
- ਸ਼ਨੀ ਦੇਵ ਮੰਦਰ ‘ਚ ਸਨੀ ਜੈਅੰਤੀ ਦਾ ਦਿਹਾੜਾ ਮਨਾਇਆ
ਅਮਲੋਹ(ਅਜੇ ਕੁਮਾਰ)
ਸ਼ਨੀ ਦੇਵ ਮੰਦਰ ਅਮਲੋਹ ‘ਚ ਸ਼ੱਨੀ ਜੈਅੰਤੀ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿਥੇ ਵੱਡੀ ਗਿਣਤੀ ਵਿਚ ਸਰਧਾਲੂਆਂ ਨੇ ਸਿਰਕਤ ਕੀਤੀ ਉਥੇ ਸਰਧਾਲੂਆਂ ਵਲੋਂ 5 ‘ਕੇਕ’ ਕੱਟੇ ਗਏ ਅਤੇ ਸੰਗਤਾਂ ਨੂੰ ‘ਕੇਕ’, ਹਲੱਵਾ ਅਤੇ ਕੋਲਡ ਡਰਿੱਕ ਆਦਿ ਦਾ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਮੰਦਰ ਦੇ ਮੁੱਖ ਸੇਵਾਦਾਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਸਿਵ ਕੁਮਾਰ ਬਾਂਸਲ, ਅਮਨਦੀਪ ਧੀਮਾਨ, ਗੁਰਮੀਤ ਧੀਮਾਨ, ਪਰਮਿੰਦਰ ਧੀਮਾਨ, ਕੁਸ਼ਮੀਤ ਧੀਮਾਨ, ਗਊ ਸੇਵਾ ਸੰਮਤੀ ਦੇ ਪ੍ਰਧਾਨ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਸਮਾਜ ਸੇਵੀ ਐਡਵੋਕੇਟ ਅਸਵਨੀ ਅਬਰੋਲ, ਰੁਪਿੰਦਰ ਜਿੰਦਲ, ਐਡਵੋਕੇਟ ਗੋਲਡੀ ਅਰੋੜਾ, ਕੌਂਸਲ ਦੀ ਸਾਬਕਾ ਪ੍ਰਧਾਨ ਕਿਰਨ ਸੂਦ, ਹੈਪੀ ਸੂਦ, ਕੈਲਾਸ਼ ਵਰਮਾ, ਪੰਡਤ ਜਗਦੰਬੇ ਪ੍ਰਸ਼ਾਦ, ਪੰਡਤ ਸੰਤੋਸ਼ ਸਰਮਾ, ਸੁਸ਼ੀਲ ਬਾਂਸਲ, ਰਾਜੀਵ ਕਰਕਰਾ, ਪੀਊਜ ਕਰਕਰਾ, ਰਕੇਸ਼ ਸੇਢਾ, ਬੌਬੀ ਸੇਢਾ, ਪ੍ਰੇਮ ਚਾਵਲਾ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਜੇਸ਼ ਜਾਲੂ, ਸੁਧੀਰ ਕੁਮਾਰ ਮਿੱਤਲ, ਰਾਮ ਕਲਾ ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ, ਗਊ ਸੇਵਾ ਸੰਮਤੀ ਦੇ ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਭਾਜਪਾ ਆਗੂ ਪੰਮੀ ਜਿੰਦਲ, ਚਚਮਨ ਲਾਲ, ਅਸ਼ੋਕ ਮੋਦੀ ਅਤੇ ਸੁਨੀਲ ਸ਼ਰਮਾ ਆਦਿ ਨੇ ਸਿਰਕਤ ਕੀਤੀ। ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਪੰਡਤ ਜਗਦੰਬੇ ਪ੍ਰਸ਼ਾਦ ਨੇ ਮੰਤਰਾਂ ਦਾ ਉਚਾਰਣ ਕੀਤਾ।
ਫੋਟੋ ਕੈਪਸ਼ਨ: ਸ਼ਨੀ ਜੈਅੰਤੀ ਮੌਕੇ ਸਮਾਗਮ ਵਿਚ ਸਾਮਲ ਪ੍ਰਬੰਧਕ ਅਤੇ ਪਤਵੰਤੇ।