ਗੁਰੂ ਗੋਬਿੰਦ ਸਿੰਘ ਨੇ ਦੇਸ਼, ਧਰਮ ਅਤੇ ਕੌਮ ਲਈ ਪੂਰਾ ਪ੍ਰੀਵਾਰ ਵਾਰ ਕੇ ਦਿੱਤੀ ਵੱਡੀ ਕੁਰਬਾਨੀ- ਡਾ ਹਰਬੰਸ ਲਾਲ

ਫਤਹਿਗੜ੍ਹ ਸਾਹਿਬ, (ਅਜੇ ਕੁਮਾਰ)

ਹਾਂ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ, ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਡਾ.ਹਰਬੰਸ ਲਾਲ ਦੀ ਅਗਵਾਈ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਗੁਰੂ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇਸ਼,ਧਰਮ ਅਤੇ ਕੌਮ ਲਈ ਪੂਰਾ ਪ੍ਰੀਵਾਰ ਵਾਰ ਦਿਤਾ ਜਿਸ ਦੀ ਦੁਨੀਆਂ ਦੇ ਕਿਸੇ ਵੀ ਧਰਮ ਵਿਚ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਾਨੂੰ ਵੀ ਮਨੁੱਖੀ ਜੀਵਨ ਵਿਚ ਸੱਚ ਅਤੇ ਇਨਸਾਫ਼ ਦੀ ਲੜਾਈ ਅਤੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕੁਝ ਸਖਸੀਅਤਾਂ ਦਾ ਸਨਮਾਨ ਵੀ ਕੀਤਾ ਜਿਨ੍ਹਾਂ ਵਿੱਚ ਸਿਵ ਸੈਨਾ ਆਗੂ ਹਰਪ੍ਰੀਤ ਸਿੰਘ ਲਾਲੀ ਜੋਂ ਸਹਾਰਾ ਵੈਲਫੇਅਰ ਸੋਸਾਇਟੀ ਦਾ ਪ੍ਰਧਾਨ ਵੀ ਹੈ ਅਤੇ 15 ਸਾਲਾਂ ਤੋਂ ਲਾਵਾਰਿਸ ਡੈਡ ਬੋਡੀਆਂ ਦਾ ਸੰਗਤ ਦੇ ਸਹਿਯੋਗ ਨਾਲ ਸੰਸਕਾਰ ਕਰ ਰਿਹਾ ਹੈ ਅਤੇ ਹੁਣ ਤੱਕ 268 ਡੈਡ ਬੋਡੀਆਂ ਸੰਸਕਾਰ ਕਰ ਚੁਕਿਆ ਹੈ ਦਾ ਵਿਸੇਸ ਸਨਮਾਨ ਕੀਤਾ ਗਿਆ। ਉਸ ਨੂੰ ਹਰਸ਼ਰਨ ਕੋਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹੀਦ ਬੀਬੀ ਹਰਸ਼ਰਨ ਕੌਰ ਨੂੰ ਸ਼ਰਧਾ ਤੇ ਸਤਿਕਾਰ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਗੁਰਦੁਆਰਾ ਹਰਮਿੰਦਰ ਸਾਹਿਬ ਅਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਭਾਈ ਜਸਵਿੰਦਰ ਸਿੰਘ ਸਰਹਿੰਦ ਦਾ ਵੀ ਵਿਸੇਸ ਸਨਮਾਨ ਕੀਤਾ ਗਿਆ ਅਤੇ ਕਿਹਾ ਕਿ ਉਨ੍ਹਾਂ ਦੀਆਂ ਧਾਰਮਿਕ ਵਿਚਾਰਾਂ ਅਤੇ ਸੇਵਾਵਾਂ ਪੂਰੀ ਮਨੁੱਖਤਾ ਨੂੰ ਸੱਚ ਅਤੇ ਇਨਸਾਨੀ ਫਰਜ਼ਾਂ ਲਈ ਜਾਗਰੂਕ ਕਰਦੀਆਂ ਹਨ। ਉਹ ਚੰਗੇ ਕਥਾ ਵਾਚਕ ਤੌਰ ‘ਤੇ ਵੀ ਹਰਮਨ ਪਿਆਰਤਾ ਵਾਲੇ ਚੰਗੇ ਇਨਸਾਨ ਹਨ। ਬਾਬਾ ਗੁਰਮੀਤ ਸਿੰਘ ਖੇੜਾ ਹੰਸਾਲੀ ਸਾਹਿਬ ਜੋ ਸੰਗਤਾਂ ਨੂੰ ਧਰਮ ਨਾਲ ਜੋੜਦੇ ਹਨ ਅਤੇ ਪੀਜੀਆਈ ਚੰਡੀਗੜ੍ਹ ਵਿਖੇ ਸੰਗਤਾਂ ਦੀ ਸਹੂਲਤ ਲਈ ਦਵਾਈਆਂ ਅਤੇ ਹੋਰ ਲੰਗਰ ਬਣਾ ਕੇ ਭੇਜਦੇ ਹਨ ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਅਮੇ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕ ਕਰਨ ਲਈ ਸੁਨੀਲ ਵਰਮਾ, ਲੰਗਰ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਮਹਿਰਾ ਕੋਟਲਾ ਬਜਵਾੜਾ, ਸੂਦ ਸਭਾ ਦੇ ਪ੍ਰਧਾਨ ਹਰਵਿੰਦਰ ਸੂਦ ਬਿੱਟੂ, ਮਨਦੀਪ ਸਿੰਘ ਗਡਹੇੜਾ, ਹਰਚੰਦ ਸਿੰਘ ਜਖਵਾਲੀ, ਮਨਦੀਪ ਸਿੰਘ ਦਲਿਤ ਨੇਤਾ ਗਡਹੇੜਾ, ਪ੍ਰੋਫੈਸਰ ਨੌਰੰਗ ਸਿੰਘ ਇਸਰਹੇਲ ਸਟੇਟ ਅਵਾਰਡੀ, ਐਡਵਾਈਜ਼ਰ ਵਿਪਨ ਵਰਮਾ, ਜਨਰਲ ਸਕੱਤਰ ਜੈ ਸਿੰਘ ਬਾੜਾ, ਜਸਵੀਰ ਜੱਸੀ ਨਸਰਾਲੀ, ਸੁਖਦੇਵ ਸਿੰਘ ਬੁਚੜੇ, ਜਸਵੀਰ ਸਿੰਘ ਜਖਵਾਲੀ, ਗੁਰਦੀਪ ਸਿੰਘ ਜਲਵੇੜੀ ਗਹਿਲਾਂ, ਸੰਦੀਪ ਸਿੰਘ ਲਵਲੀ, ਬਲਵਿੰਦਰ ਗੋਗੀ ਬਹਾਦਰਗੜ੍ਹ, ਰਵਿੰਦਰ ਸਿੰਘ ਵਰਮਾ, ਅਸ਼ੋਕ ਕੁਮਾਰ ਤਲਾਣੀਆਂ, ਸੁੱਚਾ ਖਾਨ ਮਹਾਦੀਆਂ, ਮਨਜੀਤ ਸਿੰਘ ਤਰਖਾਣ ਮਾਜਰਾ, ਯੂਥ ਆਗੂ ਗੁਰਤੇਜ ਸਿੰਘ ਭਾਗਨਪੁਰ ਅਤੇ ਜਸਪਾਲ ਸਿੰਘ ਗੜਹੇੜਾ ਆਦਿ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਮੰਚ ਦੇ ਪ੍ਰਧਾਨ ਮਨੀਸ਼ ਵਰਮਾ, ਜ਼ਿਲ੍ਹਾ ਗੁਰਕੀਰਤ ਸਿੰਘ ਬੇਦੀ, ਡਾ.ਸੋਮਨਾਥ ਡਗੇੜੀਆਂ, ਤਰਸੇਮ ਲਾਲ ਵਰਮਾ ਨਲੀਨਾ ਕਲਾਂ, ਮਨਜੀਤ ਸਿੰਘ ਬੰਧੋਛੀ ਖੁਰਦ, ਲਖਬੀਰ ਸਿੰਘ ਭੈਣੀ ਖੁਰਦ, ਗੁਰਵਿੰਦਰ ਸਿੰਘ ਨਲੀਨਾ, ਸ਼ਿਵ ਰਾਮ ਧੀਮਾਨ, ਸਿੰਦਰ ਸਿੰਘ ਸਿੱਧੂਪੁਰ, ਗੁਰਮੀਤ ਸਿੰਘ ਬਰਕਤਪੁਰ, ਅਜਵੀਰ ਸਿੰਘ ਗਡਹੇੜਾ, ਸੁੱਚਾ ਖਾਨ ਮਹਾਦੀਆਂ, ਗੁਰਦੀਪ ਸਿੰਘ ਮਹਾਂਦੀਆ, ਕਰਮ ਸਿੰਘ ਜਖਵਾਲੀ, ਜਸਵੀਰ ਸਿੰਘ ਜਖਵਾਲੀ, ਸੁਖਵਿੰਦਰ ਪੱਪੀ ਸਰਹਿੰਦ, ਗੁਰਦੀਪ ਸਿੰਘ ਭਾਗਨਪੁਰ, ਗੁਰਦੀਪ ਸਿੰਘ ਮਹਾਂਦੀਆ, ਰਾਜਦੀਪ ਸਰਹਿੰਦ, ਅਵਤਾਰ ਸਿੰਘ ਤਰਖਾਣ ਮਾਜਰਾ, ਪੰਡਿਤ ਨਰਿੰਦਰ ਕੁਮਾਰ ਮੂਲੇਪੁਰ , ਪ੍ਰਭਜੋਤ ਸਿੰਘ, ਭਗਵੰਤ ਸਿੰਘ ਭਾਂਤੀ ਸੇਖੂਪੁਰਾ, ਔਜਲਾ ਬੋਰਾਂ, ਕਰਮ ਸਿੰਘ ਜਖਵਾਲੀ , ਰਣਜੀਤ ਸਿੰਘ ਘੁਮੰਡਗੜ੍ਹ, ਗਗਨ ਜੱਗੀ, ਮੋਹਨ ਲਾਲ ਮੋਹਣੀ ਸਰਹਿੰਦ ਸ਼ਹਿਰ, ਬਲਵੀਰ ਸਿੰਘ ਤਰਖਾਣ ਮਾਜਰਾ, ਤਰਸੇਮ ਸਿੰਘ ਤਰਖਾਣ ਮਾਜਰਾ ਅਤੇ ਪਰਮਜੀਤ ਸਿੰਘ ਭੱਟ ਮਾਜਰਾ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਸਾਬਕਾ ਮੰਤਰੀ ਡਾ.ਹਰਬੰਸ ਲਾਲ ਸਨਮਾਨਿਤ ਸਖਸ਼ੀਅਤਾਂ ਨਾਲ।

Leave a Comment