
ਗਊਸ਼ਾਲਾ ਅਮਲੋਹ ‘ਚ ਮਨਾਇਆ ਮੱਸਿਆ ਦਾ ਦਿਹਾੜਾ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿੰਤੀ ਅਮਲੋਹ ਦੇ ਪ੍ਰਧਾਨ, ਸ਼੍ਰੋਮਣੀ ਅਤੇ ਵੇਟਰਨ ਪੱਤਰਕਾਰ ਭੂਸ਼ਨ ਸੂਦ ਅਤੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਦੀ ਅਗਵਾਈ ਹੇਠ ਅੱਜ ਇਥੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਮੱਸਿਆ ਦਾ ਦਿਹਾੜਾ ਮਨਾਇਆ ਗਿਆ। ਗਊਸ਼ਾਲਾ ਦੇ ਮੁੱਖ ਪੁਜਾਰੀ ਪੰਡਤ ਰਵਿੰਦਰ ਸ਼ਰਮਾ ਨੇ ਮੰਤਰਾਂ ਦਾ ਉਚਾਰਣ ਕੀਤਾ ਅਤੇ ਗਊ ਮਾਤਾ ਦੀ ਪੂਜਾ ਬਾਰੇ ਦਸਿਆ। ਸਮਾਗਮ ਵਿਚ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸਮਿਤੀ ਦੇ ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਮੀਤ ਪ੍ਰਧਾਨ ਐਸਡੀਓ ਸੰਜੀਵ ਧੀਰ, ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਸ੍ਰੀ ਰਾਮ ਮੰਦਰ ਕਮੇਟੀ ਦੇ ਪ੍ਰਧਾਨ ਨੰਬਰਦਾਰ ਸੋਹਨ ਲਾਲ ਅਬਰੋਲ, ਖਜ਼ਾਨਚੀ ਸਿਵ ਕੁਮਾਰ ਗੋਇਲ, ਐਡਵੋਕੇਟ ਮੋਹਿਤ ਪੁਰੀ, ਸੁਖਵਿੰਦਰ ਸਿੰਘ, ਸੰਜੇ ਕੁਮਾਰ ਗਰਗ, ਵਿਕਾਸ, ਪ੍ਰਦਮਣ ਗੋਇਲ, ਮੁਨੀਸ਼ ਕੁਮਾਰ, ਵਿੱਕੀ ਗੋਇਲ, ਪੱਤਰਕਾਰ ਅਜੇ ਕੁਮਾਰ, ਗਿਆਨ ਚੰਦ, ਸੁਨੀਤਾ ਗੋਇਲ, ਡਾ. ਮਨਜੀਤ ਸਿੰਘ, ਦਿਨੇਸ਼ ਕੁਮਾਰ, ਸੁਸ਼ੀਲ ਕੁਮਾਰ ਅਤੇ ਸੁਸ਼ੀਲ ਗਰਗ ਆਦਿ ਸਾਮਲ ਸਨ। ਪ੍ਰਧਾਨ ਭੂਸ਼ਨ ਸੂਦ ਨੇ ਦੱਸਿਆ ਕਿ ਹਰ ਮਹੀਨੇ ਪੂਰਨਮਾਸ਼ੀ ਅਤੇ ਮੱਸਿਆ ਮੌਕੇ ਗਊ ਪੂਜਾ ਕਰਵਾਈ ਜਾਦੀ ਹੈ ਜਿਸ ਵਿਚ ਕੋਈ ਵੀ ਗਊ ਭਗਤ ਆਪਣੇ ਵਲੋਂ ਜਾਣਕਾਰੀ ਦੇ ਕੇ ਇਸ ਵਿਚ ਸਾਮਲ ਹੋ ਸਕਦਾ ਹੈ। ਮੌਕੇ ਤੇ ਹੀ ਜੂਨ ਮਹੀਨੇ ਦੀ ਪੂਰਨਮਾਸ਼ੀ ਅਤੇ ਮੱਸਿਆ ਲਈ ਮਾਸਟਰ ਰਜੇਸ਼ ਕੁਮਾਰ ਅਤੇ ਜੁਲਾਈ ਮਹੀਨੇ ਲਈ ਨੰਬਰਦਾਰ ਸੋਹਣ ਲਾਲ ਅਬਰੋਲ ਨੇ ਪੂਰਨਮਾਸ਼ੀ ਅਤੇ ਮੱਸਿਆ ਪੂਜਾ ਦੀ ਬੁਕਿੰਗ ਕਰਵਾਈ। ਇਸ ਮੌਕੇ ਸਰਧਾਲੂਆਂ ਨੂੰ ਬਰਫ਼ੀ, ਗੁਲਾਬ ਜਾਮਣ ਅਤੇ ਫ਼ਲਾਂ ਦਾ ਪ੍ਰਸ਼ਾਦ ਵੰਡਿਆ ਗਿਆ।
ਫੋਟੋ ਕੈਪਸ਼ਨ: ਗਊ ਪੂਜਾ ਕਰਵਾਉਂਦੇ ਹੋਏ ਸਮਿਤੀ ਦੇ ਅਹੁੱਦੇਦਾਰ ਅਤੇ ਪਤਵੰਤੇ।