ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਗਊ ਸੇਵਾ ਸਮਿਤੀ ਦੇ ਸਮਾਗਮ ਮੌਕੇ ਸਖਸ਼ੀਅਤਾਂ ਦਾ ਕੀਤਾ ਸਨਮਾਨ
ਅਮਲੋਹ(ਅਜੇ ਕੁਮਾਰ)
ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਊ ਸੇਵਾ ਸਮਿਤੀ ਵਲੋਂ ਕਰਵਾਏ ਸਮਾਗਮ ਵਿਚ ਸਿਰਕਤ ਕਰਕੇ ਸਮਿਤੀ ਨੂੰ ਸਹਿਯੋਗ ਦੇਣ ਵਾਲੀਆਂ ਸਖਸ਼ੀਅਤਾਂ ਦਾ ਵਿਸੇਸ਼ ਸਨਮਾਨ ਕੀਤਾ। ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ ਨੇ ਜੀ ਆਇਆ ਆਖਿਆ ਅਤੇ ਸਮਿਤੀ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ, ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ, ਮੀਤ ਪ੍ਰਧਾਨ ਜਗਤਾਰ ਸਿੰਘ, ਕੌਂਸਲਰ ਅਤੁੱਲ ਲੁਟਾਵਾ, ਲਵਪ੍ਰੀਤ ਸਿੰਘ, ਹਰਿੰਦਰ ਕੌਰ ਚੀਮਾ, ਮੋਨੀ ਪੰਡਤ, ਸਾਬਕਾ ਕੌਂਸਲਰ ਕੁਲਦੀਪ ਦੀਪਾ, ਆਪ ਆਗੂ ਪਾਲੀ ਅਰੋੜਾ, ਸਮਿਤੀ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਜਨਰਲ ਸਕੱਤਰ ਮਾਸਟਰ ਰਾਜੇਸ਼ ਕੁਮਾਰ, ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਹੈਪੀ ਠੇਕੇਦਾਰ, ਅਰਸ਼ ਕੁਮਾਰ, ਪ੍ਰਿਸ਼ ਕੁਮਾਰ ਝੱਟਾ, ਦੀਪਕ ਅਰੋੜਾ ਵਿੱਕੀ, ਮਿੰਟੂ ਅਰੋੜਾ, ਭੂਸ਼ਨ ਗਰਗ, ਮਹਿੰਦਰਪਾਲ ਲੁਟਾਵਾ, ਰਾਜ਼ਨ ਮਿਤਲ, ਹਰੀ ਗੋਇਲ, ਅਸ਼ੋਕ ਮਿੱਤਲ, ਕਮਲ ਭੂਸ਼ਨ ਵਰਮਾ, ਕ੍ਰਿਸ਼ਨਾ ਮੰਦਰ ਦੇ ਪ੍ਰਧਾਨ ਦੀਪਕ ਗੋਇਲ, ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਰਜੀਵ ਕ੍ਰਿਸ਼ਨ ਸ਼ਰਮਾ, ਦਾਰਪਾਲ ਬੈਸ, ਸਮੇਤ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਅਹੁੱਦੇਦਾਰ ਅਤੇ ਪਤਵੰਤਿਆਂ ਨੇ ਸਿਰਕਤ ਕੀਤੀ। ਇਸ ਮੌਕੇ ਮੁਫ਼ਤ ਮੈਡੀਕਲ ਕੈਪ ਵੀ ਲਗਾਇਆ ਗਿਆ।
ਫ਼ੋਟੋ ਕੈਪਸਨ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਸਖਸ਼ੀਅਤਾਂ ਦਾ ਸਨਮਾਨ ਕਰਦੇ ਹੋਏ।