ਬਿਲਗਾ:24 ਅਕਤੂਬਰ ( ਪਰਮਿੰਦਰ ਸਿੰਘ ) ਹੈੱਲਥ ਪੈਰਾ ਮੈਡੀਕਲ ਜਥੇਬੰਦੀ ਜਲੰਧਰ ਦੇ ਸਾਬਕਾ ਆਗੂ,ਮੁਲਾਜ਼ਮ ਲਹਿਰ ਦੇ ਜੁਝਾਰੂ ਸਾਥੀ, ਮੈਂਬਰ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫਿਲੌਰ ਅਤੇ ਏਰੀਆ ਕਮੇਟੀ ਜਲੰਧਰ ਦੇ ਮੈਂਬਰ ਸਾਥੀ ਦਰਸ਼ਨ ਰਾਮ ਸਿਆਣ ਪਿੰਡ ਬਿਲਗਾ ਕੁੱਝ ਸਮਾਂ ਬੀਮਾਰ ਰਹਿਣ ਪਿੱਛੋਂ ਕੱਲ੍ਹ ਅਚਨਚੇਤ ਹੀ ਆਪਣੇ ਪਰਿਵਾਰਕ ਮੈਂਬਰਾਂ, ਸਕੇ ਸੰਬੰਧੀਆਂ, ਸਨੇਹੀਆਂ ਅਤੇ ਆਪਣੇ ਕਰੀਬੀ ਯੁੱਧ ਸਾਥੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੀ ਜੀਵਨ ਸਾਥਣ ਸ੍ਰੀ ਮਤੀ ਸੁਰਿੰਦਰ ਕੌਰ, ਪੁੱਤਰਾਂ ਅਜੇ ਕੁਮਾਰ ਅਤੇ ਕੁਲਦੀਪ ਸਿਆਣ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੂਬਾ ਕਮੇਟੀ ਮੈਂਬਰ ਤਰਸੇਮ ਮਾਧੋਪੁਰੀ, ਕੁਲਦੀਪ ਵਾਲੀਆ, ਨਿਰਮੋਲਕ ਸਿੰਘ ਹੀਰਾ,ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ,ਜਨਰਲ ਸਕੱਤਰ ਮਨੋਜ ਕੁਮਾਰ ਸਰੋਏ,ਵਿੱਚ ਸਕੱਤਰ ਓਮ ਪ੍ਰਕਾਸ਼, ਪ੍ਰੈੱਸ ਸਕੱਤਰ ਕਰਮਜੀਤ ਸੋਨੂ, ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ, ਜਨਰਲ ਸਕੱਤਰ ਸੁਖਵਿੰਦਰ ਸਿੰਘ ਮੱਕੜ, ਪ੍ਰੈੱਸ ਸਕੱਤਰ ਵੇਦ ਰਾਜ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਗੁਰਿੰਦਰ ਸਿੰਘ ਆਦਮਪੁਰ,ਵਿੱਤ ਸਕੱਤਰ ਹਰਮਨਜੋਤ ਸਿੰਘ,ਬਲਾਕ ਗੁਰਾਇਆ :01 ਦੇ ਪ੍ਰਧਾਨ ਕੁਲਵੰਤ ਰਾਮ ਰੁੜਕਾ,ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫਿਲੌਰ(ਜਲੰਧਰ)ਦੇ ਪ੍ਰਧਾਨ ਬਲਵਿੰਦਰ ਕੁਮਾਰ, ਜਨਰਲ ਸਕੱਤਰ ਬੂਟਾ ਰਾਮ ਅਕਲ ਪੁਰ, ਸੀਨੀਅਰ ਮੀਤ ਪ੍ਰਧਾਨ ਤਾਰਾ ਸਿੰਘ ਬੀਕਾ,ਵਿੱਤ ਸਕੱਤਰ ਰਾਜਿੰਦਰ ਸ਼ਰਮਾ,ਰਤਨ ਸਿੰਘ,ਅਕਲ ਚੰਦ ਸਿੰਘ, ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਸਰਪ੍ਰਸਤ ਕਰਨੈਲ ਸਿੰਘ ਸੰਧੂ,ਪ੍ਰਧਾਨ ਮੋਹਣ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ,ਜਨਰਲ ਸਕੱਤਰ ਅਤੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਕੌੜਾ,ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਪ੍ਰਧਾਨ ਕਮਲਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਅਵਤਾਰ ਕੌਰ ਬਾਸੀ, ਜਨਰਲ ਸਕੱਤਰ ਸੁਰਿੰਦਰ ਕੌਰ ਸਹੋਤਾ, ਅਤੇ ਪ੍ਰੈਸ ਸਕੱਤਰ ਸਿਮਰਨਜੀਤ ਕੌਰ ਪਾਸਲਾ ਆਦਿ ਨੇ ਕਿਹਾ ਕਿ ਜਿੱਥੇ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਸਦਾ ਸਦਾ ਲਈ ਉੱਠ ਗਿਆ ਹੈ,ਉੱਥੇ ਬੱਚੇ ਪਰਿਵਾਰ ਦੇ ਸੁਘੜ ਸਿਆਣੇ ਸਲਾਹਕਾਰ ਤੋਂ ਵੀ ਵਾਂਝੇ ਹੋ ਗਏ ਹਨ। ਉੱਥੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸੰਘਰਸ਼ੀ ਲਹਿਰ ਅਤੇ ਖੱਬੀ ਜਮਹੂਰੀ ਲਹਿਰ ਨੂੰ ਵੀ ਕਦੇ ਵੀ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ।ਪਰਿਵਾਰ ਵਿੱਚ ਬਜ਼ੁਰਗਾਂ ਦੀ ਸਦਾ ਹੀ ਖਾਸ ਅਹਿਮੀਅਤ ਹੁੰਦੀ ਹੈ। ਅੰਤਿਮ ਸਸਕਾਰ ਦੇ ਮੌਕੇ ‘ਤੇ ਆਰ ਐਮ ਪੀ ਆਈ ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਗਿੱਲ, ਸੰਤੋਖ ਸਿੰਘ ਬਿਲਗਾ,ਜੀਤਾ ਸੰਗੋਵਾਲ,ਮੰਗਾ ਸੰਗੋਵਾਲ ਨੇ ਸਾਥੀ ਦਰਸ਼ਨ ਰਾਮ ਸਿਆਣ ਦੀ ਅਰਥੀ ‘ਤੇ ਪਾਰਟੀ ਦਾ ਝੰਡਾ ਪਾਇਆ।ਆਗੂਆਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਗ੍ਰਹਿ ਬਿਲਗਾ ਵਿਖੇ ਮਿਤੀ 02/11/2026 ਦਿਨ ਸੋਮਵਾਰ ਨੂੰ ਹੋ ਰਹੀ ਅੰਤਿਮ ਅਰਦਾਸ ਦੇ ਮੌਕੇ ‘ਰਿਸਤੇਦਾਰਾਂ, ਸਕੇ ਸੰਬੰਧੀਆਂ ਅਤੇ ਅਤਿ ਨਜ਼ਦੀਕੀ ਸਨੇਹੀਆਂ ਨੂੰ ਸ਼ਾਮਲ ਹੋਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
