ਅਮਲੋਹ, (ਅਜੇ ਕੁਮਾਰ): ਮਾਰਕੀਟ ਕਮੇਟੀ ਅਮਲੋਹ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ ਨੇ ਨਗਰ ਕੌਂਸਲ ਅਮਲੋਹ ਦੀ ਪ੍ਰਧਾਨਗੀ ਦੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਸਿਕੰਦਰ ਸਿੰਘ ਗੋਗੀ ਨੂੰ ਪਾਰਟੀ ਅਤੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਪ੍ਰਧਾਨ ਬਨਾਉਂਣ ਦੇ ਫ਼ੈਸਲਾ ਦੀ ਸਲਾਘਾ ਕਰਦਿਆ ਕਿਹਾ ਕਿ ਇਸ ਫ਼ੈਸਲੇ ਨਾਲ ਪਾਰਟੀ ਦੀ ਮਜਬੂਤੀ ਹੋਵੇਗੀ ਅਤੇ ਇਹ ਸਪਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜਿਸ ਵਿਚ ਮਹਿਨਤੀ, ਇਮਾਨਦਾਰ ਅਤੇ ਸਾਫ਼ ਲਕਸ਼ ਵਾਲੇ ਵਿਅਕਤੀਆਂ ਨੂੰ ਅਗੇ ਲਿਆਦਾ ਜਾਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਿਛਲੀਆਂ ਸਰਕਾਰਾਂ ਸਮੇ ਵਰਕਰਾਂ ਨੂੰ ਨਜਰਅੰਦਾਜ਼ ਕੀਤਾ ਜਾਦਾ ਰਿਹਾ ਹੈ ਜਦੋ ਕਿ ਆਪ ਨੇ ਵਿਧਾਨ ਸਭਾ ਚੋਣਾਂ ਵਿਚ ਵੀ ਆਮ ਪ੍ਰੀਵਾਰਾਂ ਦੇ ਮੈਬਰਾਂ ਨੂੰ ਅੱਗੇ ਲਿਆਦਾ ਜਿਸ ਉਪਰੰਤ ਬੋਰਡਾਂ ਅਤੇ ਕਾਰਪੋਰੇਸ਼ਨਾਂ ਆਦਿ ਵਿਚ ਵੀ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿਤਾ। ਉਨ੍ਹਾਂ ਪਾਰਟੀ ਲੀਡਰਸਿਪ ਦਾ ਜਿਥੇ ਇਸ ਲਈ ਧੰਨਵਾਦ ਕੀਤਾ ਉਥੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਅਤੇ ਸਮੁੱਚੀ ਲੀਡਰਸਿਪ ਦਾ ਵੀ ਧੰਨਵਾਦ ਕਰਦਿਆ ਕਿਹਾ ਕਿ ਹਲਕਾ ਵਿਧਾਇਕ ਦੇ ਇਸ ਨਿਰਪੱਖ ਫ਼ੈਸਲੇ ਨਾਲ ਪਾਰਟੀ ਵਰਕਰਾਂ ਅਤੇ ਸ਼ਹਿਰ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਸ੍ਰੀ ਗੋਗੀ ਦਾ ਸਨਮਾਨ ਵੀ ਕੀਤਾ।
ਫ਼ੋਟੋ ਕੈਪਸਨ: ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ ਅਤੇ ਹੋਰ ਨਵ-ਨਿਯੁਕਤ ਪ੍ਰਧਾਨ ਸਿਕੰਦਰ ਸਿੰਘ ਗੋਗੀ ਦਾ ਸਨਮਾਨ ਕਰਦੇ ਹੋਏ, ਨਾਲ ਹਨ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਅਤੇ ਹੋਰ।