ਵਿਜੀਲੈਸ ਵਿਭਾਗ ਫਿਰੋਜ਼ਪੁਰ ‘ਚ ਤੈਨਾਤ ਸ਼੍ਰੀ ਚੰਨਾ ਮਸੀਹ ਨੂੰ ਚੰਗੀਆਂ ਸੇਵਾਵਾਂ ਦੇਣ ਬਦਲੇ ਪਦਉੱਨਤ ਕਰਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ

ਚੰਨਾ ਮਸੀਹ ਬਣੇ ਸਬ ਇੰਸਪੈਕਟਰ

ਫਿਰੋਜ਼ਪੁਰ 6 ਨਵਬੰਰ (ਦੀਪਾ ਬਰਾੜ) ਵਿਜੀਲੈਸ ਵਿਭਾਗ ਫਿਰੋਜ਼ਪੁਰ ‘ਚ ਤੈਨਾਤ ਸ਼੍ਰੀ ਚੰਨਾ ਮਸੀਹ ਨੂੰ ਚੰਗੀਆਂ ਸੇਵਾਵਾਂ ਦੇਣ ਬਦਲੇ ਪਦਉੱਨਤ ਕਰਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ। ਐਸ.ਐਸ.ਪੀ ਸ. ਗੁਰਮੀਤ ਸਿੰਘ ਵਿਜੀਲੈਸ ਰੇਂਜ ਫਿਰੋਜਪੁਰ, ਡੀ.ਐਸ.ਪੀ ਰਾਜ ਕੁਮਾਰ ਸਾਮਾ ਅਤੇ ਇੰਸ ਜਗਨਦੀਪ ਕੌਰ ਵੱਲੋਂ ਸ਼੍ਰੀ ਚੰਨਾ ਮਸੀਹ ਦੇ ਮੋਢਿਆਂ ਤੇ ਸਟਾਰ ਲਗਾਉਂਦੇ ਹੋਏ ਹੋਰ ਵੀ ਤਨਦੇਹੀ ਨਾਲ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ । ਨਵੇਂ ਬਣੇ ਸਬ ਇੰਸਪੈਕਟਰ ਚੰਨਾ ਮਸੀਹ ਨੇ ਕਿਹਾ ਕਿ ਇਸ ਤਰੱਕੀ ਲਈ ਉਹ ਵਿਭਾਗ ਤੇ ਸੀਨੀਅਰ ਅਧਿਕਾਰੀਆਂ ਦੇ ਧੰਨਵਾਦੀ ਹਨ ਤੇ ਉਹ ਅੱਗੇ ਵੀ ਆਪਣੇ ਫਰਜ਼ ਨੂੰ ਪੂਰੀ ਇਮਾਨਦਾਰੀ, ਤਨਦੇਹੀ ਨਾਲ ਨਿਭਾਉਂਦੇ ਹੋਏ ਡਿਊਟੀ ਕਰਨਗੇ।

Leave a Comment