ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਣ ਕਰਨਾ ਚਾਹੀਦਾ-ਸਵਾਮੀ ਰਾਮਾ ਨੰਦ ਸਾਰਥੀ, ਅਮਲੋਹ ‘ਚ 7 ਰੋਜ਼ਾ ਭਗਵਤ ਕਥਾ ਸੁਰੂ
ਅਮਲੋਹ(ਅਜੇ ਕੁਮਾਰ)
ਸ਼੍ਰੀਮਦ ਭਾਗਵਤ ਕਥਾ ਸਿੱਧ ਬਾਬਾ ਰੋੜੀ ਵਾਲੇ ਨਜਦੀਕ ਬੀਡੀਪੀਓ ਦਫ਼ਤਰ ਚੈਹਿਲਾ ਰੋਡ ਅਮਲੋਹ ਉਪਰ ਸੁਰੂ ਹੋ ਗਈ ਜੋਂ 9 ਜੂਨ ਤੱਕ ਜਾਰੀ ਰਹੇਗੀ ਜਦੋ ਕਿ 10 ਜੂਨ ਨੂੰ ਵਿਸ਼ਾਲ ਭੰਡਾਰਾ ਕੀਤਾ ਜਾਵੇਗਾ। ਸਿੱਧ ਬਾਬਾ ਰੋੜੀ ਵਾਲੇ ਸਥਾਨ ਦੇ ਗੱਦੀ ਨਸ਼ੀਨ ਸਵਾਮੀ ਰਜਿੰਦਰ ਪੁਰੀ ਜੀ ਜੂਨਾ ਅਖਾੜਾ ਅਤੇ ਵੈਦਿਕ ਸਨਾਤਨ ਭਵਨ ਅਮਲੋਹ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ ਨੇ ਇਸ ਮੌਕੇ ਪੂਜਾ ਦੀ ਰਸਮ ਕਰਵਾਈ। ਪ੍ਰੋਗਰਾਮ ਦੀ ਅਖੰਡ ਜੋਤ ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ ਅਤੇ ਸੰਸਥਾ ਦੇ ਪ੍ਰਧਾਨ ਪਰਮਿੰਦਰ ਸਿੰਘ ਨੀਟਾ ਸੰਧੂ ਨੇ ਪ੍ਰਚੰਡ ਕੀਤੀ। ਇਸ ਮੌਕੇ ਸਵਾਮੀ ਸ੍ਰੀ ਰਾਮਾਨੰਦ ਸਾਰਥੀ ਵਰਿੰਦਰਾਵਨ ਵਾਲਿਆ ਨੇ ਕਥਾ ਦਾ ਗੁਣਗਾਣ ਕੀਤਾ। ਉਨ੍ਹਾਂ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਣ ਕਰਦੇ ਹੋਏ ਇਨਸਾਨ ਨੂੰ ਆਪਣੀ ਜਿੰਦਗੀ ਵਿਚ ਚੰਗੇ ਕਾਰਜ਼ ਕਰਨ ਦਾ ਸੱਦਾ ਦਿਤਾ। ਉਨ੍ਹਾਂ ਵੱਧ ਰਹੇ ਨਸ਼ਿਆਂ ਅਤੇ ਪਾਪ ਤੇ ਚਿੰਤਾ ਪ੍ਰਗਟ ਕਰਦੇ ਹੋਏ ਲੋਕਾਂ ਨੂੰ ਆਪਣੇ ਗੁਰੂਆਂ, ਪੀਰ ਪੈਗਬੰਰਾਂ ਦੇ ਦਰਸਾਏ ਮਾਰਗ ਉਪਰ ਚਲਦੇ ਹੋਏ ਮਾਨਵਤਾ ਦੀ ਸੇਵਾ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ ਨੀਟਾ ਸੰਧੂ, ਮੀਤ ਪ੍ਰਧਾਨ ਬਲਜੀਤ ਸਿੰਘ, ਸੁਖਵੀਰ ਸਿੰਘ, ਸਕੱਤਰ ਹਰਸਿਮਰਨ ਸਿੰਘ, ਖਜ਼ਾਨਚੀ, ਹਰਜੀਤ ਸਿੰਘ, ਰਣਜੀਤ ਸਿੰਘ, ਮੈਬਰ ਸੁਰਜੀਤ ਸਿੰਘ, ਗਿਆਨ ਸਿੰਘ ਲੱਲੋ, ਸੁਖਵੀਰ ਸਿੰਘ, ਗਊ ਸੇਵਾ ਸੰਮਤੀ ਦੇ ਮੀਤ ਪ੍ਰਧਾਨ ਐਸਡੀਓ ਸੰਜੀਵ ਧੀਰ, ਜੁਆਇੰਟ ਸਕੱਤਰ ਸੁੰਦਰ ਝੱਟਾ ਅਤੇ ਸਵਰਨਜੀਤ ਸਿੰਘ ਆਦਿ ਹਾਜ਼ਰ ਸਨ। ਸਵਾਮੀ ਰਜਿੰਦਰ ਪੁਰੀ ਨੇ ਦਸਿਆ ਕਿ ਇਹ ਭਾਗਵਤ ਕਥਾ ਰੋਜ਼ਾਨਾ ਸਵੇਰੇ 10.15 ਤੋਂ 1.15 ਤੱਕ ਅਤੇ ਸ਼ਾਮ 3.15 ਤੋਂ 6.15 ਤੱਕ ਹੋਵੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਫੋਟੋ ਕੈਪਸ਼ਨ: ਪ੍ਰੋਗਰਾਮ ਦੇ ਪ੍ਰਬੰਧਕ ਅਤੇ ਮਹਿਮਾਨ ਜੋਤੀ ਪਚੰਡ ਕਰਦੇ ਹੋਏ।
ਫ਼ੋਟੋ ਕੈਪਸਨ: ਕਥਾ ਵਾਚਕ ੂਸਵਾਮੀ ਸ੍ਰੀ ਰਾਮਾ ਨੰਦ ਸਾਰਥੀ ਪ੍ਰਵਚਨ ਕਰਦੇ ਹੋਏ।