10 ਜੁਲਾਈ ਨੂੰ ਚੰਡੀਗੜ੍ਹ ਵਿਖੇ ਮੁਜ਼ਾਹਰੇ ਦੀ ਤਿਆਰੀ ਲਈ ਪਿੰਡ ਗਿੱਦੜੀ ਕੀਤੀ ਮੀਟਿੰਗ।- ਘੁਡਾਣੀ

ਦੋਰਾਹਾ, 8 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਗਿਦੜੀ ਦੀ ਮੀਟਿੰਗ ਕਮਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਿਲਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਹਰਜੀਤ ਸਿੰਘ ਘਲੋਟੀ ਨੇ ਵਿਸ਼ੇਸ਼ ਸਿਰਕਤ ਕੀਤੀ, ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਜੁਲਾਈ ਨੂੰ ਚੰਡੀਗੜ੍ਹ ਵਿਖੇ ਧਰਨਾ ਮੁਜ਼ਾਹਰਾ ਕਰਨ ਦੀ ਤਿਆਰੀ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ, ਮੀਟਿੰਗ ਚ ਡੀਜਲ ਪੈਟਰੋਲ ਰਸੋਈ ਗੈਸ ਦੀ ਵਾਧੇ ਦੇ ਖਿਲਾਫ, ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨ ,ਨਵ ਸੋਧਿਆ ਲੈਂਡ ਪੁਲਿੰਗ ਪਾਲਸੀ ਰੱਦ ਕਰਵਾਉਣ ਲਈ,ਯੂਰੀਏ ਦੀ ਘਾਟ,ਬਿੱਲ 2025, ਬੀਜ ਬਿੱਲ ਨੂੰ ਰੱਦ ਕਰਵਾਉਣ, ਮਨਰੇਗਾ ਖਤਮ ਕਰ ਦੇ ਵਿਰੋਧ, ਲੇਬਰ ਕੋਟ ਰੱਦ ਕਰਵਾਉਣ ਅਤੇ 10 ਜੁਲਾਈ ਨੂੰ ਚੰਡੀਗੜ੍ਹ ਵਿਖੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੋ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਸ਼ਾਮਲ ਹੋ ਕੇ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪਹੁੰਚਣਗੇ ਅਤੇ ਕਿਸਾਨੀ ਮੰਗਾਂ ਅਤੇ ਕਾਰਪੋਰੇਟ ਪੱਖੀ ਨੀਤੀਆਂ, ਬਿਲਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨਗੇ, ਇਸ ਵੇਲੇ ਵੋਟਾਂ ਵਾਲੀਆਂ ਪਾਰਟੀਆਂ ਵੱਖਰੇ ਵੱਖਰੇ ਰੰਗ ਢੰਗ ਬਦਲ ਕੇ ਵਾਅਦੇ ਕਰਕੇ ਜੁਮਲੇ ਦਿਖਾ ਕੇ ਵੋਟਾਂ ਲੈਣ ਕੇ ਰਾਜ ਗੱਦੀ ਤੇ ਬੈਠ ਜਾਂਦੇ ਹਨ ਤੇ ਫਿਰ ਲੋਕਾਂ ਦੀ ਸਾਰ ਨਹੀਂ ਲੈਂਦੇ, ਇਸ ਸਮੇਂ ਇਹਨਾਂ ਨਾਲ ਜੱਸਾ, ਜੱਗੀ, ਜਗਤਾਰ ਸਿੰਘ,ਗੱਗੀ ਵੀ ਸ਼ਾਮਲ ਸਨ।