ਵਪਾਰ ਮੰਡਲ ਭਾਦਸੋਂ ਨੇ ਸਫਾਈ ਕਰਮਚਾਰੀ ਸੰਘਰਸ਼ ਨੂੰ ਦਿੱਤਾ ਸਮਰਥਨ
ਸਰਕਾਰ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ‘ਤੇ ਦੇਵੇ ਧਿਆਨ- ਢੀਂਡਸਾ
ਹੜਤਾਲ ਦੇ ਬਾਵਜੂਦ ਸਰਕਾਰੀ ਸਕੂਲਾਂ, ਹਸਪਤਾਲ ਤੇ ਧਾਰਮਿਕ ਅਸਥਾਨਾਂ ਵਿੱਚ ਨਹੀਂ ਜਮਾਂ ਹੋਣ ਦਿਆਂਗੇ ਗੰਦਗੀ – ਯੂਨੀਅਨ ਆਗੂ
ਭਾਦਸੋਂ 20 ਮਈ (ਜਗਜੀਤ ਸਿੰਘ ਕੈਂਥ)- ਨਗਰ ਪੰਚਾਇਤ ਭਾਦਸੋਂ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਕੰਮ ਛੋੜ ਹੜਤਾਲ ਤੇ ਧਰਨਾ 15ਵੇਂ ਦਿਨ ਵੀ ਜਾਰੀ ਹੈ । ਧਰਨੇ ਦੇ ਪੰਦਰ੍ਹਵੇਂ ਦਿਨ ਵਪਾਰ ਮੰਡਲ ਭਾਦਸੋਂ ਦੇ ਪ੍ਰਮੁੱਖ ਆਗੂਆਂ ਅਤੇ ਗੁਰਦੁਆਰਾ ਸਿੰਘ ਸਭਾ ਭਾਦਸੋਂ ਦੀ ਮੈਨੇਜਮੈਂਟ ਕਮੇਟੀ ਨੇ ਸਫਾਈ ਕਰਮਚਾਰੀ ਧਰਨੇ ਵਿੱਚ ਸ਼ਿਰਕਤ ਕੀਤੀ ਤੇ ਉਨ੍ਹਾਂ ਦੇ ਸਾਂਤਮਈ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ । ਵਪਾਰੀ ਤੇ ਧਾਰਮਿਕ ਆਗੂ ਜਥੇਦਾਰ ਰਣਧੀਰ ਸਿੰਘ ਢੀਂਡਸਾ ਨੇ ਸਫਾਈ ਸੇਵਕਾਂ ਅਤੇ ਸਹਿਰ ਦੇ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਫਾਈ ਕਰਮਚਾਰੀ ਸਾਡੇ ਸਮਾਜ ਦਾ ਉਹ ਮਹੱਤਵਪੂਰਨ ਅੰਗ ਹਨ ਜੋ ਬਹੁਤ ਨਿਗੁਣੀਆਂ ਤਨਖਾਹਾਂ ਉੱਤੇ ਸਹਿਰ ਦੀ ਸਵੱਛਤਾ ਨੂੰ ਬਰਕਰਾਰ ਰੱਖਣ ਦਾ ਕੰਮ ਕਰਦੇ ਨੇ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਕਰਮਚਾਰੀਆਂ ਦੀਆਂ ਜਾਇਜ ਮੰਗਾਂ ‘ਤੇ ਤੁਰੰਤ ਧਿਆਨ ਦੇ ਕੇ ਸੁਖਾਵੇਂ ਮਾਹੌਲ ਵਿੱਚ ਹੜਤਾਲ ਖਤਮ ਕਰਵਾਈ ਜਾਵੇ ਕਿਉਂਕਿ 15 ਦਿਨ ਤੋਂ ਸ਼ਹਿਰ ਵਿੱਚ ਸਫਾਈ ਨਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ । ਇਸ ਮੌਕੇ ਟਰੇਡ ਯੂਨੀਅਨ ਫੈਡਰੇਸ਼ਨ ਦੇ ਸੂਬਾਈ ਆਗੂ ਮੰਗਾ ਸਿੰਘ ਸੁਧੇਵਾਲ, ਨਗਰ ਪੰਚਾਇਤ ਭਾਦਸੋਂ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਤੇ ਹੋਰ ਯੂਨੀਅਨ ਆਗੂਆਂ ਨੇ ਸਹਿਰ ਦੀਆਂ ਵੱਖ ਵੱਖ ਵਪਾਰੀ ਐਸੋਸ਼ੀਏਸ਼ਨਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਵੱਖ ਵੱਖ ਸਮਾਜਿਕ ਪਹਿਲੂਆਂ ‘ਤੇ ਚਰਚਾ ਕੀਤਾ । ਵਪਾਰ ਮੰਡਲ ਦੇ ਮੀਤ ਪ੍ਰਧਾਨ ਡਿੰਪਲ ਅਗਰਵਾਲ , ਜਨਰਲ ਸਕੱਤਰ ਬੱਬੀ ਰੰਘੇੜੀ ਤੇ ਖਜਾਨਚੀ ਰਜਿੰਦਰ ਖਨੌੜਾ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਵਪਾਰ ਮੰਡਲ ਉਨ੍ਹਾਂ ਦੀ ਕਿਸੇ ਵੀ ਸਥਾਨਕ ਜਾਂ ਸੂਬਾ ਪੱਧਰੀ ਕਾਲ ‘ਤੇ ਲੋੜੀਂਦਾ ਐਕਸ਼ਨ ਲਏਗਾ । ਮੀਟਿੰਗ ਦੌਰਾਨ ਪਤਵੰਤੇ ਕਾਰੋਬਾਰੀਆਂ ਭਾਰਤ ਭੂਸ਼ਨ ਬੱਲੀ,ਸ਼ਕਤੀ ਕੁਮਾਰ,ਐਡਵੋਕੇਟ ਮਨੀਸ਼ ਗੁਪਤਾ,ਇਕਓਮਕਾਰ ਸਿੰਘ ਸੰਧੂ ਕਲੋਨੀ ਵੈਲਫੇਅਰ ਸੋਸਾਇਟੀ, ਕੌਂਸਲਰ ਅਰਸ਼ਦ ਅਲੀ,ਅਸ਼ਵਨੀ ਕੁਮਾਰ ਗਰਗ,ਸੁਦੇਸ਼ ਗਰਗ,ਚਰਨਜੀਤ ਸਿੰਘ ਰਿੰਪੀ,ਵਿੱਕੀ ਬਾਂਸਲ,ਰੋਹਿਤ ਬਾਂਸਲ ,ਮਨੋਜ ਗਰਗ,ਧਰਮਿੰਦਰ ਸਿੰਘ ਧੰਨਾ,ਮਾਸਟਰ ਮਨੋਹਰ ਸਿੰਘ ਗੁਰਦੁਆਰਾ ਕਮੇਟੀ, ਪ੍ਰਿੰਸੀਪਲ ਰਾਮ ਸਰੂਪ ਸਿੰਘ ਮੈਨੇਜਰ,ਲਾਲੀ,ਫੋਰਮੈਨ ਸੋਹਣ ਸਿੰਘ ਨੇ ਅਪਣੇ ਵਿਚਾਰ ਸਾਂਝੇ ਕੀਤੇ । ਸਫਾਈ ਕਰਮਚਾਰੀ ਯੂਨੀਅਨ ਆਗੂਆਂ ਮੰਗਾ ਸਿੰਘ, ਰਾਜ ਕੁਮਾਰ,ਰਣਜੀਤ ਸਿੰਘ ਸੈਕਟਰੀ,ਜਸਵਿੰਦਰ ਸਿੰਘ ਚੇਅਰਮੈਨ ,ਰਿਸ਼ੀ ਮੀਤ ਪ੍ਰਧਾਨ, ਹਰਬੰਸ ਸਿੰਘ, ਗੁਰਵਿੰਦਰ ਸਿੰਘ,ਨਵੀਨ ਕੁਮਾਰ, ਦੀਪਕ ਕੁਮਾਰ,ਅਨੂ ਰਾਣੀ,ਭਗਵੰਤ ਸਿੰਘ,ਬੇਅੰਤ ਕੌਰ,ਪਰਮਿੰਦਰ ਸਿੰਘ,ਜਸਵੀਰ ਕੌਰ,ਜਗਜੀਤ ਸਿੰਘ,ਸੁਖਪ੍ਰੀਤ ਕੌਰ,ਨਰਿੰਦਰ ਕੁਮਾਰ,ਰਣਦੀਪ ਸਿੰਘ,ਲਖਬੀਰ ਕੌਰ,ਚਰਨਜੀਤ ਸਿੰਘ ਤੇ ਬਲਵੀਰ ਸਿੰਘ ਨੇ ਸਮਾਜਿਕ ਸਾਂਝ ਦੀ ਅਨੋਖੀ ਮਿਸਾਲ ਦਿੰਦਿਆਂ ਐਲਾਨ ਕੀਤਾ ਕਿ ਉਹ ਹੜਤਾਲ ਦੇ ਬਾਵਜੂਦ ਸਰਕਾਰੀ ਸਕੂਲਾਂ, ਹਸਪਤਾਲ ਤੇ ਧਾਰਮਿਕ ਅਸਥਾਨਾਂ ਵਿੱਚ ਗੰਦਗੀ ਜਮਾਂ ਨਹੀਂ ਹੋਣ ਦੇਣਗੇ ।
ਫੋਟੋ ਫਾਈਲ :- ਸਫਾਈ ਕਰਮਚਾਰੀ ਯੂਨੀਅਨ ਨੂੰ ਹੜਤਾਲ ਵਿੱਚ ਪੂਰਨ ਸਹਿਯੋਗ ਦੇਣ ਦਾ ਐਲਾਨ ਕਰਦੇ ਹੋਏ ਵਪਾਰੀ ਤੇ ਧਾਰਮਿਕ ਆਗੂ ਰਣਧੀਰ ਸਿੰਘ ਢੀਂਡਸਾ ਤੇ ਪ੍ਰਮੁੱਖ ਅਹੁਦੇਦਾਰ ।