ਮਿੱਤਰ ਫਾਸਟਨਰਸ ਗਰੁੱਪ ਵੱਲੋਂ ਲਗਾਇਆ ਗਿਆ ਗੁਰੂ ਕਾ ਲੰਗਰ ਦੋਰਾਹਾ(ਅਮਿਤ ਬਾਂਸਲ) ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਤੇ ਇੱਥੇ ਲੱਖਾਂ ਦੇ ਹਿਸਾਬ ਨਾਲ ਲੰਗਰ ਅਤੇ ਛਬੀਲਾਂ ਲਗਾਈਆਂ ਜਾਂਦੀਆਂ ਹਨ ਇਹੋ ਜਿਹਾ ਹੀ ਇੱਕ ਉਪਰਾਲਾ ਮਿੱਤਰ ਗਰੁੱਪ ਵੱਲੋਂ ਕੀਤਾ ਗਿਆ ਜਿੱਥੇ ਕਿ ਉਹਨਾਂ ਨੇ ਅੱਜ ਛੋਲੇ ਕੁਲਚਿਆਂ ਤੋਂ ਇਲਾਵਾ ਮਿੱਠੇ ਪਾਣੀ ਦੀ ਵੀ ਛਬੀਲ ਲਗਾਈ ਗਈ ਇੱਥੇ ਇਹ ਵੀ ਦੱਸਣ ਯੋਗ ਬਣਦਾ ਮਿੱਤਰ ਕੰਪਨੀ ਉਹੀ ਕੰਪਨੀ ਹੈ ਜੋ ਦੇਸ਼ਾਂ ਦੇਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਮਸ਼ਹੂਰ ਹੈ ਉੱਥੇ ਹੀ ਮਿੱਤਰ ਕੰਪਨੀ ਦੇ ਸਮੂਹ ਵਰਕਰਾਂ ਨੇ ਵੀ ਸੇਵਾ ਕਰਕੇ ਪੂਰਾ ਯੋਗਦਾਨ ਪਾਇਆ ਤੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਗਰਮੀ ਦੇ ਵਿੱਚ ਠੰਡਾ ਮਿੱਠਾ ਜਲ ਪਲਾ ਕੇ ਸੇਵਾ ਕੀਤੀ ਉਹਨਾਂ ਵਿੱਚੋਂ ਗੁਰਦੀਪ ਸਿੰਘ ਸੌਦਾਗਰ ਸਿੰਘ ਮਨਜਿੰਦਰ ਸਿੰਘ ਗੋਰਾ ਮੱਖਣ ਸਿੰਘ ਗੁਰਪ੍ਰੀਤ ਸਿੰਘ ਬਿੱਲਾ ਬਲਵਿੰਦਰ ਸਿੰਘ ਜਸਵਿੰਦਰ ਸਿੰਘ ਕਸ਼ਮੀਰ ਸਿੰਘ ਜਤਿੰਦਰ ਸਿੰਘ ਅਤੇ ਸਿਕਿਉਰਟੀ ਅਫਸਰ ਹਰਪ੍ਰੀਤ ਸਿੰਘ ਗੁਰਦਰਸ਼ਨ ਸਿੰਘ ਤੇ ਹੋਰ ਮਿੱਤਰ ਫਾਸਟਨਰ ਵਰਕਰ ਮੌਜੂਦ ਸੀ