ਪੰਜਾਬ ‘ਚ ਹਿਮਾਚਲ ਦੀ ਲੜਕੀ ਨਾਲ ਬਲਾਤਕਾਰ

ਜਲੰਧਰ, 9 ਨਵੰਬਰ, (ਦੀਪਾ ਬਰਾੜ)

ਜਲੰਧਰ ‘ਚ ਨੇਪਾਲੀ ਨੌਜਵਾਨ ਨੇ ਹਿਮਾਚਲ ਦੀ ਰਹਿਣ ਵਾਲੀ ਲੜਕੀ ਨਾਲ ਬਲਾਤਕਾਰ ਕੀਤਾ। ਪੀੜਤ ਪਰਿਵਾਰ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਉਕਤ ਲੜਕੀ ਗਰਭਵਤੀ ਹੋ ਗਈ। ਇਸ ਮਾਮਲੇ ਵਿੱਚ ਥਾਣਾ ਰਾਮਾਮੰਡੀ ਦੀ ਪੁਲੀਸ ਨੇ ਧਾਰਾ 64, 351 (1) ਬੀ.ਐਨ.ਐਸ. ਤਹਿਤ ਮਾਮਲਾ ਦਰਜ ਕੀਤਾ ਹੈ।ਥਾਣਾ ਰਾਮਾਮੰਡੀ ਦੀ ਪੁਲੀਸ ਨੇ ਮੁਲਜ਼ਮ ਜਮੀਲ ਖ਼ਾਨ ਪਠਾਨ ਪੁੱਤਰ ਮੁਹੰਮਦ ਇਬਰਾਹੀਮ ਪਠਾਨ ਵਾਸੀ ਨੇਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਦੋਂ ਪੀੜਤ ਲੜਕੀ ਦੀ ਮਾਂ ਨੇ ਆਪਣੀ ਧੀ ਵਿਚ ਕੁਝ ਬਦਲਾਅ ਦੇਖਿਆ ਤਾਂ ਉਸ ਨੇ ਆਪਣੀ ਲੜਕੀ ਦੀ ਜਾਂਚ ਕਰਵਾਈ। ਚੈਕਅੱਪ ਦੌਰਾਨ ਪਤਾ ਲੱਗਾ ਕਿ ਉਸ ਦੀ ਲੜਕੀ 5 ਮਹੀਨੇ ਦੀ ਗਰਭਵਤੀ ਸੀ। ਜਿਸ ਤੋਂ ਬਾਅਦ ਪੀੜਤਾ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਜਿਸ ਤੋਂ ਬਾਅਦ ਮਾਂ ਪੀੜਤਾ ਦੇ ਨਾਲ ਰਾਮਾਮੰਡੀ ਥਾਣੇ ਦੀ ਨੰਗਲ ਸ਼ਾਮਾ ਚੌਕੀ ਪਹੁੰਚੀ ਅਤੇ ਲਿਖਤੀ ਸ਼ਿਕਾਇਤ ਦਿੱਤੀ।ਜਾਂਚ ਅਧਿਕਾਰੀ ਮਹਿਲਾ ਸਬ-ਇੰਸਪੈਕਟਰ ਪਰਮਿੰਦਰ ਕੌਰ ਨੇ ਬਿਆਨ ਦਰਜ ਕਰਕੇ ਤੁਰੰਤ ਐਫਆਈਆਰ ਦਰਜ ਕੀਤੀ ਅਤੇ ਫਿਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲੜਕੀ ਦਾ ਸਿਵਲ ਹਸਪਤਾਲ ਜਲੰਧਰ ਤੋਂ ਮੈਡੀਕਲ ਕਰਵਾਇਆ ਗਿਆ ਹੈ। ਮੈਡੀਕਲ ਰਿਪੋਰਟ ਆਉਣੀ ਬਾਕੀ ਹੈ।

Leave a Comment