ਵਿਧਾਇਕ ਗੈਰੀ ਬੜਿੰਗ ਨੇ ਕੰਨਿਆਂ ਸਕੂਲ ਦੀਆਂ 273 ਵਿਦਿਆਰਥਣਾਂ ਨੂੰ ਵੰਡੇ ਬੈਗ
ਅਮਲੋਹ(ਅਜੇ ਕੁਮਾਰ)
ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਗਿਆਰਵੀਂ ਅਤੇ ਬਾਰਵੀਂ ਦੀਆਂ 273 ਵਿਦਿਆਰਥਣਾ ਨੂੰ ਬੈਗ ਵੰਡੇ ਗਏ। ਸਕੂਲ ਪ੍ਰਿੰਸੀਪਲ ਪ੍ਰੇਮ ਲਤਾ ਦੀ ਅਗਵਾਈ ਵਿੱਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇਂ ਪੰਜਾਬ ਸਰਕਾਰ ਦੀਆਂ ਸਿੱਖਿਆ ਸਬੰਧੀ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਵਿੱਚ ਸਾਖਰਤਾ ਦਰ ਸੌ ਪ੍ਰਤੀਸ਼ਤ ਸੀ ਜਿਸ ਕਾਰਨ ਅੰਗਰੇਜ਼ਾਂ ਨੇ ਸਾਜਿਸ਼ ਅਧੀਨ ਪੰਜਾਬੀਆਂ ਨੂੰ ਵਿੱਦਿਆ ਤੋਂ ਵਿਰਵੇ ਰੱਖਿਆ। ਪੰਜਾਬ ਸਰਕਾਰ ਯਤਨਸੀਲ ਹੈ ਕਿ ਪੰਜਾਬ ਨੂੰ ਉਸੇ ਮੁਕਾਮ ’ਤੇ ਪਹੁੰਚਾਇਆ ਜਾਵੇ, ਇਸੇ ਕਾਰਣ ਬਜਟ ਦਾ ਵੱਡਾ ਹਿੱਸਾ ਸਿੱਖਿਆ ਅਤੇ ਸਿਹਤ ਸਹੂਲਤਾਂ ਲਈ ਰਖਿਆ ਗਿਆ। ਰਾਸ਼ਟਰੀ ਪੱਧਰ ’ਤੇ ਵੱਖ ਵੱਖ ਸਿੱਖਿਆ ਮਾਮਲਿਆਂ ਵਿੱਚ ਪੰਜਾਬ ਦੀ ਭਾਗੀਦਾਰੀ ਕਿਵੇਂ ਵੱਧ ਰਹੀ ਹੈ ਇਸ ਬਾਰੇ ਵੀ ਉਨ੍ਹਾਂ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਵਿਦਿਆਰਥਣਾ ਨੂੰ ਵੱਧ ਤੋਂ ਵੱਧ ਮਿਹਨਤ ਦੀ ਅਪੀਲ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਅਮਲੋਹ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਲੈਕਚਰਾਰ ਕੁਲਦੀਪ ਸਿੰਘ ਫਤਿਹਪੁਰ, ਹਰਜੀਤ ਸਿੰਘ ਗਰੇਵਾਲ, ਕੁਲਬੀਰ ਸਿੰਘ ਮੀਆਂਪੁਰ, ਸੁਪਿੰਦਰ ਸਿੰਘ, ਬਲਵਿੰਦਰ ਸਿੰਘ, ਪ੍ਰਦੀਪ ਕੁਮਾਰ, ਗੌਰਵ ਸ਼ਰਮਾ, ਬਲਜੀਤ ਸਿੰਘ, ਸਤਵਿੰਦਰ ਕੌਰ, ਮੀਨੂ ਬਾਲਾ, ਕਿਰਨਜੀਤ ਕੌਰ, ਤ੍ਰਿਪਤਾ ਰਾਣੀ, ਸੀਮਾ ਬਾਲਾ, ਗੁਰਜੀਤ ਕੌਰ, ਰਣਜੀਤ ਕੌਰ, ਨੀਤੂ ਅਰੋੜਾ, ਨੀਤਿਕਾ, ਕੁਲਦੀਪ ਕੌਰ, ਦੀਪਿਕਾ, ਕਵਿਤਾ, ਅਮਨਦੀਪ ਕੌਰ, ਨਵਨੀਤ ਕੌਰ, ਆਦਰਸ਼ ਬਾਲਾ, ਸੁਖਜੀਤ ਕੌਰ, ਸੁਖਜਿੰਦਰ ਕੌਰ, ਮੋਨਿਕਾ, ਮਨਦੀਪ ਕੌਰ, ਰਾਜਵਿੰਦਰ ਕੌਰ, ਰਾਜਵੰਤ ਕੌਰ, ਹਰਜਿੰਦਰ ਕੌਰ, ਮਮਤਾ ਅਰੋੜਾ, ਲਵਪ੍ਰੀਤ ਸਿੰਘ, ਮੋਨੀ ਪੰਡਿਤ ਅਤੇ ਸੁਖਬੀਰਪਾਲ ਸਿੰਘ ਆਦਿ ਹਾਜ਼ਰ ਸਨ। ਸਟੇਜ ਦੀ ਜ਼ਿੰਮੇਵਾਰੀ ਲੈਕਚਰਾਰ ਕੁਲਦੀਪ ਸਿੰਘ ਫਤਿਹਪੁਰ ਨੇ ਬਾਖੂਬੀ ਨਿਭਾਈ ਗਈ।
ਫੋਟੋ ਕੈਪਸਨ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਿਦਿਆਰਥਣਾਂ ਨੂੰ ਬੈਗ ਤਕਸੀਮ ਕਰਦੇ ਹੋਏ।