ ਦਾ ਕੰਮ ਕਰਦੇ ਹਨ, ਜਿਸ ਤੇ ਚੌਂਕੀ ਇੰਚਾਰਜ ਹਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਆਸ਼ਿਤ ਖਾਨ ਦੇ ਪੀਜੀ ਦੇ ਕਮਰੇ ਵਿੱਚ ਰੇਡ ਕੀਤੀ ਜਿਥੇ ਤਿੰਨੇ ਵਿਅਕਤੀ ਹਾਜ਼ਰ ਸੀ ਜਿਨ੍ਹਾਂ ਪਾਸੋ 5 ਟੀਕੇ ਬਿਪਰੋਨੋਰਫੀਨ, 5 ਸ਼ੀਸ਼ੀਆਂ ਏਵਲ ਅਤੇ 3 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਹੋਈ ਜਿਨ੍ਹਾਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਥਾਣਾ ਬਡਾਲੀ ਆਲਾ ਸਿੰਘ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫੋਟੋ ਕੈਪਸ਼ਲ: ਗ੍ਰਿਫਤਾਰ ਵਿਅਕਤੀ ਪੁਲਿਸ ਪਾਰਟੀ ਨਾਲ।