ਹਲਕਾ ਅਮਲੋਹ ਆਲੂਆਂ ਦੀ ਬਿਜਾਈ ਨੂੰ ਦੇਖਦੇ ਹੋਏ ਸਰਕਾਰ ਤੇ ਪ੍ਰਸ਼ਾਸਨ ਡੀ ਏ ਪੀ ਖਾਦ ਦੀ ਸਪਲਾਈ ਨੂੰ ਯਕੀਨੀ ਬਣਾਏ :— ਰਾਜੂ ਖੰਨਾ।
ਹਲਕੇ ਦੀਆਂ ਸੁਸਾਇਟੀਆ ਤੇ ਡੀਲਰਾ ਪਾਸੋਂ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਲੋੜ ਮੁਤਾਬਕ ਖਾਦ।
ਅਮਲੋਹ(ਅਜੇ ਕੁਮਾਰ)
ਹਲਕਾ ਅਮਲੋਹ ਅੰਦਰ ਆਲੂਆਂ ਦੀ ਖੇਤੀ ਜਿਥੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਉਥੇ ਅੱਜ ਡੀ ਏ ਪੀ ਖਾਦ ਸੁਸਾਇਟੀਆ ਤੇ ਡੀਲਰਾ ਪਾਸੋਂ ਲੋੜ ਮੁਤਾਬਿਕ ਕਿਸਾਨਾਂ ਨੂੰ ਨਹੀਂ ਮਿਲ ਰਹੀ ਜਿਸ ਕਾਰਨ ਜਿਥੇ ਕਿਸਾਨਾਂ ਦੀ ਆਲੂਆਂ ਦੀ ਬਿਜਾਈ ਲੇਟ ਹੋ ਰਹੀ ਹੈ। ਉਥੇ ਕਿਸਾਨ ਖਾਦ ਨਾ ਮਿਲਣ ਕਾਰਨ ਵਧੇਰੇ ਖੱਜਲ ਖੁਆਰ ਹੋ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਕਿਸਾਨਾਂ ਦੀ ਮੁੱਖ ਖਾਦ ਦੀ ਸਮੱਸਿਆਂ ਨੂੰ ਲੈਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਜਦੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਪਤਾ ਹੈ ਕਿ ਹਲਕਾ ਅਮਲੋਹ ਅੰਦਰ ਅਗੇਤੀ ਆਲੂਆਂ ਦੀ ਫ਼ਸਲ ਦੀ ਬਿਜਾਈ ਹੁੰਦੀ ਹੈ ਤਾ ਉਹ ਡੀ ਏ ਵੀ ਖਾਦ ਦੇ ਅਗੇਤੇ ਪ੍ਰਬੰਧ ਕਿਉ ਨਹੀ ਕਰਦੇ। ਅੱਜ ਵੱਖ ਵੱਖ ਵੱਖ ਨੇ ਦੱਸਿਆ ਕਿ ਸੁਸਾਇਟੀਆ ਤੇ ਡੀਲਰਾ ਪਾਸ ਜੋ ਥੋੜੀ ਬਹੁਤੀ ਖਾਦ ਪਈ ਹੈ ਉਸ ਨਾਲ ਕਿਸਾਨਾਂ ਨੂੰ ਹੋਰ ਸਮਾਨ ਜਬਰੀ ਦਿੱਤਾ ਜਾ ਰਿਹਾ ਹੈ ਜਿਸ ਦੀ ਕਿਸਾਨਾਂ ਨੂੰ ਲੋੜ ਨਹੀਂ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਸਰਕਾਰ ਪਿੰਡਾਂ ਦੀਆਂ ਸੁਸਾਇਟੀਆ ਵਿੱਚ ਪਹਿਲਾਂ ਹੀ ਆਲੂਆਂ ਦੀ ਬਿਜਾਈ ਨੂੰ ਦੇਖਦੇ ਹੋਏ ਖਾਦ ਦੇ ਪ੍ਰਬੰਧ ਕਰਦੀ ਤਾ ਸਾਇਦ ਕਿਸਾਨਾਂ ਦੀ ਲੁੱਟ ਹੋਣ ਤੋਂ ਬਚ ਜਾਂਦੀ। ਪਿੰਡ ਮਛਰਾਈ ਦੇ ਇੱਕ ਕਿਸਾਨ ਨੇ ਅੱਜ ਦਫ਼ਤਰ ਵਿੱਚ ਖਾਦ ਦੀ ਸਮੱਸਿਆਂ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਨੂੰ ਖਾਦ ਗੁਆਂਢੀ ਸੂਬਿਆਂ ਵਿੱਚੋਂ ਮਹਿੰਗੇ ਭਾਅ ਤੇ ਲਿਆਉਣੀ ਪੈ ਰਹੀ ਹੈ। ਜਿਥੇ ਖਾਦ ਲਿਆਉਣ ਤੇ ਵਧੇਰੇ ਖਰਚਾ ਹੋ ਰਿਹਾ ਹੈ। ਉਥੇ ਖਾਦ ਨਾਲ ਡੀਲਰਾ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਹੋਰ ਸਮਾਨ ਜਬਰੀ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਕਿਸਾਨ ਨੂੰ ਮਜ਼ਬੂਤੀ ਵੱਸ ਲੈਣਾ ਪੈ ਰਿਹਾ ਹੈ। ਰਾਜੂ ਖੰਨਾ ਨੇ ਪੰਜਾਬ ਸਰਕਾਰ, ਜ਼ਿਲੇ ਦੀ ਡਿਪਟੀ ਕਮਿਸ਼ਨਰ,ਐਸ ਡੀ ਐਮ ਅਮਲੋਹ,ਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੂੰ ਅਪੀਲ ਕੀਤੀ ਕਿ ਉਹ ਹਲਕਾ ਅਮਲੋਹ ਦੇ ਕਿਸਾਨਾਂ ਦੀ ਆਲੂਆਂ ਦੀ ਫ਼ਸਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਥੇ ਡੀ ਏ ਪੀ ਖਾਦ ਦੀ ਸਪਲਾਈ ਕਿਸਾਨਾਂ ਦੀ ਮੰਗ ਅਨੁਸਾਰ ਸੁਸਾਇਟੀਆ ਤੇ ਦੁਕਾਨਾਂ ਤੇ ਯਕੀਨੀ ਬਣਾਉਣ ਉਥੇ ਖਾਦ ਦੇਣ ਬਦਲੇ ਕਿਸਾਨਾਂ ਦੀ ਹੋਰ ਰਹੀ ਲੁੱਟ ਨੂੰ ਵੀ ਪਹਿਲ ਦੇ ਅਧਾਰ ਤੇ ਬੰਦ ਕਰਵਾਇਆ ਜਾਵੇ।ਤਾ ਜੋ ਕਿਸਾਨ ਆਪਣੇ ਆਲੂਆਂ ਦੀ ਬਿਜਾਈ ਸਹੀ ਸਮੇਂ ਤੇ ਕਰ ਸਕਣ।
ਫੋਟੋ ਕੈਪਸਨ:- ਗੁਰਪ੍ਰੀਤ ਸਿੰਘ ਰਾਜੂ ਖੰਨਾ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ।