25 ਗ੍ਰਾਮ ਸਮੈਕ ਸਮੇਤ ਦੋ ਕਾਬੂ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

 

ਥਾਣਾ ਸਰਹਿੰਦ ਦੀ ਪੁਲਿਸ ਨੇ 25 ਗ੍ਰਾਮ ਸਮੈਕ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਪਤਾਨ ਪੁਲੀਸ ਰਕੇਸ਼ ਯਾਦਵ ਅਤੇ ਉਪ ਪੁਲੀਸ ਕਪਤਾਨ ਸੁਖਨਾਜ਼ ਸਿੰਘ ਨੇ ਦਸਿਆ ਕਿ ਥਾਣਾ ਸਰਹਿੰਦ ਦੇ ਇੰਸਪੈਕਟਰ ਸੰਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਟੀ-ਪੁਆਇੰਟ ਤਰਖਾਣ ਮਾਜਰਾ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ ਕਿ ਸਰਹਿੰਦ ਸਾਈਡ ਵਲੋਂ ਸਰਵਿਸ ਰੋਡ ‘ਤੇ ਦੋ ਵਿਅਕਤੀ ਪੈਦਲ ਆ ਰਹੇ ਹਨ ਜੋਂ ਪੁਲਿਸ ਨੂੰ ਦੇਖ ਕੇ ਘਬਰਾ ਗਏ ਅਤੇ ਪਿਛੇ ਮੁੜਨ ਲੱਗੇ ਜਿਨ੍ਹਾਂ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕੀਤਾ ਗਿਆ ਜਿਨ੍ਹਾਂ ਵਿਚ ਕੁਲਬੀਰ ਸਿੰਘ ਉਰਫ ਭਾਦੋ ਵਾਸੀ ਪਿੰਡ ਹੈਡ ਥਾਣਾ ਸਮਰਾਲਾ ਅਤੇ ਹਰਜੀਤ ਸਿੰਘ ਉਰਫ ਗਾਂਧੀ ਵਾਸੀ ਢਿੱਲੋ ਕਲੋਨੀ ਖੰਨਾ ਰੋਡ ਸਮਰਾਲਾ ਸਾਮਲ ਸਨ ਜਿਨ੍ਹਾਂ ਦੀ ਤਲਾਸ਼ੀ ਲੈਣ ‘ਤੇ ਕਲਬੀਰ ਸਿੰਘ ਪਾਸੋ 13 ਗ੍ਰਾਮ ਸਮੈਕ ਅਤੇ ਹਰਜੀਤ ਸਿੰਘ ਪਾਸੋ 12 ਗ੍ਰਾਮ ਸਮੈਕ ਬਰਾਮਦ ਹੋਈ। ਉਨ੍ਹਾਂ ਦਸਿਆ ਕਿ ਦੋਵਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਖਿਲਾਫ ਥਾਣਾ ਸਰਹਿੰਦ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿਤੀ ਹੈ।

 

*ਫ਼ੋਟੋ ਕੈਪਸਨ: ਗ੍ਰਿਫ਼ਤਾਰ ਵਿਅਕਤੀ ਪੁਲਿਸ ਪਾਰਟੀ ਨਾਲ।*

Leave a Comment