ਅਮਲੋਹ ਸ਼ਹਿਰ ਦੇ ਕੀਤੇ ਵਿਕਾਸ ਨੂੰ ਦੇਖਦੇ ਹੋਏ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫੱਤਵਾ ਦੇਣ।
ਅਮਲੋਹ,14 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੂਬੇ ਅੰਦਰ ਲਗਾਤਾਰ ਦੋ ਵਾਰ ਰਹੀ। ਜਿਸ ਕਾਰਨ ਪੰਜਾਬ ਅੰਦਰ ਵੱਡੇ ਪੱਧਰ ਤੇ ਵਿਕਾਸ ਹੋਇਆ। ਜਿਸ ਨੂੰ ਪੰਜਾਬ ਦੇ ਵਾਸੀ ਰਹਿੰਦੀ ਦੁਨੀਆਂ ਤੱਕ ਯਾਦ ਕਰਦੇ ਰਹਿਣਗੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਨਗਰ ਕੌਂਸਲ ਅਮਲੋਹ ਦੀਆਂ ਹੋ ਰਹੀਆਂ ਚੋਣਾਂ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅਮਲੋਹ ਸ਼ਹਿਰ ਦਾ ਜੋ ਵਿਕਾਸ ਤੁਹਾਨੂੰ ਦਿਖਾਈ ਦੇ ਰਿਹਾ ਹੈ।ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ। ਜਿਸ ਨੂੰ ਦੇਖਦੇ ਹੋਏ ਸ਼ਹਿਰ ਦੇ ਹਰ ਵੋਟਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਰਜ਼ ਕਰਵਾ ਕੇ ਨਗਰ ਕੌਂਸਲ ਅਮਲੋਹ ਅੰਦਰ ਭੇਜਣਾ ਚਾਹੀਦਾ ਹੈ।ਤਾ ਜੋ ਸ਼ਹਿਰ ਦੇ ਅਧੂਰੇ ਪਏ ਹੋਰ ਵੀ ਵਿਕਾਸ ਦੇ ਕਾਰਜ਼ਾਂ ਨੂੰ ਜ਼ਲਦ ਨੇਪਰੇ ਚਾੜ੍ਹਿਆ ਜਾ ਸਕੇ। ਰਾਜੂ ਖੰਨਾ ਨੇ ਸੂਬੇ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਅਜਿਹਾ ਕੋਈ ਵਿਕਾਸ ਦਾ ਕਾਰਜ਼ ਜਾ ਲੋੜਵੰਦਾਂ ਲਈ ਭਲਾਈ ਸਕੀਮ ਨਹੀ ਜੋ ਸ਼੍ਰੋਮਣੀ ਅਕਾਲੀ ਦਲ ਸਮੇਂ ਨਾ ਹੋਈ ਹੋਵੇ। ਉਹਨਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਹੀ ਚੱਪੜ ਚਿੜੀ ਯਾਦਗਾਰ ਬਣੀ, ਵਿਰਾਸਤ ਏ ਖਾਲਸਾ ਬਣਾਇਆ ਗਿਆ।ਹੋਰ ਸ਼ਹੀਦੀ ਯਾਦਗਾਰਾਂ ਬਣਾਈਆਂ ਵੀ ਅਕਾਲੀ ਸਰਕਾਰ ਸਮੇਂ ਹੀ ਬਣੀਆਂ।
ਅਕਾਲੀ ਸਰਕਾਰ ਸਮੇਂ ਹੀ ਆਟਾ ਦਾਲ ਸਕੀਮ ਚਲਾਈ ਗਈ।ਬੁਢਾਪਾ ਵਿਧਵਾ ਪੈਨਸ਼ਨਾਂ ਲਾਈਆ ਗਈਆ
ਪਿੰਡਾ ਵਿੱਚ ਸੇਵਾ ਕੇਂਦਰ ਬਣਾਏ ਗਏ
ਸੁਵਿਧਾ ਤੇ ਫ਼ਰਦ ਕੇਂਦਰ ਬਣਾਏ ਗਏ
ਮੁਫ਼ਤ ਬਿਜਲੀ ਦਿੱਤੀ ਗਈ , ਮੋਟਰਾਂ ਦੇ ਬਿੱਲ ਮੁਆਫ ਕੀਤੇ, ਨਹਿਰੀ ਪਾਣੀ ਦਾ ਮਾਮਲਾ ਮੁਆਫ ਕੀਤਾ, ਕਿਸਾਨਾਂ ਨੂੰ ਮੁਫਤ ਟਿਊਬਵੈੱਲ ਕੁਨੈਕਸ਼ਨ ਦਿੱਤੇ ਗਏ।ਹਨੇਰੇ ਚ ਡੁੱਬੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ, ਰਾਜਪੁਰਾ ਵਿਖੇ 1400ਮੈਗਾਵਾਟ, ਤਲਵੰਡੀ ਸਾਬੋ ਵਿਖੇ 1980 ਮੈਗਾਵਾਟ,ਗੋਇੰਦਵਾਲ ਸਾਹਿਬਵਿਖੇ 540ਮੈਗਵਾਟ,ਥਰਮਲ ਪਲਾਂਟ ਲਗਾਏ,ਸੋਲਰ ਪਲਾਂਟ ਲਗਾਏ।ਮੈਰੀਟੋਰੀਅਸ ਸਕੂਲ ਬਣਾਏ,1119286 ਨੂੰ ਸ਼ਗਨ ਸਕੀਮ ਦਿੱਤੀ।ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪਿੰਡਾਂ ਸਹਿਰਾਂ ਨੂੰ ਵੱਡੀਆ ਵੱਡੀਆ ਗ੍ਰਾਂਟਾਂ ਦਿੱਤੀਆ।
ਰਾਜੂ ਖੰਨਾ ਨੇ ਅੱਗੇ ਦੱਸਿਆ ਕਿ ਪਿੰਡ ਪਿੰਡ ਪੱਕੇ ਰਸਤੇ ਬਣਾਏ, ਲਿੰਕ ਸੜਕਾਂ ਬਣਾਈਆਂ, ਮੋਹਾਲੀ, ਸ਼੍ਰੀ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਏਅਰਪੋਰਟ ਬਣਾਇਆ, 4 ਡੋਮੇਸਟਿਕ ਏਅਰਪੋਰਟ ਬਣਾਏ।
ਪੂਰੇ ਪੰਜਾਬ ਵਿੱਚ 4 ਮਾਰਗੀ ਤੇ 6 ਮਾਰਗੀ ਸੜਕਾਂ ਦਾ ਜਾਲ਼ ਵਿਛਾਇਆ। ਉਹਨਾਂ ਕਿਹਾ ਕਿ
ਕਰਤਾਰਪੁਰ ਸਾਹਿਬ ਵਿੱਖੇ ਜੰਗੀ ਯਾਦਗਾਰ ਬਣਾਇਆ। ਮੋਹਾਲੀ ਵਿਖੇ ਬਿਜ਼ਨਸ ਕਾਲਜ ਬਣਾਇਆ
ਮੋਹਾਲੀ ਵਿਖੇ ਮਾਈ ਭਾਗੋ ਆਰਮਡ ਫੋਰਸਿਸ ਕਾਲਜ ਬਣਾਇਆ ਮੋਹਾਲੀ ਵਿਖੇ ਮਹਾਂਰਾਜਾ ਰਣਜੀਤ ਸਿੰਘ ਫੋਰਸਿਸ ਕਾਲਜ ਬਣਾਇਆ।ਮੋਹਾਲੀ ਵਿਖੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਬਣਾਇਆ। ਰੋਪੜ ਵਿਖੇ IIT ਬਣਾਈ। ਅੰਮ੍ਰਿਤਸਰ ਸਾਹਿਬ ਵਿਖੇ 800 ਕਰੋੜ ਦੀ ਲਾਗਤ ਨਾਲ IIM ਬਣਾਇਆ।ਆਪਣੇ ਰਾਜ ਵਿੱਚ ਸੋਲਰ ਊਰਜਾ 9ਮੈਗਾਵਾਟ ਤੋ ਵਧਾ ਕੇ 1080ਮੈਗਾਵਾਟ ਕੀਤੀ ਕਿਸਾਨਾਂ ਨੂੰ 238869 ਕੁਨੈਕਸ਼ਨ ਜਾਰੀ ਕੀਤੇ। ਅਕਾਲੀ ਰਾਜ ਵਿੱਚ 34 ਨਵੇ ਕਾਲਜ ਖੋਲ੍ਹੇ।
ਰਾਜੂ ਖੰਨਾ ਨੇ ਕਿਹਾ ਕਿ ਅਕਾਲੀ ਸਰਕਾਰ ਵਿੱਚ 4 ਲੱਖ ਤੋਂ ਵੱਧ ਗਰੀਬ ਬੱਚਿਆ ਨੂੰ ਸਾਇਕਲ ਵੰਡੇ ਗਏ। ਪੰਜਾਬ ਵਿੱਚ 150 ਓਵਰ ਬ੍ਰਿਜ ਬਣਾਏ ਗਏ। ਸੂਬੇ ਅੰਦਰ ਏਮਜ਼ ਹਸਪਤਾਲ਼ ਬਠਿੰਡਾ ਵਿਖੇ ਲੈ ਕੇ ਆਏ ।ਜਿਸ ਨਾਲ ਮਾਲਵਾ ਖੇਤਰ ਨੂੰ ਵਧੀਆ ਤੇ ਸਸਤੇ ਇਲਾਜ ਵਾਲਾ ਹਸਪਤਾਲ ਮਿਲਿਆ। ਅਕਾਲੀ ਸਰਕਾਰ ਵੱਲੋਂ ਹੀ ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਫ੍ਰੀ ਵਿਚ ਤੀਰਥਾਂ ਦੇ ਦਰਸ਼ਨ ਕਰਵਾਏ ਸੰਗਤਾਂ ਨੂੰ ਕਰਵਾਏ ਗਏ।ਅਕਾਲੀ ਸਰਕਾਰ ਦੌਰਾਨ 200000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ,, ਹੋਰ ਵੀ ਬਹੁਤ ਪੰਜਾਬ ਦੀ ਖੁਸ਼ਹਾਲੀ ਤੇ ਪੰਜਾਬ ਦੇ ਫਾਇਦੇ ਲਈ ਕੰਮ ਕੀਤੇ। ਕਿਸਾਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਰਜਾ ਦੇ ਟੈਕਸ ਮੁਕਤ ਕੀਤਾ।ਪਿੰਡਾਂ ਵਿੱਚ ਕਿਸਾਨਾਂ ਦੀ ਫਸਲ ਵੇਚਣ ਲਈ ਫੋਕਲ ਪੁਆਇੰਟ ਬਣਾਏ।ਬਠਿੰਡਾ ਖੇਤਰ ਚ ਮਾਲਵੇ ਦੀ ਟੈਕਨੀਕਲ ਯੂਨੀਵਰਸਿਟੀ ਵੀ ਅਕਾਲੀ ਸਰਕਾਰ ਦੀ ਹੀ ਦੇਣ ਹੈ।ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸੁੰਦਰੀਕਰਨ ਕਰਵਾਇਆ ਅਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਵਿਰਾਸਤੀ ਮਾਰਗ ਅਤੇ ਗਲਿਆਰੇ ਦਾ ਨਿਰਮਾਣ ਵੀ ਅਕਾਲੀ ਸਰਕਾਰ ਦੀ ਹੀ ਦੇਣ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸਿੰਚਾਈ ਲਈ ਖਾਲ ਪੱਕੇ ਕੀਤੇ ਅਤੇ ਪਾਈਪ ਲਾਈਨਾਂ ਵੀ ਪਾ ਕੇ ਦਿੱਤੀਆਂ ਗਈਆਂ। ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ। ਗਰੀਬ ਪਰਿਵਾਰਾਂ ਦੀਆ ਬੇਟੀਆਂ ਦੇ ਵਿਆਹ ਲਈ ਸ਼ਗਨ ਸਕੀਮ ਦੀ ਸ਼ੁਰੂਆਤ ਅਕਾਲੀ ਸਰਕਾਰ ਸਮੇਂ ਹੀ ਹੋਈ।