ਗਰਭਵਤੀ ਔਰਤਾਂ ਨੂੰ ਸਰਕਾਰੀ ਸੰਸਥਾ ’ਚ ਜਣੇਪੇ ਲਈ ਕੀਤਾ ਉਤਸਾਹਿਤ

ਫਤਹਿਗੜ੍ਹ ਸਾਹਿਬ, (ਅਜੇ ਕੁਮਾਰ)

 

ਸਿਵਲ ਸਰਜਨ ਫਤਹਿਗੜ ਸਾਹਿਬ ਡਾ. ਦਵਿੰਦਰਜੀਤ ਕੋਰ ਦੇ ਦਿਸ਼ਾ ਨਿਰਦੇਸ਼ ਹੇਠ ਪੀ.ਐਚ.ਸੀ ਨੰਦਪੁਰ ਕਲੋੜ ਦੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੋਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਸਮਾਗਮ ਕੀਤਾ ਗਿਆ ਜਿਸ ਦੌਰਾਨ ਡਾ. ਨਵਦੀਪ ਕੋਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਤਾਰੀਕ ਨੂੰ ਹਰੇਕ ਗਰਭਵਤੀ ਔਰਤਾਂ ਦਾ ਐਟੀਨੇਟਲ ਚੈਕਅੱਪ ਕੀਤਾ ਜਾਂਦਾ ਹੈ ਤਾਂ ਜੋ ਹਾਈ ਰਿਸਕ ਪ੍ਰੈਗਨੇਸੀ ਦੀ ਜਲਦ ਤੋਂ ਜਲਦ ਪਛਾਣ ਹੋ ਸਕੇ ਅਤੇ ਸਮਾਂ ਰਹਿੰਦੇ ਹਾਈ ਰਿਸਕ ਪਰੈਗਨੇਸੀ ਦੇ ਜੋਖਿਮ ਨੂੰ ਘਟਾਇਆ ਜਾ ਸਕੇ ਤਾਂ ਕਿ ਗਰਭਵਤੀ ਔਰਤ ਸਿਹਤਮੰਦ ਬੱਚੇ ਨੂੰ ਜਨਮ ਦੇ ਸਕੇ ਅਤੇ ਖੁਦ ਵੀ ਸਿਹਤਮੰਦ ਰਹੇ। ਉਨ੍ਹਾਂ ਦਸਿਆ ਕਿ ਖਤਰੇ ਦੇ ਚਿੰਨ ਵਾਲੀ ਗਰਭਵਤੀ ਔਰਤ ਦਾ ਡਾਕਟਰ ਕੋਲੋਂ ਚੈਕ ਅੱਪ ਲਈ ਆਸ਼ਾ ਵਰਕਰਾਂ ਨੂੰ ਵੀੰ ਹਦਾਇਤਾ ਹਨ। ਉਨ੍ਹਾਂ ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲ ’ਚ ਮਿਲਦੀਆਂ ਸਹੂਲਤਾਂ ਦਾ ਫਾਇਦਾ ਲੈਣ ਅਤੇ ਸਰਕਾਰੀ ਸੰਸਥਾਂ ’ਚ ਜਣੇਪਾ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਪੌਸਟਿਕ ਖੁਰਾਕ ਅਤੇ ਵਧੀਆ ਖਾਣ ਪੀਣ ਸਬੰਧੀ ਵੀ ਜਾਣਕਾਰੀ ਦਿੱਤੀ। ਟੀਬੀ ਦੀ 100 ਦਿਨਾਂ ਮੁਹਿੰਮ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਦੀ ਸਫਲਤਾ ਲਈ ਪਿੰਡਾਂ ਵਿੱਚ ਸਰਵੇਖਣ ਕਰਵਾਇਆ ਜਾ ਰਿਹਾ ਹੈ, ਇਸ ਦੌਰਾਨ ਸ਼ੱਕੀ ਮਰੀਜਾਂ ਦੀ ਸਕਰੀਨਿੰਗ ਕੀਤੀ ਜਾਣੀ ਹੈ ਅਤੇ ਸ਼ੱਕੀ ਮਰੀਜਾਂ ਦੇ ਐਕਸ-ਰੇ ਅਤੇ ਬਲਗਮ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਜ਼ ਆਪਣੇ ਏਰੀਏ ਵਿੱਚ ਸਰਵੇ ਦੌਰਾਨ 60 ਸਾਲ ਦੀ ਉਮਰ ਦੇ ਬਜੁਰਗ, ਸ਼ੂਗਰ ਮਰੀਜ, ਕਮਜੋਰ ਅਬਾਦੀ ਵਾਲੇ ਖੇਤਰ, ਭੱਠੇ, ਝੁਗੀਆਂ, ਐਚਆਈਵੀ, ਟੀਬੀ ਮਰੀਜ ਜਿਸ ਦਾ ਇਲਾਜ਼ 5 ਸਾਲਾ ਵਿੱਚ ਹੋ ਚੁੱਕਾ ਹੋਵੇ ਅਤੇ ਉਨ੍ਹਾਂ ਦੇ ਸੰਪਰਕ ਵਾਲਿਆਂ ਨੂੰ ਕਵਰ ਕੀਤਾ ਜਾਵੇਗਾ।

 

ਫੋਟੋ ਕੈਪਸ਼ਨ: ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਮਨਾਂੳਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ।

Leave a Comment