ਵਿਰਸਾ ਸਿੰਘ ਵਲਟੋਹਾ ਜੀ ਜੋ ਬੀਜਿਆ ਉਹ ਵਡ ਰਹੇ ਤੁਸੀ
ਲੁਧਿਆਣਾ ਪੰਜਾਬ ਭਾਜਪਾ ਦੇ ਮੀਡੀਆ ਪੇਨਲਿਸਟ ਗੁਰਦੀਪ ਸਿੰਘ ਗੋਸ਼ਾ ਨੇ ਬੋਲਦੇ ਕਿਹਾ ਕੀ ਵਿਰਸਾ ਸਿੰਘ ਵਲਟੋਹਾ ਵਲੋਂ ਜੱਥੇਦਾਰ ਸਾਹਿਬਾਨਾਂ ਦੇ ਖਿਲਾਫ ਬੋਲ ਕੇ ਆਪਣੀਆ ਕਰਤੂਤਾਂ ਜੱਗ ਜਾਹਿਰ ਕੀਤੀਆ ਹਨ ਵਲਟੋਹਾ ਨੂੰ ਆੜੇ ਹੱਥੀਂ ਲੈਂਦੇ ਕਿਹਾ ਜੋ ਤੁਸੀ ਬੀਜਿਆ ਹੈ ਉਹ ਅੱਜ ਵਡ ਰਹੇ ਹੋ ਹਮੇਸ਼ਾ ਸ਼੍ਰੋਮਣੀ ਕਮੇਟੀ ਹੋਵੇ ਅਕਾਲੀ ਦੱਲ ਹੋਵੇ ਜਾਂ ਇਹਨਾਂ ਦੇ ਵਰਕਰ ਹੋਣ ਆਪਣੀਆ ਗਲਤੀਆਂ ਛੁਪਾਉਣ ਲਈ ਆਰ ਐਸ ਐਸ ਤੇ ਭਾਜਪਾ ਨੂੰ ਮਾੜਾ ਚੰਗਾ ਬੋਲਦੇ ਇਹ ਸ਼ਬਦ ਇਹਨਾਂ ਨੂੰ ਮਾਫਿਕ ਹੈ ਵਿਰਸਾ ਸਿੰਘ ਵਲਟੋਹਾ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਹਰਜਿੰਦਰ ਸਿੰਘ ਧਾਮੀ ਨੂੰ ਗੋਸ਼ਾ ਨੇ ਸਵਾਲ ਪਾਇਆ ਕੀ ਤੁਸੀ ਇਹ ਦੱਸੋ ਤੁਸੀ 104 ਸਾਲ ਦੇ ਇਤਿਹਾਸ ਵਿਚ ਕਿਹੜਿਆ ਮਲਾ ਮਾਰਿਆ ਕਿੰਨੇ ਆਪਣੇ ਕੌਮ ਦੇ ਨੌਜਵਾਨ ਅਫ਼ਸਰ ਬਣਾਏ ਕਿੰਨੇ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਕਿੰਨੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਿਆ ਕਿੰਨੇ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਕੀਤਾ ਇਹ ਵ੍ਹਾਈਟ ਪੇਪਰ ਜਾਰੀ ਕਰਨ ਅੱਜ ਸਾਰਾ ਪੰਜਾਬ ਨਸ਼ੇ ਦੀ ਮਾਰ ਹੇਠ ਹੋਈ ਜਾ ਰਿਹਾ ਹੈ ਪਰ ਤੁਹਾਡਾ ਧਿਆਨ ਸਿਰਫ ਕੁਰਸੀਆ ਦੀ ਖਾਤਿਰ ਪੰਥ ਤੋਂ ਛੇਕਣ ਵਿੱਚ ਲੱਗਿਆ ਜਿਹੜਾ ਬੰਦਾ ਤੁਹਾਨੂੰ ਸਵਾਲ ਪਾਉਂਦਾ ਤੁਸੀ ਓਹਨੂੰ ਆਰ ਐਸ ਐਸ ਦਾ ਤਮਗਾ ਲਗਾ ਦਿੰਦੇ ਪਰ ਇਹ ਦੱਸੋ ਆਰ ਐਸ ਐਸ ਤੇ ਭਾਜਪਾ ਨੇ ਜਦੋਂ 26 ਸਾਲ ਤੁਹਾਡੇ ਨਾਲ ਸੀ ਓਹਦੋਂ ਸਭ ਠੀਕ ਸੀ ਹੁਣ ਅਸੀ ਮਾੜੇ ਹੋ ਗਏ ਜਿਹੜਾ ਬੰਦਾ ਆਰ ਐਸ ਐਸ ਅਤੇ ਭਾਜਪਾ ਦੇ ਖਿਲਾਫ ਬੋਲ ਕੇ ਆਪਣੇ ਆਪ ਨੂੰ ਬੁੱਧੀਜੀਵੀ ਕਹਾਉਣ ਲਗ ਪੈਂਦਾ ਪਰ ਸੱਚਾਈ ਇਸ ਤੋਂ ਬਿਲਕੁੱਲ ਉਲਟ ਹੈ ਅਸੀਂ ਆਪਣੀ ਕੌਮ ਤੋਂ ਸਿੱਖੀ ਗੁਰੂ ਸਾਹਿਬਾਨਾਂ ਦੇ ਦੱਸੇ ਰਸਤੇ ਤੋਂ ਦੂਰ ਹੋਈ ਜਾਨੇ ਆ ਜੇਹ ਗੁਰੂ ਸਾਹਿਬ ਜੀ ਦੇ ਦੱਸੇ ਰਸਤੇ ਵੱਲ ਝਾਤ ਮਾਰੀਏ ਤਾਂ ਅਸੀਂ ਦੂਜੇ ਦੇ ਔਗੁਣ ਨਾ ਦੇਖ ਕੇ ਆਪਣੀਆ ਗਲਤੀਆਂ ਨੂੰ ਸੁਧਾਰਨ ਵੱਲ ਚਲਣਾ ਚਾਹੀਦਾ ਪਰ ਜਿਸ ਤਰ੍ਹਾਂ ਵਿਰਸਾ ਸਿੰਘ ਵਲਟੋਹਾ ਵਲੋਂ ਜਥੇਦਾਰ ਸਾਹਿਬਾਨਾਂ ਵਾਸਤੇ ਸ਼ਬਦਾਵਲੀ ਵਰਤੀ ਉਹ ਬਹੁਤ ਹੀ ਨਿੰਦਣਯੋਗ ਹੈ ਇਸ ਤੋਂ ਓਹਨਾ ਦੇ ਅੰਦਰ ਕੀ ਹੈ ਉਹ ਜੱਗ ਜਾਹਿਰ ਹੁੰਦਾ ਹੈ ਕਿਵੇਂ ਪੰਥ ਅੰਦਰ ਸਿੱਖੀ ਸਿਧਾਂਤਾ ਨੂੰ ਤਾਰ ਤਾਰ ਕੀਤਾ ਪਰ ਆਪਣੇ ਔਗੁਣ ਛੁਪਾਉਣ ਵਾਸਤੇ ਆਰ ਐਸ ਐਸ ਅਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ ਪੰਥ ਜੱਥੇਦਾਰ ਸਾਹਿਬਾਨਾਂ ਨੂੰ ਬੇਨਤੀ ਕਰਦੇ ਅੱਜ ਪੰਥ ਨੂੰ ਭੰਬਲ ਭੂਸਿਆਂ ਵਿੱਚੋ ਕੱਢ ਕੇ ਕੌਮ ਨੂੰ ਸੁਨੇਹਾ ਦੇਣ ਇਕ ਮੰਚ ਤੇ ਇਕੱਠਾ ਕਰਨ, ਨਸ਼ਿਆਂ ਅਤੇ ਪਤਿਤਪੁਣੇ ਤੋਂ ਕੱਢ ਕੇ ਸਿੱਖ ਕੌਮ ਅਤੇ ਮਾਨਵਤਾ ਦੇ ਭਲੇ ਲਈ ਕੰਮ ਨੂੰ ਰਾਹ ਦਿਖਾਉਣ ਬਾਕੀ ਗੱਲ ਰਹੀ ਆਰ ਐਸ ਐਸ ਦੀ ਜਾ ਭਾਜਪਾ ਦੀ ਉਹ ਆਪਣੇ ਦੇਸ਼ ਵਾਸਤੇ ਆਪਣੇ ਲੋਕਾਂ ਵਾਸਤੇ ਕੰਮ ਕਰ ਰਹੀ ਹੈ ਤੇ ਕੰਮ ਕਰਦੀ ਰਹੇਗੀ।