ਜਿਲ੍ਹਾ ਪੱਧਰ ਤੇ ਆਮ ਲੋਕਾਂ ਦੀ ਖੱਜਲ ਖੁਆਰੀ ਘੱਟ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਮਪਲੈਕਸ ਬਣਾ ਕੇ ਇੱਕ ਛੱਤ ਹੇਠ ਸਮੂਹ ਦਫਤਰ ਇਕੱਠੇ ਕੀਤੇ। ਸਾਰੇ ਪੰਜਾਬ ਦਾ ਮਾਲ ਰਿਕਾਰਡ online ਕਰਕੇ ਕਿਸਾਨਾਂ ਨੂੰ ਜਮਾਂਬੰਦੀ ਅਤੇ ਫਰਦਾ ਮੁੱਹਈਆ ਕਰਵਾਈਆ ਗਈਆ। ਖੂਨ ਦੇ ਰਿਸ਼ਤਿਆਂ ਚ ਰਜਿਸਟਰੀ ਫੀਸ ਮੁਆਫ ਕੀਤੀ।ਡਰਾਈਵਿੰਗ ਲਾਇਸੰਸ ਬਣਾਉਣ ਦੀ ਪ੍ਰਕਿਰਿਆ ਨੂੰ ਹਾਈਟੈਕ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਜੋ ਪੰਜਾਬ ਅੰਦਰ ਵਿਕਾਸ ਦੇ ਕਾਰਜ਼ ਨਜ਼ਰ ਆ ਰਹੇ ਹਨ।ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹਨ। ਜਿਹਨਾਂ ਨੂੰ ਦੇਖਦੇ ਹੋਏ ਸੂਬੇ ਦੇ ਹਰ ਸੂਝਵਾਨ ਵਿਅਕਤੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਕਿ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਉਹਨਾਂ ਨਾਲ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਭਿੰਦਰ ਸਿੰਘ ਮੰਡੀ,ਡਾ ਅਰੁਜਨ ਸਿੰਘ ਪ੍ਰਧਾਨ, ਜਥੇਦਾਰ ਹਰਬੰਸ ਸਿੰਘ ਬਡਾਲੀ, ਕੁਲਵਿੰਦਰ ਸਿੰਘ ਸਲਾਣੀ, ਜਥੇਦਾਰ ਗੁਰਮੀਤ ਸਿੰਘ ਭੱਟੋ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਗੁਰਦੀਪ ਸਿੰਘ ਮੰਡੋਫਲ, ਅਮਰਜੀਤ ਸਿੰਘ ਲਾਡਪੁਰ,ਸੋਨੀ ਜਲਾਲਪੁਰ, ਅੰਗਰੇਜ਼ ਸਿੰਘ ਲਾਡਪੁਰ ਆਦਿ ਮੌਜੂਦ ਸਨ।
ਫੋਟੋ ਕੈਪਸਨ:— ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਾਰਟੀ ਦਫ਼ਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਹਲਕੇ ਦੀ ਸੀਨੀਅਰ ਲੀਡਰਸ਼ਿਪ ਨਾਲ।
ਪੱਤਰਕਾਰ ਜਗਜੀਤ ਸਿੰਘ ਕੈਥ ਇੰਡੀਅਨ ਟੀਵੀ ਨਿਊਜ਼