ਅਮਲੋਹ ਦੇ ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਮੇਸਵਰੀ ਦੱਤ ਪਤਨੀ ਸ਼ਾਸਤਰੀ ਗੁਰੂ ਦੱਤ ਸਰਮਾ ਨੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ ਕਰ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਲੀਡਰਸਿਪ ਨੇ ਉਸ ਦੇ ਹੱਕ ਵਿਚ ਘਰ ਘਰ ਜਾ ਕੇ ਵੋਟਰਾਂ ਨਾਲ ਤਾਲਮੇਲ ਕੀਤਾ ਅਤੇ ‘ਤੱਕੜ੍ਹੀ’ ਦੇ ਨਿਸ਼ਾਨ ‘ਤੇ ਵੋਟਾਂ ਪਾਉਂਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ਾਸਤਰੀ ਗੁਰੂ ਦੱਤ ਦਾ ਪ੍ਰੀਵਾਰ ਧਾਰਮਿਕ ਬੇਦਾਗ ਪ੍ਰੀਵਾਰ ਹੈ ਜਿਸ ਨੇ ਹਮੇਸਾ ਨਗਰ ਖੇੜ੍ਹੇ ਦੀ ਖੁਸ਼ੀ ਲਈ ਅਰਦਾਸਾਂ ਕੀਤੀਆਂ ਹਨ ਅਤੇ ਅਜਿਹੇ ਵਿਅਕਤੀ ਕੌਂਸਲ ਵਿਚ ਆਉਂਣ ਨਾਲ ਸਹਿਰ ਦਾ ਵਿਕਾਸ ਹੋਵੇਗਾ ਅਤੇ ਭ੍ਰਿਸ਼ਟਾਚਾਰ ਨੂੰ ਠੱਲ ਪਵੇਗੀ। ਉਨ੍ਹਾਂ ਰਮੇਸਵਰੀ ਦੱਤ ਸਰਮਾ ਨੂੰ ਭਾਰੀ ਬਹੁੱਮਤ ਨਾਲ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਰਮੇਸਵਰੀ ਦੱਤ ਸਰਮਾ ਨੇ ਕਿਹਾ ਕਿ ਉਹ ਵਾਰਡ ਦੇ ਲੋਕਾਂ ਦੀ ਸੇਵਾ ਵਿਚ 24 ਘੰਟੇ ਹਾਜਰ ਰਹੇਗੀ। ਉਸ ਨੇ ਕਿਹਾ ਕਿ ਪਿਛਲੇ ਅਰਸੇ ਦੌਰਾਨ ਕਾਮਯਾਬ ਹੋਏ ਲੋਕਾਂ ਦੀ ਕਾਰਗੁਜਾਰੀ ਤੋਂ ਵਾਰਡ ਵਾਸੀ ਚੰਗੀ ਤਰ੍ਹਾਂ ਜਾਣੂੰ ਹਨ, ਇਸ ਲਈ ਇਸ ਵਾਰ ਉਸ ਨੂੰ ਸੇਵਾ ਦਾ ਮੌਕਾ ਦਿਤਾ ਜਾਵੇ।
ਫੋਟੋ ਕੈਪਸ਼ਨ: ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਹੋਰ ਰਮੇਸਵਰੀ ਦੱਤ ਸਰਮਾ ਦੇ ਹੱਕ ‘ਚ ਚੋਣ ਪ੍ਰਚਾਰ ਕਰਦੇ ਹੋਏ।
ਪੱਤਰਕਾਰ ਅਜੇ ਕੁਮਾਰ ਅਮਲੋਹ ਇੰਡੀਅਨ ਟੀਵੀ ਨਿਊਜ਼