ਵਿਰਾਸਤੀ ਤਿਉਹਾਰ ਹੋਣਗੇ ਡੇ੍ਰਗਨ ਡੋਰ ਮੁਕਤ-ਗੁਰਦੀਪ ਸਿੰਘ, ਬਲਵੀਰ ਸਿੰਘ

ਅਮਲੋਹ, (ਅਜੇ ਕੁਮਾਰ): ਪੰਜਾਬੀ ਰਹੁਖ਼ਰੀਤਾਂ, ਰਵਾਇਤਾ ਤੇ ਪਰੰਪਰਾਵਾਂ ਦੇ ਅਨੁਕੂਲ ਮਨਾਏ ਜਾਂਦੇ ਵਿਰਾਸਤੀ ਤਿਉਹਾਰ ਲੋਹੜੀ, ਮਾਘੀ ਅਤੇ ਬਸੰਤ ਪੰਚਮੀ ਆਦਿ ਤਿਉਹਾਰਾਂ ਨੂੰ ਚਾਈਨਾਂ ਡੋਰ (ਡਰੇਗਨ ਡੋਰ) ਮੁਕਤ ਕਰਨਾ ਸੁੂਬਾ ਪੁਲਿਸ ਦਾ ਉਦੇਸ਼ ਹੈ। ਇਸ ਮੰਤਵ ਦੀ ਪੂਰਤੀ ਲਈ ਸਬ ਡਵੀਜਨ ਅਮਲੋਹ ਦੀ ਪੁਲਿਸ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੀਪ ਸਿੰਘ ਡੀਐਸਪੀ ਅਮਲੋਹ ਅਤੇ ਬਲਵੀਰ ਸਿੰਘ ਐਸਐਚਓ ਅਮਲੋਹ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਤੰਗਬਾਜੀ ਸਿਰਫ ਦਿਲਪ੍ਰਚਾਵੇ ਦਾ ਸਾਧਨ ਹੈ, ਜਿਸ ਵਿੱਚ ਕਿਸੇ ਵੀ ਕਿਸਮ ਦਾ ਕੋਈ ਕ੍ਰਾਇਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਨਲੇਵਾ ਡਰੈਗਨ ਡੋਰ ਨੂੰ ਇਸਤੇਮਾਲ ਵਿੱਚ ਲਿਆਉਣ ਵਾਲੇ ਸਿਰਫ ਮਨੁੱਖਤਾ ਦੇ ਹੀ ਨਹੀਂ ਬਲਕਿ ਧਰਤੀ ਦੇ ਸਮਤੋਲ ਨੂੰ ਬਰਾਬਰ ਰੱਖਣ ਵਾਲੇ ਹਰੇਕ ਪ੍ਰਕਾਰ ਦੇ ਪਸ਼ੂ ਪੰਛੀਆਂ ਤੇ ਵਾਤਾਵਰਨ ਦੇ ਵੀ ਕਸੂਰਵਾਰ ਮੰਨੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਤੇ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਜਿਲ੍ਹਾਂ ਪੁਲਿਸ ਮੁੱਖ ਡਾ ਰਵਜੋਤ ਕੌਰ ਆਈਪੀਐਸ ਦੀ ਅਗਵਾਈ ਹੇਠ ਸਮੁੱਚਾ ਪੁਲਿਸ ਵਿਭਾਗ ਸਮਾਜ ਵਿੱਚ ਫੈਲੀਆਂ ਕੁਰੀਤੀਆਂ, ਨਸ਼ਾਖੋਰੀ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਡੱਟਿਆ ਹੋਇਆ ਹੈ ਅਤੇ ਹੁਣ ਚਾਈਨਾਂ ਡੋਰ ਇੱਕ ਵੱਖਰੀ ਕਿਸਮ ਦਾ ਸਮਾਜਿਕ ਮੁੱਦਾ ਬਣ ਕੇ ਸਾਹਮਣੇ ਆਇਆ ਹੈ ਜਿਸ ਨੂੰ ਵੀ ਸਖਤੀ ਨਾਲ ਰੋਕਿਆ ਜਾਵੇਗਾ।
ਫੋਟੋ ਕੈਪਸ਼ਨ: ਡੀਐਸਪੀ ਗੁਰਦੀਪ ਸਿੰਘ ਅਤੇ ਥਾਣਾ ਮੁਖੀ ਬਲਵੀਰ ਸਿੰਘ ਜਾਣਕਾਰੀ ਦਿੰਦੇ ਹੋਏ।

Leave a Comment