ਪਿੰਡ ਵਾਸੀਆਂ ਦੀਆਂ ਉਮੀਦਾਂ ਤੇ ਵਿਕਾਸ ਪੱਖੋਂ ਖਰੀ ਉੱਤਰੇਗੀ ਸਮੁੱਚੀ ਪੰਚਾਇਤ : ਸਰਪੰਚ ਹਰਿੰਦਰ ਸਿੰਘ ਭੜੀ

ਕਿਸਾਨ ਆਗੂ ਸਰਬਜੀਤ ਸਿੰਘ ਭੜੀ ਨੇ ਕੀਤਾ ਸਮੁੱਚੀ ਤੇ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਸਨਮਾਨ।

ਨਸ਼ਿਆਂ ਨੂੰ ਜੜੋਂ ਪੁੱਟਣ ਲਈ ਪ੍ਰਣ ਕੀਤਾ।

ਅਮਲੋਹ,3 ਦਸੰਬਰ : ਹਲਕਾ ਨਾਭਾ ਦੇ ਪਿੰਡ ਭੜੀ ਪਨੈਚਾ ਦੇ ਨਵਨਿਯੁਕਤ ਹੋਣਹਾਰ ਮਿਹਨਤੀ ਨੌਜਵਾਨ ਸਰਪੰਚ ਹਰਿੰਦਰ ਸਿੰਘ ਭੜੀ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਸਨਮਾਨ ਅੱਜ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਖੱਟੜਾ ਭੜੀ ਦੇ ਗ੍ਰਹਿ ਵਿਖੇ ਕੀਤਾ ਗਿਆ। ਇਸ ਮੌਕੇ ਤੇ ਸੀਨੀਅਰ ਆਗੂ ਮਿਸਤਰੀ ਰਾਮ ਸਿੰਘ ਮਠਾੜੂ, ਜਥੇਦਾਰ ਮੇਜ਼ਰ ਸਿੰਘ ਭੜੀ, ਸਾਬਕਾ ਸਰਪੰਚ ਮਹਿੰਗਾ ਸਿੰਘ ਭੜੀ, ਸੁਖਬੀਰ ਸਿੰਘ ਬੱਗਾ , ਨੰਬਰਦਾਰ ਨਾਹਰ ਸਿੰਘ, ਯੂਨੀਅਨ ਦੇ ਪ੍ਰੈੱਸ ਸਕੱਤਰ ਸੋਹਣ ਲਾਲ ਭੜੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਹਰਿੰਦਰ ਸਿੰਘ ਭੜੀ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਸਮੁੱਚੇ ਪੰਚਾ ਦੇ ਸਲਾਹ ਮਸ਼ਵਰੇ ਨਾਲ ਨਿਭਾਉਣਗੇ। ਤੇ ਪਿੰਡ ਭੜੀ ਪਨੈਚਾ ਦਾ ਵਿਕਾਸ ਬਿਨਾਂ ਪੱਖ ਪਾਤ,ਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਰਨਗੇ। ਪਿੰਡ ਵਿੱਚ ਨਸ਼ਿਆਂ ਨੂੰ ਜੜੋਂ ਪੁੱਟਣ ਲਈ ਸਖ਼ਤ ਫ਼ੈਸਲੇ ਲਏ ਜਾਣਗੇ।ਜਿਸ ਲਈ ਪਿੰਡ ਵਾਸੀਆਂ ਦੇ ਵਧੇਰੇ ਸਹਿਯੋਗ ਦੀ ਲੋੜ ਹੈ। ਹਰਿੰਦਰ ਭੜੀ ਨੇ ਕਿਹਾ ਕਿ ਜਿਸ ਆਸ ਤੇ ਉਮੀਦ ਨਾਲ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕਿ ਸਮੁੱਚੀ ਪੰਚਾਇਤ ਨੂੰ ਬਹੁਮੱਤ ਦਿੱਤਾ ਹੈ ਉਹ ਉਹਨਾਂ ਦੀਆਂ ਆਸਾਂ ਤੇ ਵਿਕਾਸ ਨੂੰ ਲੈਕੇ ਖ਼ਰੇ ਉੱਤਰਣਗੇ। ਪ੍ਰੈਸ ਸਕੱਤਰ ਸੋਹਣ ਲਾਲ ਭੜੀ ਨੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਅੱਜ ਸਮੁੱਚੀ ਪੰਚਾਇਤ ਦਾ ਸਨਮਾਨ ਕੀਤਾ ਗਿਆ।ਤੇ ਉਹਨਾਂ ਸਮੁੱਚੀ ਪੰਚਾਇਤ ਤੋਂ ਆਸ ਪ੍ਰਗਟਾਈ ਕਿ ਉਹ ਪਿੰਡ ਦੇ ਵਿਕਾਸ ਤੇ ਤਰੱਕੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।ਇਸ ਮੌਕੇ ਤੇ ਸਰਬਜੀਤ ਸਿੰਘ ਖਾਲਸਾ ਪੰਚ, ਫਤਿਹ ਖਾਂ ਪੰਚ, ਬਲਵਿੰਦਰ ਸਿੰਘ ਸੋਨੀ ਪੰਚ, ਕਰਮਜੀਤ ਕੌਰ ਬੈਨੀਪਾਲ ਪੰਚ, ਸਤਵੀਰ ਕੌਰ ਪਨੈਚ ਪੰਚ,ਬਿਮਲਾ ਰਾਣੀ ਵਾਰਡ ਇੰਚਾਰਜ, ਦਲਜੀਤ ਕੌਰ ਵਾਰਡ ਇੰਚਾਰਜ, ਸੁਰਿੰਦਰ ਸਿੰਘ ਪ੍ਰਧਾਨ, ਹਰਵਿੰਦਰ ਕਾਲਾ ਪ੍ਰਧਾਨ, ਪ੍ਰਭਜੋਤ ਸਿੰਘ ਬੈਨੀਪਾਲ, ਬਲਵਿੰਦਰ ਸਿੰਘ ਖੱਟੜਾ, ਚਰਨਦੀਪ ਸਿੰਘ ਖੱਟੜਾ, ਅਮਨਪ੍ਰੀਤ ਸਿੰਘ, ਸੁਖਵੀਰ ਸਿੰਘ ਖੱਟੜਾ, ਜਸਵਿੰਦਰ ਕੌਰ, ਜਗਦੀਪ ਕੌਰ, ਜਤਿੰਦਰ ਕੌਰ, ਅਮਨਦੀਪ ਕੌਰ ,ਵਿਪਨ ਕੁਮਾਰ ਭੜੀ, ਬਲਵੰਤ ਸਿੰਘ, ਤਰਲੋਚਨ ਸਿੰਘ,ਧਰਮ ਸਿੰਘ ਕਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਫੋਟੋ ਕੈਪਸਨ:— ਕਿਸਾਨ ਯੂਨੀਅਨ ਡਕੌਂਦਾ ਗਰੁੱਪ ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਖੱਟੜਾ ਪਿੰਡ ਭੜੀ ਪਨੈਚਾ ਦੇ ਗ੍ਰਹਿ ਵਿਖੇ ਸਮੁੱਚੀ ਪੰਚਾਇਤ ਤੇ ਸੀਨੀਅਰ ਲੀਡਰਸ਼ਿਪ ਦਾ ਸਨਮਾਨ ਕਰਨ ਸਮੇਂ ਪਿੰਡ ਵਾਸੀ।

ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ

Leave a Comment