ਜਲੰਧਰ 05 ਸਤੰਬਰ (ਪਰਮਿੰਦਰ ਸਿੰਘ )ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਜਨਮ ਅਸ਼ਟਮੀ ਦੇ ਮੌਕੇ ਤੇ ਆਪਣੇ ਸਾਥੀਆਂ ਸਮੇਤ ਵੱਖ-ਵੱਖ ਮੰਦਰਾਂ ਵਿੱਚ ਹਾਜ਼ਰੀ ਭਰੀ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਲਗਾਏ ਲੰਗਰਾ ਵਿੱਚ ਸੇਵਾ ਨਿਭਾਈ l ਇਸ ਮੌਕੇ ਤੇ ਉਹਨਾਂ ਦੇ ਨਾਲ ਸ੍ਰੀ ਅਸ਼ਵਨੀ ਕੁਮਾਰ ਸ਼੍ਰੀ ਮਹਿੰਦਰ ਪਾਲ ਮਨਪ੍ਰੀਤ ਸਿੰਘ ਜਸਪ੍ਰੀਤ ਸਿੰਘ ਭਾਟੀਆ ਅਤੇ ਹੋਰ ਸਾਥੀ ਮੌਜੂਦ ਸਨ l ਗੀਤਾ ਮੰਦਿਰ ਆਦਰਸ਼ ਨਗਰ ਵਿਖੇ ਸ੍ਰੀ ਸਮੀਰ ਮਰਵਾਹਾ ਗੋਲਡੀ ਸ੍ਰੀ ਬੰਟੀ ਸੇਠੀ ਸ੍ਰੀ ਹੇਮੰਤ ਮਰਵਾਹਾ ਸ੍ਰੀ ਸੁਰਿੰਦਰ ਕੁਮਾਰ ਸੋਨਿਕ ਅਤੇ ਹੋਰ ਪ੍ਰਬੰਧਕਾਂ ਨੇ ਉਹਨਾਂ ਦਾ ਸਨਮਾਨ ਵੀ ਕੀਤਾ l ਪ੍ਰਾਚੀਨ ਢੰਡਾਰ ਮੰਦਰ ਬਸਤੀ ਗੁਜਾ ਵਿਖੇ ਸ੍ਰੀ ਹਰਿ ਕ੍ਰਿਸ਼ਨ ਬਾਲੀ ਸ੍ਰੀ ਨੀਟਾ ਬਹਿਲ ਸ੍ਰੀ ਰਿੰਕੂ ਬਾਲੀ ਸ੍ਰੀ ਸੁਸ਼ੀਲ ਕੁਮਰਾ ਅਤੇ ਬਾਕੀ ਪ੍ਰਬੰਧਕਾਂ ਨੇ ਸਰਦਾਰ ਭਾਟੀਆ ਦਾ ਸਨਮਾਨ ਕੀਤਾ l