ਬਿਜਲੀ ਮੀਟਰ ਰੀਡਰਾ ਦੀਆ ਮੰਗਾ ਤੁਰੰਤ ਮੰਨ ਕਿ ਆਪ ਸਰਕਾਰ ਬਿਜਲੀ ਖਪਤਕਾਰਾਂ ਨੂੰ ਤੁਰੰਤ ਰਾਹਤ ਦੇਵੇ-ਰਾਜੂ ਖੰਨਾ
ਬਿਜਲੀ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਖਪਤਕਾਰ ਨੂੰ ਕਈ ਮਹੀਨਿਆਂ ਦੀ ਭਰਨੀ ਪਵੇਗੀ ਮੋਟੀ ਰਕਮ
ਅਮਲੋਹ( ਅਜੇ ਕੁਮਾਰ)
ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਬਿਜਲੀ ਮੀਟਰ ਰੀਡਰਾਂ ਦੀ ਚੱਲ ਰਹੀ ਹੜਤਾਲ ਨੂੰ ਲੈ ਕੇ ਘੇਰਦਿਆਂ ਕਿਹਾ ਕਿ ਵਪਾਰਕ ਅਤੇ ਘਰੇਲੂ ਦੋਵੇਂ ਤਰ੍ਹਾਂ ਦੇ ਖਪਤਕਾਰਾਂ ਨੂੰ ਕਰੀਬ 4-5 ਮਹੀਨਿਆਂ ਤੋਂ ਬਿਜਲੀ ਬਿੱਲ ਨਹੀਂ ਮਿਲੇ। ਇਹ ਮੁਲਾਜਮ ਰੈਗੂਲਰਾਈਜੇਸ਼ਨ ਅਤੇ ਬਿਹਤਰ ਤਨਖ਼ਾਹਾਂ ਦੀ ਮੰਗ ਨੂੰ ਲੈ ਕੇ ਲੰਬੀ ਹੜਤਾਲ ਤੇ ਹਨ। ਹੜਤਾਲ ਕਾਰਣ ਬਿੱਲਾ ਦੀ ਰਾਸੀ ਇਕਠੀ ਹੋ ਰਹੀ ਹੈ ਜੋਂ ਪ੍ਰਤੀ ਵਿਅਕਤੀ 50 ਹਜਾਰ ਤੋਂ ਲੱਖ ਰੁਪਏ ਤੱਕ ਵੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੀਟਰ ਰੀਡਰਾਂ ਦੀ ਹੜਤਾਲ ਜਲਦੀ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਲੋਕ ਇਕਠੀ ਭਾਰੀ ਰਾਸੀ ਭਰਨ ਤੋਂ ਅਸਮਰਥ ਹਨ ਇਸ ਲਈ ਸਰਕਾਰ ਨੂੰ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਹੱਲ ਕਰਨਾ ਚਾਹੀਦਾ ਹੈ।
ਫੋਟੋ ਕੈਪਸਨ:– ਗੁਰਪ੍ਰੀਤ ਸਿੰਘ ਰਾਜੂ ਖੰਨਾ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ।