ਸ਼੍ਰੀ ਹੇਮਕੁੰਡ ਸਾਹਿਬ, ਸ੍ਰੀ ਬਦਰੀਨਾਥ ਅਤੇ ਸ਼੍ਰੀ ਕੇਦਾਰ ਨਾਥ ਦੇ ਰਸਤੇ ਵਿੱਚ ਲੰਗਰਾਂ ਲਈ ਰਾਸਨ ਦੀ ਗੱਡੀ ਕੀਤੀ ਰਵਾਨਾ
ਅਮਲੋਹ, 24 ਮਈ(ਅਜੇ ਕੁਮਾਰ)
ਧੰਨ ਧੰਨ ਸਵਾਮੀ ਕ੍ਰਿਸ਼ਨਾ ਨੰਦ ਜੀ ਬੀਨੇਆਲ ਕੁਟੀਆਂ ਹੁਸਿਆਰਪੁਰ ਪ੍ਰਧਾਨ ਗਊ ਮਿਸ਼ਨ ਦੀ ਅਗਵਾਈ ਹੇਠ ਬਾਬਾ ਸੁੱਧ ਸਿੰਘ ਮੁੱਖ ਸੇਵਾਦਾਰ ਸ੍ਰੀ ਮਾਛੀਵਾੜਾ ਸਾਹਿਬ (ਲੰਗਰਾਂ ਵਾਲੇ), ਬਾਬਾ ਦਵਿੰਦਰ ਕੋੜਾ ਪ੍ਰਧਾਨ ਮਾਤਾ ਸੀਤਲਾ ਮੰਦਰ ਅਤੇ ਦਾਨੀ ਸੱਜਨਾਂ ਦੇ ਸਹਿਯੋਗ ਨਾਲ ਹਰ ਸਾਲ ਰਿਸ਼ੀਕੇਸ਼ ਤੋਂ 65 ਕਿਲੋਮੀਟਰ ਅੱਗੇ ਪਿੰਡ ਵਿਸ਼ੈਲੀਖਾਨ (ਉਤਰਾ ਖੰਡ) ਵਿਖੇ ਲਗਾਏ ਜਾਦੇ ਲੰਗਰ ਲਈ ਅਮਲੋਹ ਤੋਂ ਇਕ ਲੰਗਰ ਦੇ ਰਾਸ਼ਨ ਦੀ ਗੱਡੀ ਮਾਨਵ ਭਲਾਈ ਮੰਚ ਅਮਲੋਹ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ ਦੀ ਅਗਵਾਈ ਹੇਠ ਰਵਾਨਾ ਕੀਤੀ ਗਈ। ਇਸ ਮੌਕੇ ਗਊ ਸੇਵਾ ਸਮਿਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਭਾਜਪਾ ਦੇ ਜਿਲਾ ਮੀਤ ਪ੍ਰਧਾਨ ਵਿਨੋਦ ਮਿਤਲ, ਡਾ. ਪ੍ਰਵੀਨ ਕੁਮਾਰ, ਹਿਮਾਂਕ ਮਿੱਤਲ, ਜਗਦੀਸ਼ ਚੰਦ ਵਰਮਾ, ਸੁਬੋਧ ਧੀਰ, ਅਜੇ ਲੁਟਾਵਾ, ਜਥੇਦਾਰ ਸਤਵੰਤ ਸਿੰਘ, ਭਾਈ ਸਰਬਜੀਤ ਸਿੰਘ, ਜਥੇਦਾਰ ਹਰਜਿੰਦਰ ਸਿੰਘ, ਨੈਬੀ ਨਾਗਪਾਲ, ਵਿਪਨ ਕੁਮਾਰ, ਕ੍ਰਿਸ਼ਨ ਲਾਲ ਅਰੋੜਾ, ਰਛਪਾਲ ਸਿੰਘ ਅਤੇ ਸਵਰਨਜੀਤ ਸਿੰਘ ਆਦਿ ਹਾਜ਼ਰ ਸਨ। ਇਹ ਸਮਾਨ ਬਾਬਾ ਸੁੱਧ ਸਿੰਘ ਦੇ ਹਵਾਲੇ ਕੀਤਾ ਗਿਆ ਜਿਨ੍ਹਾਂ ਸਹਿਯੋਗੀਆਂ ਦਾ ਵਿਸੇਸ ਸਨਮਾਨ ਕਰਦੇ ਹੋਏ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਲੰਗਰ ਦੀ ਸੇਵਾ ਨੂੰ ਉਤਮ ਸੇਵਾ ਦਸਿਆ ਹੈ ਜੋਂ ਕਿਸਮਤ ਨਾਲ ਮਿਲਦੀ ਹੈ। ਉਨ੍ਹਾਂ ਸਹਿਯੋਗੀਆਂ ਦਾ ਧੰਨਵਾਦ ਕਰਦਿਆ ਦਸਿਆ ਕਿ ਇਸ ਸਾਲ ਦੂਸਰਾ ਲੰਗਰ ਰਿਸ਼ੀਕੇਸ ਤੋਂ 10 ਕਿਲੋਮੀਟਰ ਪਹਿਲਾਂ ਪਿੰਡ ਬੜਕੋਟ, ਨਜਦੀਕ ਸ਼ਨੀ ਮੰਦਰਮੇਨ ਰੋਡ ਰਿਸ਼ੀਕੇਸ਼ ਵਿਚ ਲਗਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਸੰਗਤ ਦੇ ਸਹਿਯੋਗ ਨਾਲ ਲੜਕੀਆਂ ਦੇ ਵਿਆਹ ਕੀਤੇ ਜਾਦੇ ਹਨ ਅਤੇ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲੰਗਰਾਂ ਦੀ ਸੇਵਾ ਚਲਦੀ ਹੈ। ਗੁਰਦਵਾਰਾ ਕਿਲਾ ਸਾਹਿਬ ਪਾਤਸ਼ਾਹੀ ਤੀਜੀ ਪਿੰਡ ਠੱਠਗੜ ਜ਼ਿਲ੍ਹਾ ਤਰਨਤਾਰਨ ਨਜਦੀਕ ਝਬਾਲ ਵਿਖੇ ਹਰ ਮਹੀਨੇ ਦੀ ਪੰਚਮੀ ਦਾ ਦਿਹਾੜਾ ਮਨਾਇਆ ਜਾਦਾ ਹੈ। ਸ੍ਰੀ ਵਰਮਾ ਨੇ ਦਸਿਆ ਕਿ ਸਮਾਨ ਵਿਚ ਆਟਾ, ਦਾਲਾਂ, ਘੀ, ਚਾਵਲ ਆਦਿ ਤੋਂ ਇਲਾਵਾ ਨਕਦ ਰਾਸ਼ੀ ਵੀ ਸਾਮਲ ਸੀ। ਉਨ੍ਹਾਂ ਦਸਿਆ ਕਿ ਸ੍ਰੀ ਸਤੀਸ ਕੁਮਾਰ, ਬਲਦੇਵ ਕਪੂਰ, ਮਹਿੰਦਰ ਪਾਲ ਸਿੰਘ, ਸਿਵ ਕੁਮਾਰ, ਪ੍ਰਵੀਨ ਕੁਮਾਰ ਮਿੱਤਲ, ਕੁਲਵਿੰਦਰ ਸਿੰਘ, ਅਜੈ ਲੁਟਾਵਾ, ਰਜਨੀਸ ਧੀਰ, ਜਸਪਾਲ ਸਿੰਘ, ਵਿਨੋਦ ਮਿਤਲ, ਰਾਣਾ ਅਜਾਦ, ਅਮਰਜੀਤ ਸਿੰਘ ਸੌਂਟੀ, ਅਮਰਜੀਤ ਸਿੰਘ ਅਮਲੋਹ ਅਤੇ ਰਕੇਸ ਗੁਪਤਾ ਆਦਿ ਨੇ ਵੀ ਵਿਸੇਸ ਯੋਗਦਾਨ ਦਿਤਾ। ਉਨ੍ਹਾਂ ਦਸਿਆ ਕਿ ਹਰ ਸਾਲ ਇਕ ਗੱਡੀ ਲੰਗਰ ਦੇ ਰਾਸਨ ਦੇ ਸਮਾਨ ਦੀ ਇਥੋ ਭੇਜੀ ਜਾਦੀ ਹੈ।
ਫੋਟੋ ਕੈਪਸਨ: ਮਾਸਟਰ ਮਨੋਹਰ ਲਾਲ, ਭੂਸ਼ਨ ਸੂਦ, ਪ੍ਰੇਮ ਚੰਦ ਸ਼ਰਮਾ, ਵਿਨੋਦ ਮਿਤਲ ਅਤੇ ਹੋਰ ਸਨਮਾਨ ਹਾਸਨ ਕਰਨ ਉਪਰੰਤ ਲੰਗਰ ਦਾ ਸਮਾਨ ਬਾਬਾ ਸੁਧ ਸਿੰਘ ਦੇ ਹਵਾਲੇ ਕਰਦੇ ਹੋਏ।