
ਭਗਵੰਤ ਸਪਤਾਹ ਕੰਜਕ ਪੂਜਨ ਅਤੇ ਵਿਸ਼ਾਲ ਭੰਡਾਰੇ ਨਾਲ ਸਮਾਪਤ
ਸਹਿਰ ਦੀਆਂ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਤ ਮਹਾਂਪੁਰਸਾਂ ਅਤੇ ਸੰਗਤ ਨੇ ਕੀਤੀ ਸਿਰਕਤ
ਅਮਲੋਹ(ਅਜੇ ਕੁਮਾਰ)
ਸ਼੍ਰੀਮਦ ਭਾਗਵਤ ਕਥਾ ਸਿੱਧ ਬਾਬਾ ਰੋੜੀ ਵਾਲੇ ਨਜਦੀਕ ਬੀਡੀਪੀਓ ਦਫ਼ਤਰ ਚੈਹਿਲਾ ਰੋਡ ਅਮਲੋਹ ਉਪਰ ਸਮਾਪਤ ਹੋਣ ਉਪਰੰਤ ਅਗਲੇ ਦਿਨ ਵਿਸ਼ਾਲ ਭੰਡਾਰਾ ਕੀਤਾ ਗਿਆ। ਇਸ ਮੌਕੇ ਸਰਧਾਲੂਆਂ ਅਤੇ ਰਾਹਗੀਰਾਂ ਦੀ ਸਹੂਲਤ ਲਈ ਠੰਡੇ ਮਿੱਠੇ ਜੱਲ ਦੀ ਛਬੀਲ ਵੀ ਲਗਾਈ ਗਈ ਅਤੇ ਸਰਧਾਲੂਆਂ ਲਈ ਕੜ੍ਹਾਹ, ਪ੍ਰਸ਼ਾਦਾ, ਸਬਜੀ, ਦਾਲ ਆਦਿ ਦਾ ਅਤੁੱਟ ਲੰਗਰ ਚਲਾਇਆ ਗਿਆ। ਲੰਗਰ ਦੀ ਸੁਰੂਆਤ ਤੋਂ ਪਹਿਲਾ ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਜੁਆਇੰਟ ਸਕੱਤਰ ਸੁੰਦਰ ਝੱਟਾ, ਖਜਾਨਚੀ ਸਿਵ ਕੁਮਾਰ ਗੋਇਲ, ਮਾਸਟਰ ਸੁਭਾਸ ਜਿੰਦਲ ਸਮੇਤ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਕਾਰਕੁੰਨਾਂ ਨੇ ਭਾਗ ਲਿਆ ਅਤੇ ਕੰਜਕ ਪੂਜਨ ਦੀ ਰਸਮ ਅਦਾ ਕੀਤੀ। ਸਿੱਧ ਬਾਬਾ ਰੋੜੀ ਵਾਲੇ ਸਥਾਨ ਦੇ ਗੱਦੀ ਨਸ਼ੀਨ ਸਵਾਮੀ ਰਜਿੰਦਰ ਪੁਰੀ ਜੂਨਾ ਅਖਾੜਾ ਨੇ ਸਮੂਹ ਸਾਧੂ ਮਹਾਂਪੁਰਸ਼ਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਜਦੋ ਕਿ ਵੈਦਿਕ ਸਨਾਤਨ ਭਵਨ ਅਮਲੋਹ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ ਨੇ ਪੂਜਾ ਦੀ ਰਸਮ ਕਰਵਾਈ। ਉਘੇ ਕਥਾ ਵਾਚਕ ਸਵਾਮੀ ਸ੍ਰੀ ਰਾਮਾਨੰਦ ਸਾਰਥੀ ਵਰਿੰਦਰਾਬਨ ਵਾਲਿਆਂ ਨੇ ਹਨੂੰਮਾਨ ਚਾਲੀਸ਼ਾ ਦਾ ਪਾਠ ਕੀਤਾ ਅਤੇ ਭਗਵਾਨ ਸ੍ਰੀ ਰਾਮ ਅਤੇ ਹਰੀ ਦੀ ਮਹਿਮਾ ਦਾ ਗੁਣਗਾਣ ਕੀਤਾ। ਸਮਾਗਮ ਵਿਚ ਸਮਾਜ ਸੇਵੀ ਗਿਆਨ ਸਿੰਘ ਲੱਲੋ, ਸ੍ਰੀ ਰਾਮ ਕਲਾ ਮੰਚ ਅਮਲੋਹ ਦੇ ਪ੍ਰਧਾਨ ਗੁਲਸ਼ਨ ਤੱਗੜ੍ਹ, ਸ੍ਰੀ ਸੀਤਲਾ ਮਾਤਾ ਵੈਲਫ਼ੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ, ਸ੍ਰੀ ਰਾਮ ਮੰਦਰ ਟਰੱਸਟ ਦੇ ਰਾਜਪਾਲ ਗਰਗ, ਬਾਬਾ ਬੰਦਾ ਸਿੰਘ ਬਹਾਦਰ ਕਲੱਬ ਅਮਲੋਹ ਦੇ ਪ੍ਰਧਾਨ ਡਾ. ਜਸਵੰਤ ਸਿੰਘ ਅਲਾਦਾਦਪੁਰਾ, ਕੇਵਲ ਕ੍ਰਿਸ਼ਨ ਕਾਲਾ, ਸਾਬਕਾ ਸਰਪੰਚ ਨਰਿੰਦਰ ਸਿੰਘ ਅਲਾਦਾਦਪੁਰ, ਮਹੰਤ ਓਮ ਗਿਰੀ ਖਨਿਆਣ, ਸਤਵੀਰ ਸਿੰਘ, ਬਲਰਾਮ ਦਾਸ ਅਤੇ ਸਵਰਨਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਕੰਜਕ ਪੂਜਨ ਵਿਚ ਸ਼ਾਮਲ ਸਵਾਮੀ ਰਜਿੰਦਰ ਪੁਰੀ ਜੂਨਾ ਅਖਾੜਾ, ਭੂਸ਼ਨ ਸੂਦ, ਪ੍ਰੇਮ ਚੰਦ ਸ਼ਰਮਾ, ਸ਼ਾਸਤਰੀ ਗੁਰੂ ਦੱਤ ਸ਼ਰਮਾ ਅਤੇ ਹੋਰ।
ਫ਼ੋਟੋ ਕੈਪਸਨ: ਲੰਗਰ ਛੱਕਦੇ ਹੋਏ ਸਰਧਾਲੂ।