ਸ਼੍ਰੀ ਸੁਰਿੰਦਰ ਪਾਲ ਸ਼ਰਮਾ ਬਣੇ ਸ਼੍ਰੀ ਬ੍ਰਾਹਮਣ ਸਭਾ ਭਾਦਸੋਂ ਦੇ ਪ੍ਰਧਾਨ
ਭਾਦਸੋਂ 29 ਅਪ੍ਰੈਲ (ਜਗਜੀਤ ਸਿੰਘ ਕੈਂਥ)
ਸ਼੍ਰੀ ਦੁਰਗਾ ਮੰਦਿਰ ਭਾਦਸੋਂ ਵਿਖੇ ਸ਼੍ਰੀ ਬ੍ਰਾਹਮਣ ਸਭਾ ਭਾਦਸੋਂ ਦੀ ਇੱਕ ਮੀਟਿੰਗ ਹੋਈ। ਜਿਸ ਵਿੱਚ ਪਿਛਲੇ ਦਿਨੀ ਮਨਾਈ ਗਈ ਭਗਵਾਨ ਸ਼੍ਰੀ ਪਰਸ਼ੂਰਾਮ ਜੈਅੰਤੀ, ਸ਼੍ਰੀ ਬ੍ਰਾਹਮਣ ਸਭਾ ਭਾਦਸੋਂ ਦੀਆਂ ਗਤੀਵਿਧੀਆਂ ਅਤੇ ਨਵੀਂ ਕਮੇਟੀ ਦੀ ਚੋਣ ਬਾਰੇ ਚਰਚਾ ਕੀਤੀ ਗਈ। ਜਿਸ ਵਿੱਚ ਸ਼੍ਰੀ ਸੁਰਿੰਦਰਪਾਲ ਸ਼ਰਮਾ ਨੂੰ ਸਰਬ ਸੰਮਤੀ ਨਾਲ ਬ੍ਰਾਹਮਣ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਦੇ ਨਾਲ ਵੈਦ ਸ਼੍ਰੀ ਹਰੀਸ਼ਰਨ ਪਾਠਕ ਨੂੰ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਹੰਸਰਾਜ ਸ਼ਰਮਾ ਨੂੰ ਜਨਰਲ ਸਕੱਤਰ, ਸ਼੍ਰੀ ਕਪਿਲ ਸ਼ਰਮਾ ਨੂੰ ਖਜਾਨਚੀ ਅਤੇ ਸ਼ਾਸਤਰੀ ਗਗਨਦੀਪ ਪਾਠਕ ਨੂੰ ਸਹਿ-ਖਜਾਨਚੀ ਨਿਯੁਕਤ ਕੀਤਾ ਗਿਆ। ਹਾਜ਼ਰ ਸ਼੍ਰੀ ਬ੍ਰਾਹਮਣ ਸਭਾ ਦੇ ਸਾਰੇ ਮੈਂਬਰਾਂ ਨੇ ਇਸ ਉੱਤੇ ਆਪਣੀ ਸਹਿਮਤੀ ਜਤਾਈ ਅਤੇ ਨਵੇਂ ਬਣੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਨਵੇਂ ਨਿਯੁਕਤ ਪ੍ਰਧਾਨ ਸ਼੍ਰੀ ਸੁਰਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਉਹ ਸ਼੍ਰੀ ਬ੍ਰਾਹਮਣ ਸਭਾ ਵੱਲੋਂ ਲਗਾਈ ਸੇਵਾ ਨੂੰ ਬਾਖੂਬੀ ਨਿਭਾਉਣਗੇ ਅਤੇ ਜਲਦੀ ਹੀ ਅਗਲੀ ਮੀਟਿੰਗ ਬੁਲਾ ਕੇ ਬਾਕੀ ਅਹੁਦੇਦਾਰਾਂ ਦੀ ਵੀ ਨਿਯੁਕਤੀ ਕੀਤੀ ਜਾਵੇਗੀ। ਇਸ ਦੌਰਾਨ ਮਾਸਟਰ ਸ਼੍ਰੀ ਅਮਰਨਾਥ ਸ਼ੁਕਲਾ, ਸ਼੍ਰੀ ਚਰਨਜੀਤ ਸ਼ਰਮਾ, ਸ਼੍ਰੀ ਰਤਨ ਲਾਲ, ਮਾਸਟਰ ਸ਼੍ਰੀ ਅਸ਼ੋਕ ਸ਼ਰਮਾ, ਸ਼੍ਰੀ ਕੇਵਲ ਅੱਤਰੀ, ਸ਼੍ਰੀ ਸੁਰੇਸ਼ ਸ਼ਰਮਾ, ਪੰਡਿਤ ਸ਼੍ਰੀ ਹਰੀ ਪ੍ਰਸਾਦ, ਪੰਡਿਤ ਸ਼੍ਰੀ ਲੁਕੇੰਦਰ ਅਤੇ ਸ਼੍ਰੀ ਪਰਵੀਨ ਸ਼ਰਮਾ ਆਦਿ ਹਾਜ਼ਰ ਰਹੇ ।