ਭਾਦਸੋਂ ਤੋਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਪੱਤਰਕਾਰ ਹਰਦੀਪ ਸਿੰਘ ਭੰਗੂ ਦਾ ਦਿਹਾਂਤ, ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਪ੍ਰੈਸ ਕਲੱਬ ਭਾਦਸੋਂ ਅਤੇ ਭੰਗੂ ਪਰਿਵਾਰ ਮਟੋਰਡਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਭੰਗੂ ਪਰਿਵਾਰ ਦੇ ਨੋਜਵਾਨ ਪੁੱਤਰ ਅਤੇ ਭਾਦਸੋਂ ਤੋਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਪੱਤਰਕਾਰ ਹਰਦੀਪ ਸਿੰਘ ਭੰਗੂ ਜੋ ਲੰਮੀ ਬਿਮਾਰੀ ਨਾਲ ਸੰਘਰਸ਼ ਦੀ ਲੜਾਈ ਹਾਰ ਕੇ ਸਦਾ ਲਈ ਸਦੀਵੀਂ ਵਿਛੋੜਾ ਦੇ ਗਏ ਸਵਰਗੀ ਹਰਦੀਪ ਸਿੰਘ ਭੰਗੂ ਨੂੰ ਸੇਜਲ ਅੱਖਾਂ ਨਾਲ ਉਹਨਾਂ ਦੇ ਜੱਦੀ ਪਿੰਡ ਮਟੋਰਡਾ ਦੀ ਸਮਸਾਨ ਘਾਟ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ ਇਸ ਦੁੱਖ ਦੀ ਘੜੀ ਵਿਚ ਪ੍ਰੈਸ ਕਲੱਬ ਭਾਦਸੋਂ ਤੋਂ ਇਲਾਵਾ ਇਲਾਕੇ ਦੀਆਂ ਰਾਜਨੀਤਕ, ਸਮਾਜਿਕ ਸਖਸੀਅਤਾਂ, ਵੱਡੀ ਗਿਣਤੀ ਸਕੇ ਸਬੰਧੀਆਂ ਨੇ ਭੰਗੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪੱਤਰਕਾਰ ਜਗਜੀਤ ਸਿੰਘ ਕੈਂਥ INDIAN TV NEWS ਭਾਦਸੋਂ

Leave a Comment