ਪਿੰਡ ਵਾਸੀਆਂ ਦੀ ਸਲਾਹ ਤੇ ਸਹਿਯੋਗ ਨਾਲ ਹੀ ਵਿਕਾਸ ਕਾਰਜਾਂ ਕੀਤੇ ਜਾਣਗੇ: ਹਰਿੰਦਰ ਸਿੰਘ ਸਰਪੰਚ

ਸਮਾਜ਼ ਸੇਵਕ ਜਸਵੀਰ ਸਿੰਘ ਮਠਾੜੂ ਦੀ ਅਗਵਾਈ ਵਿੱਚ ਭੜੀ ਪਨੈਚਾ ਦੇ ਸਰਪੰਚ ਹਰਿੰਦਰ ਸਿੰਘ ਤੇ ਸਮੁੱਚੀ ਸਹਿਯੋਗੀ ਟੀਮ ਦਾ ਹੋਇਆ ਸਨਮਾਨ।

ਅਮਲੋਹ,14 ਨਵੰਬਰ: ਪਿੰਡ ਭੜੀ ਪਨੈਚਾ ਦੀ ਨਵੀਂ ਚੁਣੀ ਨੌਜਵਾਨਾਂ ਦੀ ਪੰਚਾਇਤ ਜਿਸ ਵਿੱਚ ਹਰਿੰਦਰ ਸਿੰਘ ਸਰਪੰਚ, ਸਰਬਜੀਤ ਸਿੰਘ ਸੋਨੀ ਪੰਚ,ਬੀਬੀ ਸਤਵੀਰ ਕੌਰ ਪੰਚ, ਬੀਬੀ ਕਰਮਜੀਤ ਕੌਰ ਬੈਨੀਪਾਲ ਪੰਚ, ਬਲਵਿੰਦਰ ਸਿੰਘ ਪੰਚ,ਫਤਿਹਦੀਨ ਪੰਚ, ਬੀਬੀ ਬਿਮਲਾ ਰਾਣੀ ਪ੍ਰਮੁੱਖ ਹਨ। ਜਿਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਅੱਜ ਉੱਘੇ ਸਮਾਜ਼ ਸੇਵਕ ਜਸਵੀਰ ਸਿੰਘ ਮਠਾੜੂ ਵੱਲੋਂ ਜਿਥੇ ਹਰਿੰਦਰ ਸਿੰਘ ਸਰਪੰਚ, ਯੂਥ ਆਗੂ ਪ੍ਰਭਜੋਤ ਸਿੰਘ ਤੇ ਸਮਾਜ ਸੇਵਕ ਧਰਮਪਾਲ ਭੜੀ ਤੇ ਸਮੁੱਚੀ ਚੋਣ ਸਹਿਯੋਗੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਥੇ ਜਸਵੀਰ ਸਿੰਘ ਮਠਾੜੂ ਵੱਲੋਂ ਹਰਿੰਦਰ ਸਿੰਘ ਸਰਪੰਚ ਸਮੇਤ ਚੁਣੀ ਗਈ ਨੌਜਵਾਨਾਂ ਦੀ ਟੀਮ ਤੋਂ ਆਸ ਪ੍ਰਗਟਾਈ ਗਈ ਕਿ ਮੈਂ ਹੁਣ ਤੱਕ ਦੀਆਂ ਪਿੰਡ ਭੜੀ ਪਨੈਚਾ ਅੰਦਰ ਬਣੀਆਂ ਪੰਚਾਇਤਾ ਤੋਂ ਅਲੱਗ ਬੇਹਤਰ ਕੁਝ ਕਰ ਕਿ ਦਿਖਾਉਣਗੇ। ਜਿਥੇ ਪਿੰਡ ਵਿੱਚ ਵਿਕਾਸ ਕਾਰਜਾਂ ਬਿਨਾ ਪੱਖਪਾਤ ਤੋਂ ਕਰਵਾਉਣ ਦੀ ਆਸ ਕੀਤੀ ਉਥੇ ਨਸ਼ਿਆਂ ਖ਼ਿਲਾਫ਼ ਵੀ ਪਿੰਡ ਪੱਧਰ ਤੇ ਸਮੁੱਚੀ ਪੰਚਾਇਤ ਨੂੰ ਡੱਟਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਪਿੰਡ ਭੜੀ ਪਨੈਚਾ ਦੇ ਹੋਣਹਾਰ ਮਿਹਨਤੀ ਨੌਜਵਾਨ ਸਰਪੰਚ ਹਰਿੰਦਰ ਸਿੰਘ ਭੜੀ ਨੇ ਸਮੁੱਚੇ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਵਿਕਾਸ ਦਾ ਕੰਮ ਪਿੰਡ ਵਾਸੀਆਂ ਦੀ ਸਲਾਹ ਤੇ ਸਹਿਯੋਗ ਨਾਲ ਹੀ ਕਰਨਗੇ ਕਿਉਂ ਕਿ ਉਹਨਾਂ ਵੱਲੋਂ ਮੈਨੂੰ ਤੈ ਮੇਰੀ ਸਮੁੱਚੀ ਪੰਚਾਇਤ ਨੂੰ ਦਿੱਤਾ ਗਿਆ ਵੱਡਾ ਫੱਤਵਾ ਜੀਵਨ ਵਿੱਚ ਅਹਿਮੀਅਤ ਰੱਖਦਾਂ ਜਿਸ ਉਮੀਦ ਨਾਲ ਪਿੰਡ ਵਾਸੀਆਂ ਨੇ ਉਹਨਾਂ ਦੀ ਚੋਣ ਕੀਤੀ ਹੈ।ਉਹ ਉਹਨਾਂ ਉਮੀਦਾ ਤੋਂ ਦੋ ਕਦਮ ਅੱਗੇ ਕੰਮ ਕਰ ਕਿ ਵਿਖਾਉਣਗੇ। ਜਿਸ ਲਈ ਪਿੰਡ ਵਾਸੀਆਂ ਦੇ ਵਧੇਰੇ ਸਹਿਯੋਗ ਦੀ ਉਹਨਾਂ ਨੂੰ ਲੋੜ ਹੈ। ਹਰਿੰਦਰ ਸਿੰਘ ਸਰਪੰਚ ਨੇ ਅੱਜ ਦੇ ਸਨਮਾਨ ਸਮਾਗਮ ਲਈ ਜਸਵੀਰ ਸਿੰਘ ਮਠਾੜੂ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਅੱਜ ਉਹਨਾਂ ਨੂੰ ਸੀਨੀਅਰ ਆਗੂ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ ਸੱਦ ਕਿ ਵੱਡਾ ਮਾਣ ਤੇ ਸਤਿਕਾਰ ਦਿੱਤਾ ਗਿਆ ਹੈ। ਇਸ ਮੌਕੇ ਤੇ ਸੀਨੀਅਰ ਆਗੂ ਰਾਮ ਸਿੰਘ ਮਠਾੜੂ, ਮਹਿੰਗਾ ਸਿੰਘ ਸਾਬਕਾ ਸਰਪੰਚ,ਹਰਿੰਦਰ ਸਿੰਘ ਸਰਪੰਚ, ਸਮਾਜ਼ ਸੇਵਕ ਜਸਵੀਰ ਸਿੰਘ ਮਠਾੜੂ, ਸੀਨੀਅਰ ਆਗੂ ਮੇਜ਼ਰ ਸਿੰਘ ਭੜੀ,ਵਿਪਨ ਕੁਮਾਰ ਭੜੀ, ਪ੍ਰਧਾਨ ਹਰਵਿੰਦਰ ਕਾਲਾ ਭੜੀ,ਕੁਲਦੀਪ ਸਿੰਘ ਭੜੀ, ਮਨਜੀਤ ਸਿੰਘ, ਹਾਕਮ ਸਿੰਘ ਗੋਗੀ, ਪਲਵਿੰਦਰ ਸਿੰਘ ਭੜੀ,ਬਲਵੰਤ ਸਿੰਘ, ਸੁਖਬੀਰ ਸਿੰਘ ਬੱਗਾ,ਗੁਰਤੇਜ਼ ਸਿੰਘ, ਪ੍ਰਭਜੋਤ ਸਿੰਘ, ਬਲਵਿੰਦਰ ਸਿੰਘ ਪੰਚ, ਸਰਬਜੀਤ ਸਿੰਘ ਸੋਨੀ ਪੰਚ, ਸਤਵੀਰ ਕੌਰ ਪੰਚ, ਕਰਮਜੀਤ ਕੌਰ ਬੈਨੀਪਾਲ ਪੰਚ,ਫਤਿਹਦੀਨ ਪੰਚ, ਸਰਬਜੀਤ ਸਿੰਘ ਸੱਬੂ,ਪ੍ਰਗਟ ਸਿੰਘ, ਕੁਲਦੀਪ ਸਿੰਘ ਰਾਜੂ,ਤਰਲੋਚਨ ਸਿੰਘ, ਸੁਰਿੰਦਰ ਸਿੰਘ, ਗੁਰਕੀਰਤ ਸਿੰਘ,ਅਮਨਦੀਪ ਸਿੰਘ,ਮਨਜੀਤ ਸਿੰਘ ਬਿੱਲੂ,ਸੁਲਤਾਨ ਮੁਹੰਮਦ,ਧਰਮ ਸਿੰਘ ਕਾਲਾ,ਗੁਮਦੂਰ ਸਿੰਘ, ਬਲਵਿੰਦਰ ਸਿੰਘ ਪੰਚ,ਰਣਧੀਰ ਸਿੰਘ ਬਰਾੜ, ਸੋਹਣ ਲਾਲ ਭੜੀ,ਨਰਿੰਦਰ ਸਿੰਘ ਗੋਲਾ,ਹਰਜੋਬਨ ਜੱਸਾ,ਗੁਰਬਚਨ ਸਿੰਘ, ਲਖਵੀਰ ਸਿੰਘ ਖੀਰਾ, ਹਰਨੇਕ ਸਿੰਘ ਬੱਗਾ, ਨਵਦੀਪ ਕੁਮਾਰ,ਲਿਆਕਤ ਅਲੀ, ਜਗਦੀਪ ਸਿੰਘ ਟੀਟਾ, ਦਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਫੋਟੋ ਕੈਪਸਨ:— ਉੱਘੇ ਸਮਾਜ ਸੇਵਕ ਜਸਵੀਰ ਸਿੰਘ ਮਠਾੜੂ ਪਿੰਡ ਭੜੀ ਪਨੈਚਾ ਦੇ ਚੁਣੇ ਸਰਪੰਚ ਹਰਿੰਦਰ ਸਿੰਘ ਬੜੀ, ਯੂਥ ਆਗੂ ਪ੍ਰਭਜੋਤ ਸਿੰਘ ਤੇ ਸਮਾਜ਼ ਸੇਵਕ ਧਰਮਪਾਲ ਭੜੀ ਦਾ ਵਿਸ਼ੇਸ਼ ਸਨਮਾਨ ਕਰਨ ਸਮੇਂ, ਸਮੁੱਚੀ ਟੀਮ ਨਾਲ।

ਪੱਤਰਕਾਰ ਜਗਜੀਤ ਸਿੰਘ ਕੈਥ ਇੰਡੀਅਨ ਟੀਵੀ ਨਿਊਜ਼

Leave a Comment