ਐਸਆਰਐਨ ਸਪੈਸਲ ਸਕੂਲ ਇਕੋਲਾਹਾ ‘ਚ ਮਨਾਇਆ ਰੱਖੜ੍ਹੀ ਦਾ ਤਿਉਂਹਾਰ
ਅਮਲੋਹ(ਅਜੇ ਕੁਮਾਰ)
ਐਸਆਰਐਨ ਸਪੈਸਲ ਸਕੂਲ ਇਕਲਾਹਾ ਵਿਚ ਰੱਖੜ੍ਹੀ ਦਾ ਤਿਉਂਹਾਰ ਮਨਾਇਆ ਗਿਆ। ਇਸ ਮੌਕੇ ਲੜਕੀਆਂ ਨੇ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਸਜਾ ਕੇ ਪੂਜਾ ਕੀਤੀ ਅਤੇ ਲੰਬੀ ਉਮਰ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ਜਦੋ ਕਿ ਭਰਾਵਾਂ ਵਲੋਂ ਉਨ੍ਹਾਂ ਨੂੰ ਤੋਹਫ਼ੇ ਦਿਤੇ ਗਏ। ਸਮਾਗਮ ਵਿਚ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਰਿਟ. ਸੀਡੀਪੀਓ ਮੰਜੂ ਸੂਦ, ਦੀਪਕਾ ਧੀਗੜਾ, ਸੰਨੀ ਧੀਗੜਾ ਅਤੇ ਅਵਤਾਰ ਸਿੰਘ ਸੋਹਲ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਪ੍ਰਬੰਧਕਾਂ ਵਲੋਂ ਬਚਿਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਸਮੇਂ ਸਮੇਂ ਤੇ ਕੀਤੇ ਜਾਦੇ ਅਜਿਹੇ ਉਪਰਾਲਿਆਂ ਦੀ ਸਲਾਘਾ ਕੀਤੀ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੀ.ਪ੍ਰਸ਼ਾਦ ਦੀ ਅਗਵਾਈ ਹੇਠ ਸਾਨਦਾਰ ਪਕਵਾਨਾਂ ਦਾ ਵੀ ਵਿਦਿਆਰਥੀ, ਮਾਪੇ ਅਤੇ ਮਹਿਮਾਨਾਂ ਲਈ ਪ੍ਰਬੰਧ ਕੀਤਾ ਗਿਆ। ਬਾਅਦ ਵਿਚ ਬੱਚਿਆਂ ਨੇ ਸਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ। ਮਾਪਿਆਂ ਨੇ ਸਕੂਲ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਦੀ ਸਲਾਘਾ ਕਰਦਿਆ ਕਿਹਾ ਕਿ ਇਹ ਸਕੂਲ ਸਪੈਸਲ ਬੱਚਿਆਂ ਦੇ ਮਾਪਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜਿਥੇ ਮਾਪਿਆਂ ਦੀ ਸਹੂਲਤ ਲਈ ਸੀਸੀਟੀਵੀ ਕੈਮਰਿਆਂ ਅਤੇ ਹੋਸਟਲ ਆਦਿ ਦੀ ਵੀ ਸਹੂਲਤ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਜਿੰਦਗੀ ਵਿਚ ਸਕੂਲ ਵਿਚ ਆਉਂਣ ਤਂ ਬਾਅਦ ਵੱਡਾ ਸੁਧਾਰ ਹੋਇਆ ਹੈ। ਇਸ ਮੌਕੇ ਸਕੂਲ ਸਟਾਫ਼ ਦੇ ਪਰੇਸ ਕੁਮਾਰ ਪ੍ਰਮਾਣਿਕ, ਬਿਨਡੋਨੀ ਪ੍ਰਮਾਣਿਕ, ਰਾਣੀ, ਸਕੂਲੀ ਵਿਦਿਆਰਥੀ ਅਖਿਲ ਕੁਮਾਰ ਹਾਂਡਾ, ਅਕਿਤ ਚੋਪੜਾ, ਅਭੀਸੇਖ ਮੰਡਲਾ, ਅਗਮਬੀਰ ਸਿੰਘ ਢੀਗਰਾ, ਏਕਮ ਸਿੰਘ ਸੋਹਲ, ਗਿੰਨੀ ਸੂਦ, ਮਾਨਵ ਦੱਤਾ ਅਤੇ ਰੋਜ਼ੀ ਆਦਿ ਨੇ ਵੀ ਪ੍ਰੋਗਰਾਮ ਵਿਚ ਸਿਰਕਤ ਕੀਤੀ।
ਫ਼ੋਟੋ ਕੈਪਸਨ: ਰੱਖੜ੍ਹੀ ਮੌਕੇ ਭੈਣਾਂ ਨੂੰ ਤੋਹਫ਼ੇ ਦੇਣ ਉਪਰੰਤ ਮਾਪੇ, ਵਿਦਿਆਰਥੀ ਅਤੇ ਪ੍ਰਬੰਧਕ ਸਾਂਝੀ ਤਸਵੀਰ ਕਰਵਾਉਂਦੇ ਹੋਏ।