ਸ੍ਰੀ ਕ੍ਰਿਸ਼ਨ ਜਨਮ ਅਸਟਮੀ ਨੂੰ ਮੁੱਖ ਰੱਖ ਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਅਮਲੋਹ(ਅਜੇ ਕੁਮਾਰ)
ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਮੁੱਖ ਰੱਖ ਕੇ ਸ਼ਹਿਰ ਵਿਚ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ ਜੋਂ ਬੁੱਗਾ ਚੌਕ ਅਮਲਹ ਵਿਖੇ ਸਥਿੱਤ ਰਾਮ ਮੰਦਰ ਤੋਂ ਸੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚੋ ਹੁੰਦਾ ਹੋਇਆ ਗਊਸ਼ਾਲਾ ਅਮਲੋਹ ਵਿਖੇ ਸਮਾਪਤ ਹੋਈ। ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਕਿਸਮ ਦੇ ਲੰਗਰ ਲਗਾਏ ਗਏ। ਇਸ ਦੀ ਸੁਰੂਆਤ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਪੂੁਜਾ ਦੀ ਰਸਮ ਅਦਾ ਕਰਕੇ ਕਰਵਾਈ। ਪ੍ਰੋਗਰਾਮ ਵਿਚ ਭਾਜਪਾ ਦੇ ਸੂਬਾਈ ਸਕੱਤਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਕੰਵਰਬੀਰ ਸਿੰਘ ਟੌਹੜ੍ਹਾ, ਸਾਂਸਦ ਧਰਮਵੀਰ ਗਾਂਧੀ, ਸਮਾਜ ਸੇਵੀ ਸੁਸੀਲ ਬਾਂਸਲ, ਭਾਜਪਾ ਦੇ ਸੂਬਾਈ ਆਗੂ ਪ੍ਰਦੀਪ ਬਾਂਸਲ, ਜਿਲਾ ਮੀਤ ਪ੍ਰਧਾਨ ਵਿਨੋਦ ਮਿੱਤਲ, ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਬੰਗੀ ਡੰਗ, ਸੁਸ਼ੀਲ ਗਰਗ, ਦਿਨੇਸ਼ ਗੋਇਲ, ਹੈਪੀ ਠੇਕੇਦਾਰ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ, ਸੀਨੀਅਰ ਐਡਵੋਕੇਟ ਸੁਨੀਲ ਗਰਗ, ਵਿਪਨ ਕੁਮਾਰ ਗਰਗ ਬੱਬੂ ਰਾਣਾ, ਅਸਵਨੀ ਗਰਗ, ਭੂਸ਼ਨ ਗਰਗ, ਸੰਜੇ ਗਰਗ, ਗੁਲਸ਼ਨ ਤੱਗੜ੍ਹ, ਵਿਨੈ ਪੁਰੀ, ਸੰਜੀਵ ਧੀਰ, ਸਾਮ ਪ੍ਰੀਵਾਰ ਦੇ ਪ੍ਰਧਾਨ ਦਿਨੇਸ਼ ਗੋਇਲ, ਰਾਜ਼ਨ ਮਿਤਲ, ਹਰੀ ਗੋਇਲ, ਅਸ਼ੋਕ ਮਿੱਤਲ, ਕਮਲ ਭੂਸ਼ਨ ਵਰਮਾ, ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਐਨਆਰਆਈ ਕਲੱਬ ਦੇ ਪ੍ਰਧਾਨ ਸਿੰਦਰ ਮੋਹਨ ਪੁਰੀ, ਕ੍ਰਿਸ਼ਨਾ ਮੰਦਰ ਦੇ ਪ੍ਰਧਾਨ ਦੀਪਕ ਗੋਇਲ, ਰਜੀਵ ਕ੍ਰਿਸ਼ਨ ਸ਼ਰਮਾ, ਦਾਰਪਾਲ ਬੈਸ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਜਿੰਦਰ ਸਿੰਘ, ਸੁਪਰ ਕਮੇਟੀ ਮੈਬਰ ਦਰਸ਼ਨ ਸਿੰਘ ਚੀਮਾ, ਐਡਵੋਕੇਟ ਮੇਲਾ ਰਾਮ, ਮਹਿੰਦਰਪਾਲ ਲੁਟਾਵਾ ਸਮੇਤ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਕਾਰਕੁੰਨ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਝਾਕੀਆਂ ਲੋਕਾਂ ਵਿਚ ਖਿਚ ਦਾ ਕੇਦਰ ਰਹੀਆਂ। ਇਸ ਤੋਂ ਇਲਾਵਾ ਹਾਥੀ, ਊਠ ਆਦਿ ਵੀ ਸਾਮਲ ਸਨ।
ਫ਼ੋਟੋ ਕੈਪਸਨ: ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਪੂਜਾ ਦੀ ਰਸਮ ਕਰਵਾਉਂਦੇ ਹੋਏ।