
ਗੁਰਦੁਆਰਾ ਰੋਹੀਸਰ ਸਾਹਿਬ ਮਾਲੋਵਾਲੇ ਵਿਖੇ ਧਾਰਮਿਕ ਸਮਾਗਮ 15 ਨੂੰ-ਸੰਤ ਬਾਬਾ ਦਲਵਾਰਾ ਸਿੰਘ
ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ ਦੇ ਸ਼ੁਕਲਾ ਹਸਪਤਾਲ ਅਮਲੋਹ ‘ਚ ਕੀਤੀ ਪ੍ਰੈਸ ਕਾਨਫੰਰਸ
ਅਮਲੋਹ, ਸ੍ਰੀ ਮਾਨ ਸੰਤ ਬਾਬਾ ਕ੍ਰਿਪਾ ਸਿੰਘ ਜੀ ਦੀ 15 ਜੂਨ ਦੀ ਸਲਾਨਾ ਬਰਸੀ ਨੂੰ ਮੁੱਖ ਰੱਖ ਕੇ ਗੁਰਦੁਆਰਾ ਰੋਹੀਸਰ ਸਾਹਿਬ ਮਾਲੋਵਾਲ ਵਿਚ 15 ਜੂਨ ਨੂੰ ਕੀਰਤਨ ਦਰਬਾਰ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਹੋਵੇਗਾ। ਇਸ ਸਬੰਧੀ ਅੱਜ ਇਥੇ ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ ਦੇ ਸ਼ੁਕਲਾ ਹਸਪਤਾਲ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸੰਤ ਬਾਬਾ ਦਲਵਾਰਾ ਸਿੰਘ ਨੇ ਦਸਿਆ ਕਿ ਸਮਾਗਮ ਨੂੰ ਮੁੱਖ ਰੱਖ ਕੇ 9 ਜੂਨ ਨੂੰ ਸ੍ਰੀ ਅਖੰਡ ਸੰਪਣ ਸਪਤਾਹ ਪਾਠ ਅਰੰਭ ਹੋਏ ਹਨ ਜਿਨ੍ਹਾਂ ਦਾ ਭੋਗ 15 ਜੂਨ ਨੂੰ ਸਵੇਰੇ 11 ਵਜੇ ਪਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਮੌਕੇ ਦੇਸ਼ ਭਗਤ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਚੈਕ-ਅੱਪ ਕੈਪ ਲਗਾ ਕੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿਤੀਆਂ ਜਾਣਗੀਆਂ। ਅੰਮ੍ਰਿਤ ਆਯੁਰਵੈਦਿਕ ਹਸਪਤਾਲ ਰੁੜਕੀ ਕਲਾਂ ਵਲੋਂ ਡਾ. ਸਰਬਜੀਤ ਬੈਨੀਪਾਲ ਦੀ ਅਗਵਾਈ ਹੇਠ ਨੈਚਰੋਪੈਥੀ ਪੰਕਰਮਾ ਰਾਹੀ ਇਲਾਜ ਦਾ ਮੁਫ਼ਤ ਕੈਪ ਵੀ ਲਗਾਇਆ ਜਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਅਤੇ ਜਲੇਬੀਆਂ ਦਾ ਲੰਗਰ ਅਤੇ ਠੰਡੇ ਮਿੰਠੇ ਜਲ ਦੀਆਂ ਛਬੀਲਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਸਮਾਗਮ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਉਘੇ ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ, ਭਾਰਤੀ ਜਨਤਾ ਪਾਰਟੀ ਯੁਵਾ ਮੋਰਚੇ ਦੀ ਕੌਮੀ ਕਾਰਜਕਾਰਨੀ ਦੇ ਮੈਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ ਅਤੇ ਨੈਸ਼ਨਲ ਪੱਤਰਕਾਰ ਅਮਨਦੀਪ ਸ਼ੁਕਲਾ ਆਦਿ ਮੌਜੂਦ ਸਨ।
ਫ਼ੋਟੋ ਕੈਪਸਨ: ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਸਾਹਿਬ ਮਾਲੋਵਾਲ ਅਤੇ ਹੋਰ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ।