ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਵਰਕਰਾਂ ਅਤੇ ਆਗੂਆਂ ‘ਚ ਭਾਰੀ ਉਤਸ਼ਾਹ-ਖਾਲਸਾ, ਢਿਲੋ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇ ਜ਼ਿਲ੍ਹਾ ਅਬਜ਼ਰਵਰ ਬਿਕਰਮਜੀਤ ਸਿੰਘ ਖਾਲਸਾ ਅਤੇ ਪਰਮਜੀਤ ਸਿੰਘ ਢਿੱਲੋਂ ਵੱਲੋਂ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਨੱਤਮੱਸਤਕ ਹੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਮੈਂਬਰਸ਼ਿਪ ਭਰ ਕਿ ਜ਼ਿਲ੍ਹੇ ਅੰਦਰ ਪਹਿਲੇ ਮੈਂਬਰ ਬਣੇ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਅਤੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਆਦਿ ਮੌਜੂਦ ਸਨ। ਬੁਲਾਰਿਆਂ ਨੇ ਭਰਵੀ ਮੀਟਿੰਗ ਨੂੰ ਸੰਬੋਧਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਮਾਰ ਕਿ ਪਾਰਟੀ ਦਾ ਵੱਡਾ ਨੁਕਸਾਨ ਕਰਨ ਵਾਲੇ ਬਾਗੀ ਆਗੂਆਂ ਤੋਂ ਪੰਜਾਬ ਦੇ ਲੋਕ ਭਲੀ ਭਾਂਤ ਜਾਣੂੰ ਹਨ ਜਿਨ੍ਹਾਂ ਨੂੰ ਉਹ ਮੂੰਹ ਨਹੀਂ ਲਗਾਉਂਣਗੇ। ਸ੍ਰੀ ਖਾਲਸਾ ਨੇ ਭਰਤੀ ਦਾ ਟੀਚਾ ਭਾਵੇਂ 25 ਲੱਖ ਹੈ ਪ੍ਰੰਤੂ ਇਹ 50 ਲੱਖ ਤੱਕ ਪੁਜੇਗੀ। ਸ੍ਰੀ ਢਿਲੋ ਨੇ ਕਿਹਾ ਕਿ ਜਿਹੜਾ ਵਰਕਰ ਜਿੰਨੀ ਭਰਤੀ ਕਰੇਗਾ ਉਸ ਮੁਤਾਬਕ ਹੀ ਉਸ ਨੂੰ ਪਾਰਟੀ ਦਾ ਡੈਲੀਗੇਟ ਬਣਾਇਆ ਜਾਵੇਗਾ ਅਤੇ ਇਹ ਭਰਤੀ ਪਲਾਰਦਰਸ਼ੀ ਢੰਗ ਨਾਲ ਹਰ ਸਹਿਰ ਅਤੇ ਪਿੰਡ ਵਿਚ ਹੋਵੇਗੀ। ਮੀਟਿੰਗ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ, ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ ਅਤੇ ਪ੍ਰਦੀਪ ਸਿੰਘ ਕਲੌੜ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿਚ ਸੀਨੀਅਰ ਆਗੂ ਕਮਲਜੀਤ ਸਿੰਘ ਗਿਲ, ਕੁਲਦੀਪ ਸਿੰਘ ਮਛਰਾਈ, ਹਰਬੰਸ ਸਿੰਘ ਬਡਾਲੀ, ਭਿੰਦਰ ਸਿੰਘ ਮੰਡੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਕੁਲਵਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਨੋਨੀ, ਕੁਲਦੀਪ ਸਿੰਘ ਮੁੱਢੜੀਆ, ਕੈਪਟਨ ਜਸਵੰਤ ਸਿੰਘ ਬਾਜਵਾ, ਕਰਮਜੀਤ ਸਿੰਘ ਗਾਂਧੀ, ਮਨਜੀਤ ਕੌਰ, ਅੰਗਰੇਜ਼ ਸਿੰਘ ਲਾਡਪੁਰ, ਯਾਦਵਿੰਦਰ ਸਿੰਘ ਸਲਾਣਾ, ਸੋਨੀ ਜਲਾਲਪੁਰ, ਹਰਿੰਦਰ ਸਿੰਘ ਦੀਵਾ, ਪਰਮਿੰਦਰ ਸਿੰਘ ਨੀਟਾ ਸੰਧੂ, ਲਖਵਿੰਦਰ ਸਿੰਘ ਗੁਰਧਨਪੁਰ, ਨਿਸ਼ਾਨ ਸਿੰਘ ਗੁਰਧਨਪੁਰ, ਨਾਜ਼ਰ ਸਿੰਘ ਮੰਡੀ, ਫੋਰਮੈਨ ਬਲਵੀਰ ਸਿੰਘ ਸਿੱਧੂ, ਬਾਬਾ ਨਿਸ਼ਾਨ ਸਿੰਘ ਮੰਡੀ, ਨਰਿੰਦਰ ਸਿੰਘ ਸਾਲਾਣਾ, ਜਸਵਿੰਦਰ ਸਿੰਘ ਗਰੇਵਾਲ, ਹਰਕੀਰਤ ਸਿੰਘ ਪਨਾਗ, ਕਸ਼ਮੀਰਾ ਸਿੰਘ ਸੋਨੀ, ਕਰਮ ਸਿੰਘ ਘੁਟੀਡ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਸੁਖਦੇਵ ਸਿੰਘ ਬੈਣੀ, ਹਰਬੰਸ ਸਿੰਘ ਕਾਲੂ, ਸੁਖਬੀਰ ਕੌਰ ਸੁਹਾਵੀ, ਰੁਪਿੰਦਰ ਕੌਰ ਮੰਡੀ, ਸਰਬਜੀਤ ਸਿੰਘ ਲਾਡੀ, ਸਤਨਾਮ ਸਿੰਘ ਕਾਲੇਮਾਜਰਾ, ਕਰਮਜੀਤ ਕੌਰ ਮੰਡੀ, ਕੁਲਵਿੰਦਰ ਸਿੰਘ ਬਿਲਾਸਪੁਰ, ਦਵਿੰਦਰ ਸਿੰਘ ਮਾਜਰੀ, ਜਗਤਾਰ ਸਿੰਘ ਦਮਹੇੜੀ, ਮੇਜਰ ਸਿੰਘ ਪਨੈਚਾ, ਅਮਰਜੀਤ ਸਿੰਘ ਭਾਮੀਆ, ਬਲਵੀਰ ਸਿੰਘ ਬਾਜਵਾ, ਹੈਪੀ ਕੌਸਲਰ ਬਸੀ, ਜਸਵੀਰ ਸਿੰਘ ਵਾਲੀਆਂ, ਸਵਰਨ ਸਿੰਘ ਸਿਵਦਾਸਪੁਰ, ਗੁਰਜਿੰਦਰ ਸਿੰਘ ਗੁਰੀ ਨਲੀਨਾ, ਮਨਦੀਪ ਸਿੰਘ ਪਨੈਚ, ਬਰਿੰਦਰ ਸਿੰਘ ਬੱਬਲ, ਹਰਵਿੰਦਰ ਸਿੰਘ ਬੱਬਲ, ਮੈਨੇਜਰ ਅਮਰਜੀਤ ਸਿੰਘ, ਹਰਦੀਪ ਸਿੰਘ ਬਾਲਪੁਰ, ਪਾਲ ਸਿੰਘ ਖੁੰਮਣਾ, ਕਾਕਾ ਝੰਬਾਲਾ ਅਤੇ ਗੁਰਪ੍ਰੀਤ ਸਿੰਘ ਰੰਘੇੜੀ ਆਦਿ ਹਾਜ਼ਰ ਸਨ।

*ਫੋਟੋ ਕੈਪਸਨ: ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਵਾਉਣ ਸਮੇਂ ਜ਼ਿਲ੍ਹਾ ਆਬਜ਼ਰਵਰ ਬਿਕਰਮਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਢਿੱਲੋਂ ਅਤੇ ਹੋਰ।*

Leave a Comment