Follow Us

ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਰਾਮਪੁਰਾ ਫੂਲ, ਸ.

ਡੀ.ਪੀ.ਆਰ.ਓ. ਬਠਿੰਡਾ

ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਸਲ ਰਾਮਪੁਰਾ ਫੂਲ, ਤਲਵੰਡੀ ਸਾਬੋ ਦੀਆਂ ਆਮ ਚੋਣਾਂ ਅਤੇ ਨਗਰ ਨਿਗਮ ਬਠਿੰਡਾ ਵਾਰਡ ਨੰਬਰ 48, ਨਗਰ ਪੰਚਾਇਤ ਕੋਠਾ ਗੁਰੂ ਵਾਰਡ ਨੰਬਰ 2, ਭਾਈ ਰੂਪਾ ਵਾਰਡ ਨੰਬਰ 6, ਮਹਿਰਾਜ ਵਾਰਡ ਨੰਬਰ 8, ਗੋਨਿਆਣਾ ਵਾਰਡ ਨੰਬਰ 9 ਤੇ ਲਹਿਰਾ ਮੁਹੱਬਤ ਵਾਰਡ ਨੰਬਰ 3,5,8 ਅਤੇ 10 ਦੀਆਂ ਉਪ ਚੋਣਾਂ ਲਈ ਵੋਟਰ ਸੂਚੀਆਂ ਦੀ ਸਬੰਧਤ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰਾਂ ਵੱਲੋਂ ਮੁੱਢਲੀ ਪ੍ਰਕਾਸ਼ਨਾਂ ਕਰ ਦਿੱਤੀ ਗਈ ਹੈ ਅਤੇ ਵੋਟਰ ਸੂਚੀਆਂ ਦੇਖਣ ਲਈ ਵੋਟਰ ਸੂਚੀ ਸਬੰਧਤ ਉਪ ਮੰਡਲ ਮੈਜਿਸਟਰੇਟ ਕਮ-ਚੋਣਕਾਰ ਰਜਿਸਟਰੇਸ਼ਨ ਅਫਸਰਾਂ ਅਤੇ ਕਾਰਜ ਸਾਧਕ ਅਫਸਰਾਂ ਦੇ ਦਫਤਰਾਂ ਵਿਖੇ ਉਪਲਬਧ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਸ਼੍ਰੀਮਤੀ ਲਵਜੀਤ ਕਲਸੀ ਨੇ ਸਾਂਝੀ ਕੀਤੀ। – ਸੰਵਾਦਾਤਾ ਡੀ.ਆਰ.ਸਾਂਖਲਾ

Leave a Comment