ਅੰਮ੍ਰਿਤਸਰ, 29 ਨਵੰਬਰ, (ਦੀਪਾ ਬਰਾੜ)
ਬੰਬ ਧਮਾਕਿਆਂ ਦੀ ਆਵਾਜ਼ ਨਾਲ ਤੜਕੇ ਅੰਮ੍ਰਿਤਸਰ ਕੰਬ ਗਿਆ।ਬੀਤੇ ਸਾਲ ਬੰਦ ਕੀਤੀ ਗਈ ਗੁਰਬਖਸ਼ ਨਗਰ ਚੌਕੀ ਤੋਂ ਬੰਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਪੁਲਿਸ ਨੇ ਵੀ ਕਿਹਾ ਕਿ ਬੀਤੀ ਰਾਤ ਸੂਚਨਾ ਮਿਲੀ ਸੀ ਅਤੇ ਜਾਂਚ ਕੀਤੀ ਜਾ ਰਹੀ ਹੈ। ਧਮਾਕੇ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਧਮਾਕਾ ਕਿਵੇਂ ਹੋਇਆ ਇਸ ਬਾਰੇ ਜਾਣਕਾਰੀ ਲਈ ਜਾ ਰਹੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤੜਕੇ ਕਰੀਬ 3 ਵਜੇ ਬੰਬ ਧਮਾਕੇ ਦੀ ਆਵਾਜ਼ ਨੇ ਪੂਰਾ ਇਲਾਕਾ ਹਿਲਾ ਕੇ ਰੱਖ ਦਿੱਤਾ।ਘਟਨਾ ਦੀ ਖਬਰ ਮਿਲਣ ਤੋਂ ਬਾਅਦ ਸੀਨੀਅਰ ਪੁਲਸ ਅਧਿਕਾਰੀਆਂ ਚੌਕੀ ‘ਚ ਪਹੁੰਚੇ। ਪਰ ਫਿਲਹਾਲ ਕੋਈ ਵੀ ਇਹ ਸਪੱਸ਼ਟ ਨਹੀਂ ਕਰ ਸਕਿਆ ਹੈ ਕਿ ਜੇਕਰ ਇਹ ਧਮਾਕਾ ਕਿਵੇਂ ਹੋਇਆ ਹੈ।ਜਿਕਰਯੋਗ ਹੈ ਕਿ ਇਹ ਚੌਕੀ ਸਾਬਕਾ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਸਮੇਂ ਬੰਦ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਸਬੰਧਤ ਥਾਣੇ ਦਾ ਸਮਾਨ ਇਸ ਚੌਕੀ ਵਿੱਚ ਰੱਖਿਆ ਜਾਂਦਾ ਹੈ।