ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ ਨੂੰ ਸੱਦਮਾ-ਮਾਤਾ ਦਾ ਦਿਹਾਂਤ
ਅਮਲੋਹ(ਅਜੇ ਕੁਮਾਰ)
ਮਾਰਕੀਟ ਕਮੇਟੀ ਅਮਲੋਹ ਦੀ ਚੇਅਰਪਰਸਨ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਸੁਖਵਿੰਦਰ ਕੌਰ ਗਹਿਲੌਤ ਨੂੰ ਭਾਰੀ ਸੱਦਮਾ ਲੱਗਿਆ ਜਦੋ ਉਨ੍ਹਾਂ ਦੀ ਮਾਤਾ ਸਵਰਨ ਕੌਰ ਪਤਨੀ ਸਵਰਗੀ ਰਾਮ ਸਿੰਘ ਦਾ ਦਿਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ। ਉਨ੍ਹਾਂ ਦੇ ਅੰਤਮ ਸੰਸਕਾਰ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸਖਸੀਅਤਾਂ ਨੇ ਸਿਰਕਤ ਕੀਤੀ ਜਿਨ੍ਹਾਂ ਵਿਚ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਫੌਰਟਿੰਕ ਦੇ ਡਾਇਰੈਕਟਰ ਉਂਕਾਰ ਸਿੰਘ ਚੌਹਾਨ, ਨਗਰ ਕੌਂਸਲ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਆਪ ਆਗੂ ਭਾਗ ਸਿੰਘ, ਜਗਦੇਵ ਸਿੰਘ, ਬੰਤ ਸਿੰਘ, ਰਣਜੀਤ ਸਿੰਘ ਆਦਿ ਸਾਮਲ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦਾ ਭੋਗ 23 ਮਾਰਚ ਨੂੰ ਦੁਪਿਹਰ 1-00 ਤੋਂ 2-00 ਵਜੇ ਤੱਕ ਗੁਰਦੁਆਰਾ ਸਾਹਿਬ ਸਿੰਘ ਸਭਾ, ਸਿਵਲ ਹਸਪਤਾਲ ਰੋਡ ਅਮਲੋਹ ਵਿਖੇ ਪਵੇਗਾ। ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ, ਮ੍ਰਿਤਕਾ ਦੇ ਪੁੱਤਰ ਦਲਵਾਰਾ ਸਿੰਘ ਨੂੰਹ ਹਰਪਾਲ ਕੌਰ, ਹਰਦੀਪ ਸਿੰਘ, ਸੁਖਜਿੰਦਰ ਕੌਰ, ਭਾਦਜਾ ਉਰਮੇਸ਼ ਸਿੰਘ, ਨਰਿੰਦਰਜੀਤ ਕੌਰ, ਧੀ ਜਵਾਈ ਗਰਜਾ ਸਿੰਘ, ਜਸਵਿੰਦਰ ਸਿੰਘ, ਨਾਹਰ ਸਿੰਘ, ਭਾਣਜੀ, ਭਾਣਜ ਜਵਾਈ ਦਵਿੰਦਰ ਕੌਰ, ਭੁਪਿੰਦਰ ਸਿੰਘ, ਜਸਦੇਵ ਕੌਰ ਅਤੇ ਨਵਨੀਤ ਸਿੰਘ ਅਤੇ ਨੀਰਜਾ ਅਤੇ ਅਸੋਕ ਆਦਿ ਨੇ ਧੰਨਵਾਦ ਕਰਦੇ ਹੋਏ ਸਮੂਹ ਸੰਗਤਾਂ ਨੂੰ ਭੋਗ ਦੇ ਸਮਾਗਮ ਵਿਚ ਸਾਮਲ ਹੋਣ ਦੀ ਅਪੀਲ ਕੀਤੀ।
ਫ਼ੋਟੋ ਕੈਪਸਨ: ਮ੍ਰਿਤਕਾ ਸਵਰਨ ਕੌਰ